ਪਾਕਿਸਤਾਨ ਲਈ ਜਾਸੂਸੀ ਕਰਦੀ ਮਸ਼ਹੂਰ ਯੂਟਿਊਬਰ ਗ੍ਰਿਫ਼ਤਾਰ!
ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅਪੂਰਨ ਸਥਿਤੀਆਂ ਬਾਰੇ ਸਾਰਾ ਕੁਝ ਲੱਗਭਗ ਸਾਰੇ ਹੀ ਜਾਂਦੇ ਨੇ,ਜਿਥੇ ਪਾਕਿਸਤਾਨ ਦੇ ਨਾਲ ਭਾਰਤ ਦੇ ਵਲੋਂ ਦ੍ਰਿੜਤਾ ਦੇ ਨਾਲ ਅੜਿਆ ਗਿਆ ਹੈ ਉਸ ਬਾਰੇ ਵੀ ਕਿਸੇ ਨੂੰ ਸ਼ੰਕਾ ਜਾਂ ਸ਼ੱਕ ਨਹੀਂ ਹੈ।ਜਿੱਥੇ ਦੁਸ਼ਮਣ ਮੁਲਕ ਦੇ ਨਾਲ ਭਾਰਤ ਵੱਖ-ਵੱਖ ਤਰੀਕਿਆਂ ਨਾਲ ਨਜਿੱਠ ਰਿਹਾ ਹੈ
ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅਪੂਰਨ ਸਥਿਤੀਆਂ ਬਾਰੇ ਸਾਰਾ ਕੁਝ ਲੱਗਭਗ ਸਾਰੇ ਹੀ ਜਾਂਦੇ ਨੇ,ਜਿਥੇ ਪਾਕਿਸਤਾਨ ਦੇ ਨਾਲ ਭਾਰਤ ਦੇ ਵਲੋਂ ਦ੍ਰਿੜਤਾ ਦੇ ਨਾਲ ਅੜਿਆ ਗਿਆ ਹੈ ਉਸ ਬਾਰੇ ਵੀ ਕਿਸੇ ਨੂੰ ਸ਼ੰਕਾ ਜਾਂ ਸ਼ੱਕ ਨਹੀਂ ਹੈ।ਜਿੱਥੇ ਦੁਸ਼ਮਣ ਮੁਲਕ ਦੇ ਨਾਲ ਭਾਰਤ ਵੱਖ-ਵੱਖ ਤਰੀਕਿਆਂ ਨਾਲ ਨਜਿੱਠ ਰਿਹਾ ਹੈ ਉੱਥੇ ਹੀ ਭਾਰਤ ਦੇ ਅੰਦਰ ਲੁਕੇ ਹੋਏ ਬਹੁਤ ਸਾਰੇ ਗ਼ੱਦਾਰਾਂ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਜਿੱਥੇ ਪਹਿਲਾਂ ਹਰਿਆਣੇ 'ਚੋਂ 2 ਜਾਸੂਸ ਕਾਬੂ ਕੀਤੇ ਗਏ ਹੁਣ ਇੱਕ ਮਸ਼ਹੂਰ ਯੂਟਿਊਬਰ ਲੜਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸਦੇ ਵਲੋਂ ਪਾਕਿਸਤਾਨ ਨੂੰ ਖ਼ੂਫੀਆ ਜਾਣਕਾਰੀਆਂ ਭਾਰਤੀ ਫੌਜ ਤੇ ਭਾਰਤੀ ਸਰਕਾਰ ਦੀਆਂ ਮੁੱਹਈਆ ਕਰਵਾਈਆਂ ਜਾ ਰਹੀਆਂ ਸਨ।
ਇਸ ਯੂਟਿਊਬਰ ਲੜਕੀ ਦਾ ਨਾਮ ਜਯੋਤੀ ਮਲਹੋਤਰਾ ਦੱਸਿਆ ਜਾ ਰਿਹਾ ਹੈ ਜਿਸਦੇ ਵਲੋਂ 2023 ਦੇ ਵਿੱਚ ਪਾਕਿਸਤਾਨ ਜਾਇਆ ਗਿਆ ਸੀ ਤੇ ਉੱਥੇ ਇਹ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਦਾਨਿਸ਼ ਦੇ ਸੰਪਰਕ 'ਚ ਆਉਣ ਤੋਂ ਬਾਅਦ ਉਸਨੂੰ ਬਹੁਤ ਸਾਰੀਆਂ ਭਾਰਤੀ ਖੂਫੀਆ ਜਾਣਕਾਰੀਆਂ ਦੇਣਾ ਸ਼ੁਰੂ ਕਰ ਦਿੰਦੀ ਹੈ।ਮਿਲੀਆਂ ਜਾਣਕਾਰੀਆਂ ਮੁਤਾਬਿਕ ਇਹ ਵੀ ਹਰਿਆਣੇ ਦੀ ਹੀ ਰਹਿਣ ਵਾਲੀ ਹੈ।
ਦਾਨਿਸ਼, ਜਿਸਨੂੰ ਸਰਕਾਰ ਦੁਆਰਾ ਪਰਸੋਨਾ ਨਾਨ ਗ੍ਰਾਟਾ ਘੋਸ਼ਿਤ ਕੀਤਾ ਗਿਆ ਹੈ ਅਤੇ 13 ਮਈ, 2025 ਨੂੰ ਕੱਢ ਦਿੱਤਾ ਗਿਆ ਹੈ, ਨੇ ਕਥਿਤ ਤੌਰ 'ਤੇ ਜੋਤੀ ਨੂੰ ਕਈ ਪਾਕਿਸਤਾਨੀ ਖੁਫੀਆ ਏਜੰਸੀਆਂ (ਪੀਆਈਓ) ਨਾਲ ਮਿਲਾਇਆ।
ਵਟਸਐਪ, ਟੈਲੀਗ੍ਰਾਮ ਅਤੇ ਸਨੈਪਚੈਟ ਵਰਗੇ ਏਨਕ੍ਰਿਪਟਡ ਪਲੇਟਫਾਰਮਾਂ 'ਤੇ, ਜੋਤੀ ਆਪਣੇ ਕਾਰਕੁਨਾਂ ਦੇ ਸੰਪਰਕ ਵਿੱਚ ਰਹੀ, ਜਿਨ੍ਹਾਂ ਵਿੱਚ ਸ਼ਾਕਿਰ ਉਰਫ਼ ਰਾਣਾ ਸ਼ਾਹਬਾਜ਼ ਵੀ ਸ਼ਾਮਲ ਸੀ, ਜਿਸਦਾ ਨੰਬਰ ਉਸਨੇ "ਜੱਟ ਰੰਧਾਵਾ" ਵਜੋਂ ਸੇਵ ਕੀਤਾ ਸੀ।
ਉਸਨੇ ਕਥਿਤ ਤੌਰ 'ਤੇ ਭਾਰਤੀ ਸਥਾਨਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੀ ਸਕਾਰਾਤਮਕ ਤਸਵੀਰ ਪੇਸ਼ ਕਰਨ ਲਈ ਸਰਗਰਮੀ ਨਾਲ ਵਰਤੀ ਜਾਂਦੀ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਸਨੇ ਇੱਕ ਪੀਆਈਓ ਨਾਲ ਵੀ ਗੂੜ੍ਹਾ ਰਿਸ਼ਤਾ ਬਣਾਇਆ ਅਤੇ ਉਸਦੇ ਨਾਲ ਬਾਲੀ, ਇੰਡੋਨੇਸ਼ੀਆ ਦੀ ਯਾਤਰਾ ਵੀ ਕੀਤੀ।
ਹੁਣ ਤੱਕ 6 ਲੋਕਾਂ ਨੂੰ ਜਾਸੂਸੀ ਕਰਨ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਹਨਾਂ ਕੋਲੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ।