ਤਰਸਯੋਗ ਹਾਲਤ ਵਿੱਚ ਮਿਲ਼ਿਆ ਬਜ਼ੁਰਗ ਡਾਕਟਰ, ਡੇਢ ਸਾਲ ਤੋਂ ਕਦੇ ਕੱਪੜੇ ਵੀ ਨਹੀਂ ਬਦਲੇ

ਕਰਨਾਲ ਤੋਂ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਕ ਬਜ਼ੁਰਗ ਡਾਕਟਰ ਨੂੰ ਆਪਣੇ ਘਰ ਦੇ ਅੰਦਰ ਬਹੁਤ ਹੀ ਤਰਸਯੋਗ ਹਾਲਤ ਵਿੱਚ ਪਾਇਆ ਗਿਆ ਹੈ

Update: 2026-02-26 12:54 GMT

ਧੀ–ਪੁੱਤਰ ਰਹਿ ਰਹੇ ਹਨ ਆਸਟ੍ਰੇਲੀਆ ਵਿੱਚ

ਕਰਨਾਲ: ਕਰਨਾਲ ਤੋਂ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ।

ਇੱਕ ਬਜ਼ੁਰਗ ਡਾਕਟਰ ਨੂੰ ਆਪਣੇ ਘਰ ਦੇ ਅੰਦਰ ਬਹੁਤ ਹੀ ਤਰਸਯੋਗ ਹਾਲਤ ਵਿੱਚ ਪਾਇਆ ਗਿਆ ਹੈ। ਕੋਈ ਵੀ ਉਨ੍ਹਾਂ ਦੀ ਪਰਵਾਹ ਨਹੀਂ ਕਰ ਰਿਹਾ ਸੀ।

ਉਨ੍ਹਾਂ ਦਾ ਪੁੱਤਰ ਅਤੇ ਧੀ ਆਸਟ੍ਰੇਲੀਆ ਵਿੱਚ ਵਸੇ ਹੋਏ ਹਨ। ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਲਗਭਗ ਡੇਢ ਸਾਲ ਤੋਂ ਆਪਣੇ ਕੱਪੜੇ ਵੀ ਨਹੀਂ ਬਦਲੇ ਸਨ, ਘਰ ਵਿੱਚ ਜੋ ਵੀ ਖਾਣਾ ਮਿਲਦਾ ਸੀ ਉਸ 'ਤੇ ਹੀ ਉਹ ਗੁਜ਼ਾਰਾ ਕਰਦੇ ਰਹੇ ਹਨ ਜਾਂ ਕਦੇ-ਕਦੇ ਬਾਹਰੋਂ ਮੰਗਵਾਉਂਦੇ ਸਨ। ਕੱਪੜਿਆਂ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ।

ਉਨ੍ਹਾਂ ਨੂੰ ਬਚਾਉਣ ਲਈ ਪਹੁੰਚੇ ਲੋਕ ਉਨ੍ਹਾਂ ਦੀ ਹਾਲਤ ਤੋਂ ਹੈਰਾਨ ਸਨ। ਇਸ ਤੋਂ ਵੀ ਵੱਧ ਦਿਲ ਦਹਿਲਾ ਦੇਣ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਦੇ ਬੱਚਿਆਂ ਨੇ ਕਦੇ ਆਪਣੇ ਮਾਪਿਆਂ ਦੀ ਪੁੱਛ–ਪੜਤਾਲ਼ ਨਹੀਂ ਕੀਤੀਨ। ਇਸ ਮਾਮਲੇ ਵਿੱਚ ਬਜ਼ੁਰਗ ਡਾਕਟਰ ਦੀ ਨਾ ਹੀ ਕੋਈ ਦੋਸਤ ਜਾਂ ਰਿਸ਼ਤੇਦਾਰ ਜ਼ਿੰਮੇਵਾਰੀ ਲੈਣ ਲਈ ਅੱਗੇ ਆਇਆ।

ਆਪਣੇ ਚੰਗੇ ਦਿਨਾਂ ਵਿੱਚ, ਡਾਕਟਰ ਨੇ ਅਣਗਿਣਤ ਦੋਸਤਾਂ, ਰਿਸ਼ਤੇਦਾਰਾਂ ਅਤੇ ਮਰੀਜ਼ਾਂ ਦੀ ਮਦਦ ਕੀਤੀ ਹੋਵੇਗੀ, ਅਕਸਰ ਮੁਫਤ ਇਲਾਜ ਅਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਹੋਵੇਗੀ।

ਫਿਰ ਵੀ, ਉਨ੍ਹਾਂ ਨੂੰ ਬੁਢਾਪੇ ਵਿੱਚ, ਇਹੋ ਕਾਰਣ ਹੈ ਜਿਸ ਵਿੱਚ ਉਨ੍ਹਾਂ ਨੂੰ ਇੰਝ ਲਾਵਾਰਸ ਹਾਲਤ ਵਿੱਚ ਛੱਡ ਦਿੱਤਾ ਗਿਆ।

Tags:    

Similar News