‘‘ਗਊ ਮੂਤਰ ਪੀਓ, ਗਰਬਾ ਖੇਡੋ’’ , ਗ਼ੈਰ ਹਿੰਦੂਆਂ ਦੀ ਨੋ ਐਂਟਰੀ ਲਈ ਅਨੋਖਾ ਤਰੀਕਾ

ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਦੇ ਕੇ ਖ਼ੁਦ ਨੂੰ ਨਿਰਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਪਰ ਦੂਜੇ ਪਾਸੇ ਕੁੱਝ ਭਾਜਪਾ ਨੇਤਾਵਾਂ ਦੇ ਅੰਦਰ ਇਕ ਵਿਸ਼ੇਸ਼ ਫਿਰਕੇ ਦੇ ਲਈ ਨਫ਼ਰਤ ਇੰਨੀ ਕੁੱਟ ਕੁੱਟ ਕੇ ਭਰੀ ਹੋਈ ਐ ਕਿ ਉਹ ਉਨ੍ਹਾਂ ਨੂੰ ਆਪਣੇ ਪ੍ਰੋਗਰਾਮਾਂ ਵਿਚ ਸ਼ਾਮਲ ਤੱਕ ਨਹੀਂ ਹੋਣ ਦੇਣਾ ਚਾਹੁੰਦੇ।;

Update: 2024-10-01 14:47 GMT

ਭੋਪਾਲ : ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਦੇ ਕੇ ਖ਼ੁਦ ਨੂੰ ਨਿਰਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਪਰ ਦੂਜੇ ਪਾਸੇ ਕੁੱਝ ਭਾਜਪਾ ਨੇਤਾਵਾਂ ਦੇ ਅੰਦਰ ਇਕ ਵਿਸ਼ੇਸ਼ ਫਿਰਕੇ ਦੇ ਲਈ ਨਫ਼ਰਤ ਇੰਨੀ ਕੁੱਟ ਕੁੱਟ ਕੇ ਭਰੀ ਹੋਈ ਐ ਕਿ ਉਹ ਉਨ੍ਹਾਂ ਨੂੰ ਆਪਣੇ ਪ੍ਰੋਗਰਾਮਾਂ ਵਿਚ ਸ਼ਾਮਲ ਤੱਕ ਨਹੀਂ ਹੋਣ ਦੇਣਾ ਚਾਹੁੰਦੇ। ਗ਼ੈਰ ਹਿੰਦੂਆਂ ਨੂੰ ਗਰਬਾ ਦੇ ਪ੍ਰੋਗਰਾਮ ਵਿਚ ਆਉਣ ਤੋਂ ਰੋਕਣ ਲਈ ਇਕ ਭਾਜਪਾ ਨੇਤਾ ਦਾ ਬਿਆਨ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ। ਭਾਜਪਾ ਨੇਤਾ ਦਾ ਕਹਿਣਾ ਏ ਕਿ ਗਰਬਾ ਪ੍ਰੋਗਰਾਮ ਵਿਚ ਉਨ੍ਹਾਂ ਲੋਕਾਂ ਦੀ ਹੀ ਐਂਟਰੀ ਹੋਵੇਗੀ ਜੋ ਗਊ ਮੂਤਰ ਪੀਣਗੇ। ਦੇਖੋ ਪੂਰੀ ਖ਼ਬਰ।

ਮੱਧ ਪ੍ਰਦੇਸ਼ ਵਿਚ ਇੰਦੌਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਚਿੰਟੂ ਵਰਮਾ ਦਾ ਨਰਾਤਿਆਂ ਨੂੰ ਲੈ ਕੇ ਦਿੱਤਾ ਗਿਆ ਬਿਆਨ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ। ਦਰਅਸਲ ਭਾਜਪਾ ਨੇਤਾ ਚਿੰਟੂ ਵਰਮਾ ਵੱਲੋਂ ਨਰਾਤਿਆਂ ਦਾ ਪ੍ਰੋਗਰਾਮ ਕਰਵਾਉਣ ਵਾਲੇ ਪ੍ਰਬੰਧਕਾਂ ਤੋਂ ਮੰਗ ਕੀਤੀ ਗਈ ਐ ਕਿ ਉਹ ਗਰਬਾ ਪੰਡਾਲਾਂ ਦੇ ਅੰਦਰ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਗਊ ਮੂਤਰ ਪਿਲਾਉਣ ਤਾਂ ਜੋ ਗ਼ੈਰ ਹਿੰਦੂ ਇਸ ਪ੍ਰੋਗਰਾਮ ਵਿਚ ਸ਼ਾਮਲ ਨਾ ਹੋ ਸਕਣ। ਉਸ ਨੇ ਆਖਿਆ ਕਿ ਜੇਕਰ ਕੋਈ ਹਿੰਦੂ ਹੋਵੇਗਾ ਤਾਂ ਉਸ ਨੂੰ ਗਊ ਮੂਤਰ ਪੀਣ ਵਿਚ ਕੋਈ ਇਤਰਾਜ਼ ਨਹੀਂ ਹੋਵੇਗਾ। ਜਦੋਂ ਚਿੰਟੂ ਵਰਮਾ ਨੂੰ ਇਸ ਬਿਆਨ ਦੇ ਪਿਛਲਾ ਤਰਕ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਦੇ ਕਦੇ ਕੁੱਝ ਹੋਰ ਲੋਕ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਲ ਹੋ ਜਾਂਦੇ ਨੇ, ਜਿਸ ਨਾਲ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੁੰਦੇ ਨੇ।

ਇਕ ਰਿਪੋਰਟ ਮੁਤਾਬਕ ਚਿੰਟੂ ਵਰਮਾ ਨੇ ਆਖਿਆ ਕਿ ਅਸੀਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਐ ਕਿ ਉਹ ਭਗਤਾਂ ਨੂੰ ਗਰਬਾ ਪੰਡਾਲਾਂ ਵਿਚ ਐਂਟਰੀ ਦੇਣ ਤੋਂ ਪਹਿਲਾਂ ਗਊ ਮੂਤਰ ਪੀਣ ਲਈ ਕਹਿਣ। ਉਸ ਨੇ ਆਖਿਆ ਕਿ ਆਧਾਰ ਕਾਰਡ ਵਿਚ ਬਦਲਾਅ ਕੀਤਾ ਜਾ ਸਕਦਾ ਏ ਪਰ ਜੇਕਰ ਕੋਈ ਵਿਅਕਤੀ ਹਿੰਦੂ ਐ ਤਾਂ ਉਹ ਗਊ ਮੂਤਰ ਪੀਣ ਤੋਂ ਬਾਅਦ ਹੀ ਗਰਬਾ ਪੰਡਾਲ ਵਿਚ ਐਂਟਰੀ ਕਰੇਗਾ ਅਤੇ ਗਊ ਮੂਤਰ ਪੀਣ ’ਤੇ ਕਦੇ ਵੀ ਸਵਾਲ ਨਹੀਂ ਉਠਾਏਗਾ ਪਰ ਭਾਜਪਾ ਨੇਤਾ ਦੇ ਇਸ ਬਿਆਨ ’ਤੇ ਕਾਫੀ ਘਮਾਸਾਣ ਮੱਚਿਆ ਹੋਇਆ ਏ। ਵਿਰੋਧੀ ਪਾਰਟੀਆਂ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਹਿੰਦੂਆਂ ਵੱਲੋਂ ਵੀ ਇਸ ਬਿਆਨ ’ਤੇ ਸਵਾਲ ਉਠਾਏ ਜਾ ਰਹੇ ਨੇ।

ਭਾਜਪਾ ਨੇਤਾ ਦੇ ਇਸ ਬਿਆਨ ’ਤੇ ਮੱਧ ਪ੍ਰਦੇਸ਼ ਦੇ ਕਾਂਗਰਸੀ ਬੁਲਾਰੇ ਨਿਲਾਭ ਸ਼ੁਕਲਾ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ। ਉਨ੍ਹਾਂ ਇਲਜ਼ਾਮ ਲਗਾਇਆ ਕਿ ਭਾਜਪਾ ਨੇਤਾ ਗਊਸ਼ਾਲਾਵਾਂ ਦੀ ਖਸਤਾ ਹਾਲਤ ’ਤੇ ਚੁੱਪ ਨੇ, ਉਨ੍ਹਾਂ ਦੀ ਨਜ਼ਰ ਸਿਰਫ਼ ਅਜਿਹੇ ਮੁੱਦਿਆਂ ਦਾ ਸਿਆਸੀਕਰਨ ਕਰਨ ’ਤੇ ਲੱਗੀ ਰਹਿੰਦੀ ਐ। ਉਨ੍ਹਾਂ ਆਖਿਆ ਕਿ ਗਰਬਾ ਪੰਡਾਲਾਂ ਵਿਚ ਗਊ ਮੂਤਰ ਪਿਲਾ ਕੇ ਐਂਟਰੀ ਦੀ ਮੰਗ ਉਠਾਉਣਾ ਭਾਜਪਾ ਦੀ ਧਰੁਵੀਕਰਨ ਦੀ ਰਾਜਨੀਤੀ ਕਰਨ ਦੀ ਨਵੀਂ ਚਾਲ ਐ। ਉਨ੍ਹਾਂ ਆਖਿਆ ਕਿ ਭਾਜਪਾ ਨੇਤਾ ਪੰਡਾਲਾਂ ਵਿਚ ਐਂਟਰੀ ਕਰਨ ਤੋਂ ਪਹਿਲਾਂ ਗਊ ਮੂਤਰ ਪੀਣ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰਨ।

ਦੱਸ ਦਈਏ ਕਿ ਰਾਜਸਥਾਨ ਦੇ ਜੈਪੁਰ ਵਿਚ ਵੀ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਸੀ ਜਦੋਂ ਕਾਂਗਰਸ ਦੇ 8 ਕੌਂਸਲਰ ਭਾਜਪਾ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ’ਤੇ ਲੱਗੇ ਕਥਿਤ ਭ੍ਰਿਸ਼ਟਾਚਾਰ ਦੇ ਦਾਗ਼ ਧੋਣ ਅਤੇ ਸਨਾਤਨੀ ਬਣਾਉਣ ਲਈ ਭਾਜਪਾ ਆਗੂਆਂ ਵੱਲੋਂ ਅਨੋਖਾ ਤਰੀਕਾ ਅਪਣਾਉਂਦਿਆ ਉਨ੍ਹਾਂ ’ਤੇ ਗੰਗਾ ਜਲ ਅਤੇ ਗਊ ਮੂਤਰ ਦੇ ਮਿਸ਼ਰਣ ਦਾ ਛਿੜਕਾਅ ਕੀਤਾ ਗਿਆ ਸੀ।

Tags:    

Similar News