ਭਾਰਤ-ਅਮਰੀਕਾ ਵਪਾਰ ਸੌਦੇ ‘ਤੇ ਮੰਡਰਾ ਰਿਹਾ ਸੰਕਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ ਟੈਰਿਫ਼ ਲਗਾਉਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ‘ਚ ਤਣਾਅ ਵਧ ਗਿਆ ਹੈ। ਹਾਲਾਂਕਿ ਭਾਰਤ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਨਾਲ ਵਪਾਰ ਸੌਦੇ ‘ਤੇ ਮੁਹਰ ਤਦ ਹੀ ਲੱਗੇਗੀ ਜਦੋਂ ਅਮਰੀਕੀ ਡੈਲੀਗੇਸ਼ਨ ਭਾਰਤ ਦਾ ਦੌਰਾ ਕਰੇਗਾ। ਨਿਊਜ਼ ਏਜੰਸੀ ਪੀ.ਟੀ.ਆਈ. ਦੀ ਰਿਪੋਰਟ ਮੁਤਾਬਕ, ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ-ਅਮਰੀਕਾ ਵਿਚਕਾਰ ਹੋਣ ਵਾਲੀ ਪ੍ਰਸਤਾਵਿਤ ਵਪਾਰ ਸੌਦੇ ‘ਤੇ ਗੱਲਬਾਤ ਹੁਣ ਟਲ ਸਕਦੀ ਹੈ।
ਵਾਸ਼ਿੰਗਟਨ (ਵਿਵੇਕ ਕੁਮਾਰ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ ਟੈਰਿਫ਼ ਲਗਾਉਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ‘ਚ ਤਣਾਅ ਵਧ ਗਿਆ ਹੈ। ਹਾਲਾਂਕਿ ਭਾਰਤ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਨਾਲ ਵਪਾਰ ਸੌਦੇ ‘ਤੇ ਮੁਹਰ ਤਦ ਹੀ ਲੱਗੇਗੀ ਜਦੋਂ ਅਮਰੀਕੀ ਡੈਲੀਗੇਸ਼ਨ ਭਾਰਤ ਦਾ ਦੌਰਾ ਕਰੇਗਾ। ਨਿਊਜ਼ ਏਜੰਸੀ ਪੀ.ਟੀ.ਆਈ. ਦੀ ਰਿਪੋਰਟ ਮੁਤਾਬਕ, ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ-ਅਮਰੀਕਾ ਵਿਚਕਾਰ ਹੋਣ ਵਾਲੀ ਪ੍ਰਸਤਾਵਿਤ ਵਪਾਰ ਸੌਦੇ ‘ਤੇ ਗੱਲਬਾਤ ਹੁਣ ਟਲ ਸਕਦੀ ਹੈ।
ਛੇਵੇਂ ਦੌਰ ਦੀ ਗੱਲਬਾਤ ਲਈ ਅਮਰੀਕੀ ਟੀਮ ਆਉਣ ਵਾਲੀ ਸੀ। ਅਮਰੀਕਾ ਅਤੇ ਭਾਰਤ ਦੇ ਵਿਚਕਾਰ 25 ਤੋਂ 29 ਅਗਸਤ ਤੱਕ ਵਪਾਰ ਸੌਦੇ ‘ਤੇ ਗੱਲਬਾਤ ਹੋਣੀ ਸੀ। ਹੁਣ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਡੈਲੀਗੇਸ਼ਨ ਇਸ ਮਹੀਨੇ ਵਪਾਰ ਸੌਦੇ ਨਾਲ ਜੁੜੀ ਅਗਲੀ ਮੀਟਿੰਗ ਲਈ ਨਹੀਂ ਆਏਗਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦੌਰੇ ਦੀ ਨਵੀਂ ਤਰੀਖ਼ ਫਿਰ ਤੈਅ ਕੀਤੀ ਜਾਵੇਗੀ। ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ‘ਤੇ ਹੁਣ ਤੱਕ ਪੰਜ ਦੌਰ ਦੀਆਂ ਗੱਲਬਾਤਾਂ ਹੋ ਚੁੱਕੀਆਂ ਹਨ, ਜਦਕਿ ਛੇਵੇਂ ਦੌਰ ਲਈ ਅਮਰੀਕੀ ਟੀਮ ਭਾਰਤ ਆਉਣੀ ਸੀ।
ਵਪਾਰ ਸਚਿਵ ਸੁਨੀਲ ਬਰਥਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ-ਅਮਰੀਕਾ ਵਿਚਕਾਰ ਦੁਵੱਲੇ ਵਪਾਰ ਸਮਝੌਤੇ ‘ਤੇ ਗੱਲਬਾਤ ਜਾਰੀ ਹੈ। ਦੋਵੇਂ ਦੇਸ਼ਾਂ ਨੇ ਭਠਅ ਦੇ ਤਹਿਤ ਆਪਣੇ ਵਪਾਰ ਨੂੰ 2030 ਤੱਕ ਦੋਗੁਣਾ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਅਸੀਂ ਪੂਰੀ ਤਰ੍ਹਾਂ ਵਪਾਰਕ ਸੌਦੇ ਨੂੰ ਲੈ ਕੇ ਜੁੜੇ ਹੋਏ ਹਾਂ। ਸੁਨੀਲ ਬਰਥਵਾਲ ਨੇ ਇਹ ਵੀ ਕਿਹਾ ਕਿ ਅਮਰੀਕਾ ਸਾਡਾ ਬਹੁਤ ਮਹੱਤਵਪੂਰਨ ਸਾਥੀ ਹੈ।