ਮਹਾਂਮੰਡਲੇਸ਼ਵਰ ਨਰਸਿਮ੍ਹਾਨੰਦ ਵੱਲੋਂ ਪੈਗੰਬਰ ’ਤੇ ਵਿਵਾਦਤ ਟਿੱਪਣੀ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਪੈਗੰਬਰ ਮੁਹੰਮਦ 'ਤੇ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਯਤੀ ਨਰਸਿਮਹਾਨੰਦ ਵੱਲੋਂ ਦਿੱਤੇ ਗਏ ਬਿਆਨ 'ਤੇ ਹੰਗਾਮਾ ਜਾਰੀ ਹੈ। 29 ਸਿਤੰਬਰ ਨੂੰ ਨਰਸਿਮਹਾਨੰਦ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਬੁਲੰਦਸ਼ਹਿਰ 'ਚ ਸ਼ੁੱਕਰਵਾਰ ਦੇਰ ਰਾਤ ਮੁਸਲਿਮ ਭਾਈਚਾਰੇ ਦੇ ਹਜ਼ਾਰਾਂ ਲੋਕ ਸੜਕਾਂ 'ਤੇ ਨਿਕਲ ਆਏ।;
ਗਾਜ਼ੀਆਬਾਦ (ਕਵਿਤਾ) : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਪੈਗੰਬਰ ਮੁਹੰਮਦ 'ਤੇ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਯਤੀ ਨਰਸਿਮਹਾਨੰਦ ਵੱਲੋਂ ਦਿੱਤੇ ਗਏ ਬਿਆਨ 'ਤੇ ਹੰਗਾਮਾ ਜਾਰੀ ਹੈ। 29 ਸਿਤੰਬਰ ਨੂੰ ਨਰਸਿਮਹਾਨੰਦ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਬੁਲੰਦਸ਼ਹਿਰ 'ਚ ਸ਼ੁੱਕਰਵਾਰ ਦੇਰ ਰਾਤ ਮੁਸਲਿਮ ਭਾਈਚਾਰੇ ਦੇ ਹਜ਼ਾਰਾਂ ਲੋਕ ਸੜਕਾਂ 'ਤੇ ਨਿਕਲ ਆਏ। ਨਾਅਰੇਬਾਜ਼ੀ ਕਰ ਰਹੇ ਲੋਕਾਂ ਨੇ ਪੁਲੀਸ ’ਤੇ ਪਥਰਾਅ ਕੀਤਾ। ਸਥਿਤੀ 'ਤੇ ਕਾਬੂ ਪਾਉਣ ਲਈ ਰਾਤ ਨੂੰ ਹੀ ਪੀਏਸੀ ਨੂੰ ਬੁਲਾਉਣਾ ਪਿਆ। ਇਸੇ ਦੇ ਨਾਲ ਹੀ ਪੱਛਮੀ ਯੂਪੀ 'ਚ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਦਰਅਸਲ ਗਾਜ਼ੀਆਬਾਦ ਵਿੱਚ ਵੀ ਮੁਸਲਿਮ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਸ਼ੁੱਕਰਵਾਰ ਰਾਤ ਨੂੰ ਡਾਸਨਾ ਮੰਦਰ ਨੂੰ ਘੇਰ ਲਿਆ। ਤੁਹਾਨੂੰ ਦੱਸ ਦਈਏ ਕਿ ਨਰਸਿਮਹਾਨੰਦ ਇਸ ਮੰਦਰ ਦੇ ਪੀਠਾਧੀਸ਼ਵਰ ਹਨ। ਦੱਸਿਆ ਜਾ ਰਿਹਾ ਹੈ ਕਿ ਘੇਰਾਬੰਦੀ ਦੇ ਸਮੇਂ ਉਹ ਮੰਦਰ ਦੇ ਅੰਦਰ ਹੀ ਸੀ। ਪੁਲਿਸ ਨੇ ਅੱਧੀ ਰਾਤ 12 ਵਜੇ ਤੱਕ ਭੀੜ ਨੂੰ ਮੰਦਰ ਦੇ ਬਾਹਰੋਂ ਹਟਾ ਦਿੱਤਾ। ਮੇਰਠ, ਮਥੁਰਾ ਅਤੇ ਮੁਰਾਦਾਬਾਦ ਵਿੱਚ ਵੀ ਮੁਸਲਿਮ ਭਾਈਚਾਰੇ ਨੇ ਜੋਰਦਾਰ ਪ੍ਰਦਰਸ਼ਨ ਕੀਤਾ।
ਇੱਥੇ ਪੁਲੀਸ ਨੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ। ਵਿਵਾਦ ਦਰਮਿਆਨ ਪੁਲਿਸ ਨੇ ਨਰਸਿਮਹਾਨੰਦ ਨੂੰ ਹਿਰਾਸਤ 'ਚ ਲੈ ਲਿਆ ਹੈ। ਦਾਸਨਾ ਮੰਦਰ ਦੇ ਬਾਹਰ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੱਛਮੀ ਯੂਪੀ ਵਿੱਚ ਹਾਈ ਅਲਰਟ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਯਤੀ ਨਰਸਿਮਹਾਨੰਦ ਨੇ 29 ਸਤੰਬਰ ਨੂੰ ਗਾਜ਼ੀਆਬਾਦ ਵਿੱਚ ਇੱਕ ਪ੍ਰੋਗਰਾਮ ਵਿੱਚ ਪੈਗੰਬਰ ਮੁਹੰਮਦ ਸਾਹਿਬ ਬਾਰੇ ਵਿਵਾਦਤ ਬਿਆਨ ਦਿੱਤਾ ਸੀ।
ਹਾਪੁੜ ਵਿੱਚ ਵੀ ਵਿਵਾਦਿਤ ਬਿਆ ਤੋਂ ਬਾਅਦ ਜੋਰਦਾਰ ਪ੍ਰਦਰਸ਼ਨ ਜਾਰੀ ਹੈ ਜਿਸਤੋਂ ਬਾਅਦ ਪੁਲਿਸ ਹਵੀ ਹਾਈ ਅਲਰਟ ਉੱਤੇ ਹੈ। ਦੂਜੇ ਪਾਸ ਗੱਲ ਕਰੀਏ ਗਾਜ਼ੀਆਬਾਦ ਦੀ ਤਾਂ ਗਾਜ਼ੀਆਬਾਦ ਵਿੱਚ ਨਰਸਿਮਹਾਨੰਦ ਗਿਰੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ। ਜਿਸਤੋਂ ਬਾਅਦ ਪ੍ਰਦਰਸ਼ਨ ਨੇ ਪੁਲਿਸ ਤੇ ਪਥਰਾਅ ਵੀ ਕੀਤਾ। ਦੂਜੇ ਪਾਸੇ ਭੀਮ ਆਰਮੀ ਦੇ ਵਰਕਰ ਗਾਜ਼ੀਆਬਾਦ ਪੁਲਿਸ ਹੈੱਡਕੁਆਰਟਰ 'ਤੇ ਹੜਤਾਲ 'ਤੇ ਬੈਠ ਗਏ ਹਨ। ਜਾਣਕਾਰੀ ਦੇ ਦਈਏ ਕਿ ਮੁਸਲਮਾਨਾਂ ਨੇ ਅੱਜ ਮੇਰਠ 'ਚ ਕਈ ਥਾਵਾਂ 'ਤੇ ਨਰਸਿਮਹਾਨੰਦ ਦੇ ਖਿਲਾਫ ਜਲੂਸ ਕੱਢਿਆ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਮਿਲ ਕੇ ਡੀਐਮ ਦੀਪਕ ਮੀਨਾ ਨੂੰ ਮੰਗ ਪੱਤਰ ਸੌਂਪਿਆ। ਯਤੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਨਰਸਿਮਹਾਨੰਦ ਵੱਲੋਂ ਦਿੱਤੇ ਗਏ ਬਿਆ ਤੋਂ ਬਾਅਦ ਮੁਰਾਦਾਬਾਦ 'ਚ ਵੀ ਰਾਤ 3 ਵਜੇ ਸੈਂਕੜੇ ਲੋਕ ਸੜਕਾਂ 'ਤੇ ਨਿਕਲ ਆਏ। ਆਜ਼ਾਦ ਨਗਰ ਤੋਂ ਸ਼ਹਿਰ ਇਮਾਮ ਦੇ ਘਰ ਤੱਕ ਕਰੀਬ 5 ਕਿਲੋਮੀਟਰ ਦਾ ਜਲੂਸ ਕੱਢਿਆ ਗਿਆ। ਇਸ ਘਟਨਾ ਤੋਂ ਬਾਅਦ ਐਸਐਸਪੀ ਸਤਪਾਲ ਅੰਤਿਲ ਨੇ ਪੂਰੇ ਜ਼ਿਲ੍ਹੇ ਦੀ ਫੋਰਸ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਹੈ। ਅੱਗੇ ਤੁਹਾਨੂੰ ਦੱਸ ਦੀਏ ਕਿ ਯੂਪੀ ਦੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਇਸ ਮੁਤੱਲਕ ਕਿਹਾ- ਕਿ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਆਜ਼ਾਦੀ ਨਹੀਂ ਹੈ, ਚਾਹੇ ਉਹ ਕੋਈ ਵੀ ਹੋਵੇ। ਓਥੇ ਹੀ ਲਖਨਊ 'ਚ ਈਦਗਾਹ ਇਮਾਮ ਮੌਲਾਨਾ ਖਾਲਿਦ ਰਸ਼ੀਦ ਫਿਰੰਗੀ ਮਹਲੀ ਨੇ ਯਤੀ ਨਰਸਿਮਹਾਨੰਦ ਦੇ ਬਿਆਨ 'ਤੇ ਨਾਰਾਜ਼ਗੀ ਜਤਾਈ ਹੈ। ਮੌਲਾਨਾ ਨੇ ਬਿਆਨ ਨੂੰ ਸ਼ਰਮਨਾਕ ਅਤੇ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਗਾਜ਼ੀਆਬਾਦ ਪੁਲਿਸ ਨੇ AIMIM ਦੇ ਪ੍ਰਧਾਨ ਪੰਡਿਤ ਮਨਮੋਹਨ ਝਾਅ ਗਾਮਾ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਉਨ੍ਹਾਂ ਅੱਜ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਮੱਦੇਨਜ਼ਰ ਪੁਲਸ ਨੇ ਉਸ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਕਿਸੇ ਨੇ ਨਰਸਿਮਹਾਨੰਦ ਦਾ ਵੀਡੀਓ ਬਣਾ ਕੇ ਪੋਸਟ ਕਰ ਦਿੱਤਾ। ਇਸ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗਾ। 3 ਅਕਤੂਬਰ ਦੀ ਰਾਤ ਨੂੰ ਗਾਜ਼ੀਆਬਾਦ ਵਿੱਚ ਸਬ-ਇੰਸਪੈਕਟਰ ਤ੍ਰਿਵੇਂਦਰ ਸਿੰਘ ਨੇ ਸਿਹਾਨੀ ਗੇਟ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 302 ਦੇ ਤਹਿਤ ਨਰਸਿਮਹਾਨੰਦ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਨਰਸਿਮਹਾਨੰਦ ਦੇ ਖਿਲਾਫ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਦੇ ਮੁੰਬਰਾ ਥਾਣੇ ਵਿੱਚ ਵੀ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਐਸਡੀਪੀਆਈ ਦੇ ਮੁੰਬਰਾ ਦੇ ਪ੍ਰਧਾਨ ਮੁਹੰਮਦ ਦਾਊਦ ਅਹਿਮਦ ਨੇ ਦਰਜ ਕਰਵਾਈ ਹੈ। ਮਹਾਰਾਸ਼ਟਰ ਪੁਲਿਸ ਨੇ ਨਰਸਿਮਹਾਨੰਦ ਬੀਐਨਐਸ 'ਤੇ ਧਾਰਾ 196, 197, 299 ਅਤੇ 302 ਲਗਾਈਆਂ ਹਨ।