ਜੰਮੂ-ਕਸ਼ਮੀਰ ਦੇ ਡੋਡਾ ਅਤੇ ਕਿਸ਼ਤਵਾੜ 'ਚ ਮੁੜ ਫਟਿਆ ਬੱਦਲ, ਆ ਗਿਆ ਹੜ੍ਹ

ਦੇਸ਼ ਭਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਾੜੇ ਹਾਲ ਨਜ਼ਰ ਆ ਰਹੇ ਹਨ । ਹੁਣ ਤਾਜ਼ਾ ਖਬਰ ਜੰਮੂ-ਕਸ਼ਮੀਰ ਦੇ ਡੋਡਾ ਅਤੇ ਕਿਸ਼ਤਵਾੜ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਬੱਦਲ ਫਟੇ ਹਨ ਜਿਸ ਕਰਕੇ 10 ਤੋਂ ਵੱਧ ਘਰ ਰੁੜ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਡੋਡਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ।

Update: 2025-08-26 10:49 GMT

ਜੰਮੂ-ਕਸ਼ਮੀਰ, ਕਵਿਤਾ : ਦੇਸ਼ ਭਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਾੜੇ ਹਾਲ ਨਜ਼ਰ ਆ ਰਹੇ ਹਨ । ਹੁਣ ਤਾਜ਼ਾ ਖਬਰ ਜੰਮੂ-ਕਸ਼ਮੀਰ ਦੇ ਡੋਡਾ ਅਤੇ ਕਿਸ਼ਤਵਾੜ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਬੱਦਲ ਫਟੇ ਹਨ ਜਿਸ ਕਰਕੇ 10 ਤੋਂ ਵੱਧ ਘਰ ਰੁੜ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਡੋਡਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਦੇ ਭਾਲੇਸ਼ਾ, ਥਾਥਰੀ ਅਤੇ ਮਰਮਤ ਵਿੱਚ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਵਿੱਚ ਕਈ ਪੁਲ ਵੀ ਵਹਿ ਗਏ।

ਇਸ ਬਾਬਤ ਇੱਕ ਅਧਿਕਾਰੀ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਤ ਘਰ ਢਹਿਣ ਕਾਰਨ ਹੋਈ, ਜਦੋਂ ਕਿ ਦੋ ਲੋਕਾਂ ਦੀ ਮੌਤ ਲਗਾਤਾਰ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਹੋਈ। ਹੜ੍ਹਾਂ ਵਿੱਚ ਰਿਹਾਇਸ਼ੀ ਇਲਾਕਿਆਂ ਅਤੇ ਹੋਰ ਜਾਇਦਾਦਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ।

ਇਸੇ ਦੇ ਨਾਲ ਜੇਕਰ ਗੱਲ਼ ਬਟੋਟ-ਕਿਸ਼ਤਵਾੜ ਰਾਸ਼ਟਰੀ ਰਾਜਮਾਰਗ ਦੀ ਕੀਤੀ ਜਾਵੇ ਤਾਂ ਏਥੇ ਵੀ ਆਵਾਜਾਈ ਠੱਪ ਹੈ ਕਿਉਂਕਿ (NH-244) ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਆਫ਼ਤ ਪ੍ਰਤੀਕਿਰਿਆ ਟੀਮ ਡੋਡਾ ਅਤੇ ਕਿਸ਼ਤਵਾੜ ਵਿੱਚ ਅਲਰਟ 'ਤੇ ਹੈ। ਦੋਵਾਂ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ।

ਤੁਹਾਨੂੰ ਚੇਤੇ ਕਰਵਾ ਦਈਏ ਕਿ ਇਸ ਤੋਂ ਪਹਿਲਾਂ 14 ਅਗਸਤ ਨੂੰ ਕਿਸ਼ਤਵਾੜ ਜ਼ਿਲ੍ਹੇ ਦੇ ਚਸੋਤੀ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਸੀ। ਇਸ ਵਿੱਚ 65 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 200 ਲੋਕ ਅਜੇ ਵੀ ਲਾਪਤਾ ਹਨ। ਮਛੈਲ ਮਾਤਾ ਯਾਤਰਾ ਲਈ ਆਏ ਬਹੁਤ ਸਾਰੇ ਸ਼ਰਧਾਲੂ, ਉਨ੍ਹਾਂ ਦੀਆਂ ਬੱਸਾਂ, ਤੰਬੂ, ਲੰਗਰ ਅਤੇ ਦੁਕਾਨਾਂ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਵਿੱਚ ਵਹਿ ਗਈਆਂ ਸਨ।

Tags:    

Similar News