ਚਲਦੇ ਕੁਸ਼ਤੀ ਦੰਗਲ ’ਚ ਪਹਿਲਵਾਨ ਦੇ ਮਾਰੀਆਂ ਗੋਲੀਆਂ

ਵੱਡੀ ਖ਼ਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਇਕ ਕੁਸ਼ਤੀ ਦੰਗਲ ਵਿਚ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਐ। ਜਿਵੇਂ ਹੀ ਇਹ ਘਟਨਾ ਵਾਪਰੀ ਤਾਂ ਕੁਸ਼ਤੀ ਦੰਗਲ ਵਿਚ ਭਗਦੜ ਮੱਚ ਗਈ, ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰਕਾਰ ਇਹ ਕੀ ਹੋ ਗਿਆ। ਹਮਲਾਵਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸੀ ਅਤੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ।

Update: 2025-02-27 11:02 GMT

ਸੋਨੀਪਤ : ਵੱਡੀ ਖ਼ਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਇਕ ਕੁਸ਼ਤੀ ਦੰਗਲ ਵਿਚ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਐ। ਜਿਵੇਂ ਹੀ ਇਹ ਘਟਨਾ ਵਾਪਰੀ ਤਾਂ ਕੁਸ਼ਤੀ ਦੰਗਲ ਵਿਚ ਭਗਦੜ ਮੱਚ ਗਈ, ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰਕਾਰ ਇਹ ਕੀ ਹੋ ਗਿਆ। ਹਮਲਾਵਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸੀ ਅਤੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ। 


ਹਰਿਆਣਾ ਵਿਚ ਬਦਮਾਸ਼ਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਇੰਝ ਜਾਪਦੈ ਜਿਵੇਂ ਉਨ੍ਹਾਂ ਨੂੰ ਪੁਲਿਸ ਦਾ ਕੋਈ ਖ਼ੌਫ਼ ਹੀ ਨਾ ਰਿਹਾ ਹੋਵੇ। ਇਸ ਗੱਲ ਦਾ ਅੰਦਾਜ਼ਾ ਸੋਨੀਪਤ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਤੋਂ ਲਗਾਇਆ ਜਾ ਸਕਦੈ, ਜਿੱਥੇ ਮਹਾਂਸ਼ਿਵਰਾਤਰੀ ਸਬੰਧੀ ਕਰਵਾਏ ਜਾ ਰਹੇ ਕੁਸ਼ਤੀ ਦੰਗਲ ਵਿਚ ਦੋ ਬਾਈਕ ਸਵਾਰ ਗੁੰਡਿਆਂ ਨੇ ਇਕ ਪਹਿਲਵਾਨ ਰਾਕੇਸ਼ ਰਾਣਾ ਦੀ ਸ਼ਰ੍ਹੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਵਾਪਰਦੇ ਹੀ ਕੁਸ਼ਤੀ ਦੰਗਲ ਵਿਚ ਭਾਜੜਾਂ ਪੈ ਗਈਆਂ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਪਹਿਲਵਾਨ ਨੂੰ ਤੁਰੰਤ ਖਰਖੌਦਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਸਮੇਂ ਇਹ ਹਮਲਾ ਕੀਤਾ ਗਿਆ, ਉਸ ਸਮੇਂ ਕੁਸ਼ਤੀ ਦੰਗਲ ਵਿਚ ਕਰੀਬ ਇਕ ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ।


ਜਾਣਕਾਰੀ ਅਨੁਸਾਰ ਪਿੰਡ ਸੋਹਟੀ ਦੇ ਰਹਿਣ ਵਾਲੇ ਰਾਕੇਸ਼ ਰਾਣਾ ਸੋਹਟੀ ਧਾਮ ਸਥਿਤ ਅਖਾੜੇ ਦੇ ਮੁਖੀ ਸੀ ਅਤੇ ਉਹ ਇਕ ਨਿੱਜੀ ਸਕੂਲ ਵੀ ਚਲਾਉਂਦੇ ਸੀ, ਜਿਸ ਵਿਚ ਉਨ੍ਹਾਂ ਨੇ ਕੁਸ਼ਤੀ ਅਤੇ ਕਬੱਡੀ ਅਕਾਦਮੀ ਵੀ ਬਣਾਈ ਹੋਈ ਐ। ਦਰਅਸਲ ਪਹਿਲਵਾਨ ਰਾਕੇਸ਼ ਰਾਣਾ ਸੋਨੀਪਤ ਦੇ ਪਿੰਡ ਕੁੰਡਲ ਵਿਖੇ ਮਹਾਸ਼ਿਵਰਾਤਰੀ ਮੌਕੇ ਕਰਵਾਏ ਗਏ ਕੁਸ਼ਤੀ ਦੰਗਲ ਵਿਚ ਪੁੱਜੇ ਹੋਏ ਸੀ। ਸ਼ਾਮ ਨੂੰ ਦੰਗਲ ਦੌਰਾਨ ਇਕ ਹਜ਼ਾਰ ਤੋਂ ਵੀ ਵੱਧ ਲੋਕ ਅਖਾੜੇ ਵਿਚ ਮੌਜੂਦ ਸੀ। ਇਸੇ ਦੌਰਾਨ ਦੋ ਬਾਈਕ ਸਵਾਰ ਹਮਲਾਵਰ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਰਾਕੇਸ਼ ਰਾਣਾ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋ ਗੋਲੀਆਂ ਉਨ੍ਹਾਂ ਦੇ ਢਿੱਡ ਵਿਚ ਅਤੇ ਇਕ ਮੂੰਹ ’ਤੇ ਲੱਗੀ, ਜਿਸ ਨਾਲ ਉਹ ਲਹੂ ਲੁਹਾਣ ਹੋ ਕੇ ਧਰਤੀ ’ਤੇ ਡਿੱਗ ਪਏ। ਘਟਨਾ ਵਾਪਰਦੇ ਹੀ ਭਗਦੜ ਮੱਚ ਗਈ ਅਤੇ ਹਮਲਾਵਰ ਹਥਿਆਰਾਂ ਨੂੰ ਲਹਿਰਾਉਂਦੇ ਹੋਏ ਇੰਨੀ ਵੱਡੀ ਭੀੜ ਵਿਚੋਂ ਫ਼ਰਾਰ ਹੋ ਗਏ।


ਉਧਰ ਜਿਵੇਂ ਹੀ ਇਸ ਘਟਨਾ ਦਾ ਪੁਲਿਸ ਨੂੰ ਪਤਾ ਚੱਲਿਆ ਤਾਂ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਰਾਕੇਸ਼ ਰਾਣਾ ਦੀ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਸੋਨੀਪਤ ਦੇ ਹਸਪਤਾਲ ਵਿਚ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਮੌਕੇ ’ਤੇ ਪੁੱਜੇ ਏਸੀਪੀ ਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੁੰਡਲ ਵਿਚ ਰਾਕੇਸ਼ ਰਾਣਾ ਨਾਂਅ ਦੇ ਵਿਅਕਤੀ ਨੂੰ ਕੁੱਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਨੇ, ਜਿਸ ਤੋਂ ਬਾਅਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰਾਕੇਸ਼ ਦੇ ਕਿੰਨੀਆਂ ਗੋਲੀਆਂ ਵੱਜੀਆਂ, ਇਸ ਦੀ ਜਾਂਚ ਕੀਤੀ ਜਾ ਰਹੀਐ। ਸ਼ੁਰੂਆਤੀ ਜਾਂਚ ਵਿਚ ਮਾਮਲਾ ਪਰਿਵਾਰਕ ਰੰਜਿਸ਼ ਦਾ ਦੱਸਿਆ ਜਾ ਰਿਹਾ ਏ, ਪਰ ਫਿਰ ਵੀ ਪੁਲਿਸ ਵੱਲੋਂ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਦੋਸ਼ੀਆਂ ਨੂੰ ਫੜਨ ਲਈ ਟੀਮਾਂ ਲਗਾ ਦਿੱਤੀਆਂ ਗਈਆਂ ਨੇ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਦੱਸ ਦਈਏ ਕਿ ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ ਅਤੇ ਲੋਕਾਂ ਵਿਚ ਭਾਰੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਏ। ਉਂਝ ਇਹ ਵੀ ਕਿਹਾ ਜਾ ਰਿਹਾ ਏ ਕਿ ਹਰ ਸ਼ਿਵਰਾਤਰੀ ਦੇ ਦਿਨ ਇੱਥੇ ਦੰਗਲ ਹੁੰਦਾ ਸੀ, ਚਰਚਾ ਇਹ ਵੀ ਐ ਕਿ ਜ਼ਮੀਨ ਦੀ ਰੰਜਿਸ਼ ਨੂੰ ਲੈ ਕੇ ਇਹ ਵਾਰਦਾਤ ਹੋਈ ਐ,, ਪਰ ਅਸਲ ਸੱਚ ਕੀ ਐ,, ਇਹ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ।

Tags:    

Similar News