ਮਜ਼ਦੂਰ ਦੀ ਚਮਕੀ ਕਿਸਮਤ, ਮਿੱਟੀ ਪੁੱਟਦਿਆਂ ਮਿਲਿਆ 80 ਲੱਖ ਰੁਪਏ ਦਾ ਹੀਰਾ

ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ’ਚ ਬੁਧਵਾਰ ਨੂੰ ਇਕ ਮਜ਼ਦੂਰ ਨੂੰ 19.22 ਕੈਰਟ ਦਾ ਹੀਰਾ ਮਿਲਿਆ। ਇਕ ਅਧਿਕਾਰੀ ਨੇ ਦਸਿਆ ਕਿ ਸਰਕਾਰੀ ਨਿਲਾਮੀ ’ਚ ਇਸ ਹੀਰੇ ਦੀ ਕੀਮਤ ਕਰੀਬ 80 ਲੱਖ ਰੁਪਏ ਜਾਂ ਇਸ ਤੋਂ ਵੱਧ ਹੋਣ ਦੀ ਉਮੀਦ ਹੈ। ਮਜ਼ਦੂਰ ਰਾਜੂ ਗੌੜ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਮਿੱਟੀ ਪੁੱਟ ਰਿਹਾ ਹੈ ਪਰ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਸ ਦੀ ਕਿਸਮਤ ਚਮਕੇਗੀ।

Update: 2024-07-25 00:08 GMT

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ’ਚ ਬੁਧਵਾਰ ਨੂੰ ਇਕ ਮਜ਼ਦੂਰ ਨੂੰ 19.22 ਕੈਰਟ ਦਾ ਹੀਰਾ ਮਿਲਿਆ। ਇਕ ਅਧਿਕਾਰੀ ਨੇ ਦਸਿਆ ਕਿ ਸਰਕਾਰੀ ਨਿਲਾਮੀ ’ਚ ਇਸ ਹੀਰੇ ਦੀ ਕੀਮਤ ਕਰੀਬ 80 ਲੱਖ ਰੁਪਏ ਜਾਂ ਇਸ ਤੋਂ ਵੱਧ ਹੋਣ ਦੀ ਉਮੀਦ ਹੈ। ਮਜ਼ਦੂਰ ਰਾਜੂ ਗੌੜ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਮਿੱਟੀ ਪੁੱਟ ਰਿਹਾ ਹੈ ਪਰ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਸ ਦੀ ਕਿਸਮਤ ਚਮਕੇਗੀ। ਗੌੜ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਨਿਲਾਮੀ ਤੋਂ ਬਾਅਦ ਮੈਨੂੰ ਜੋ ਰਕਮ ਮਿਲੇਗੀ, ਉਹ ਮੇਰੀ ਵਿੱਤੀ ਤੰਗੀ ਨੂੰ ਘੱਟ ਕਰਨ ਅਤੇ ਮੇਰੇ ਬੱਚਿਆਂ ਦੀ ਪੜ੍ਹਾਈ ਦੇ ਖਰਚਿਆਂ ਨੂੰ ਪੂਰਾ ਕਰਨ ’ਚ ਮਦਦ ਕਰੇਗੀ।’’

ਮਜ਼ਦੂਰ ਨੇ ਕਿਹਾ ਕਿ ਉਹ ਕ੍ਰਿਸ਼ਨਾ ਕਲਿਆਣਪੁਰ ’ਚ ਸਥਿਤ ਖਾਨ ’ਚ ਹੀਰਾ ਲੱਭ ਕੇ ਬਹੁਤ ਖੁਸ਼ ਹੋਇਆ ਅਤੇ ਤੁਰਤ ਇਸ ਨੂੰ ਸਰਕਾਰੀ ਅਧਿਕਾਰੀਆਂ ਕੋਲ ਜਮ੍ਹਾਂ ਕਰਵਾ ਦਿਤਾ। ਪੰਨਾ ’ਚ ਹੀਰਾ ਦਫਤਰ ਦੇ ਇਕ ਅਧਿਕਾਰੀ ਅਨੁਪਮ ਸਿੰਘ ਨੇ ਦਸਿਆ ਕਿ ਹੀਰੇ ਨੂੰ ਅਗਲੀ ਨਿਲਾਮੀ ਵਿਚ ਵਿਕਰੀ ਲਈ ਰੱਖਿਆ ਜਾਵੇਗਾ।

ਜ਼ਿਲ੍ਹਾ ਕੁਲੈਕਟਰ ਸੁਰੇਸ਼ ਕੁਮਾਰ ਨੇ ਦਸਿਆ ਕਿ ਖਾਨ ’ਚ ਮਿਲੇ 19.22 ਕੈਰਟ ਦੇ ਹੀਰੇ ਦੀ ਨਿਲਾਮੀ ’ਚ 80 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਕੀਮਤ ਮਿਲਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਦਸਿਆ ਕਿ ਹੀਰੇ ਨੂੰ ਅਗਲੀ ਨਿਲਾਮੀ ’ਚ ਖੁੱਲ੍ਹੀ ਬੋਲੀ ਲਈ ਰੱਖਿਆ ਜਾਵੇਗਾ।

ਗੌੜ ਨੇ ਕਿਹਾ ਕਿ ਜਿਸ ਖਾਨ ’ਚ ਉਸ ਹੀਰਾ ਮਿਲਿਆ ਸੀ ਉਸ ਨੂੰ ਉਸ ਨੇ ਦੋ ਮਹੀਨੇ ਪਹਿਲਾਂ ਹੀ ਲਿਆ ਸੀ। ਉਸ ਨੇ ਕਿਹਾ, ‘‘ਮੈਂ ਇਸ ਪੈਸੇ ਦੀ ਵਰਤੋਂ ਅਪਣੇ ਬੱਚਿਆਂ ਦੀ ਪੜ੍ਹਾਈ ’ਤੇ ਕਰਾਂਗਾ ਅਤੇ ਖੇਤੀ ਲਈ ਜ਼ਮੀਨ ਖਰੀਦਾਂਗਾ।’’

ਅਧਿਕਾਰੀਆਂ ਨੇ ਕਿਹਾ ਕਿ ਕੱਚੇ ਹੀਰੇ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਸਰਕਾਰੀ ਰਾਇਲਟੀ ਅਤੇ ਟੈਕਸਾਂ ਨੂੰ ਕੱਟਣ ਤੋਂ ਬਾਅਦ ਰਕਮ ਮਜ਼ਦੂਰ ਨੂੰ ਦਿਤੀ ਜਾਵੇਗੀ। ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ਦੇ ਪੰਨਾ ਜ਼ਿਲ੍ਹੇ ’ਚ 12 ਲੱਖ ਕੈਰੇਟ ਦਾ ਹੀਰਾ ਭੰਡਾਰ ਹੋਣ ਦਾ ਅਨੁਮਾਨ ਹੈ।ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ’ਚ ਬੁਧਵਾਰ ਨੂੰ ਇਕ ਮਜ਼ਦੂਰ ਨੂੰ 19.22 ਕੈਰਟ ਦਾ ਹੀਰਾ ਮਿਲਿਆ। ਇਕ ਅਧਿਕਾਰੀ ਨੇ ਦਸਿਆ ਕਿ ਸਰਕਾਰੀ ਨਿਲਾਮੀ ’ਚ ਇਸ ਹੀਰੇ ਦੀ ਕੀਮਤ ਕਰੀਬ 80 ਲੱਖ ਰੁਪਏ ਜਾਂ ਇਸ ਤੋਂ ਵੱਧ ਹੋਣ ਦੀ ਉਮੀਦ ਹੈ। ਮਜ਼ਦੂਰ ਰਾਜੂ ਗੌੜ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਮਿੱਟੀ ਪੁੱਟ ਰਿਹਾ ਹੈ ਪਰ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਸ ਦੀ ਕਿਸਮਤ ਚਮਕੇਗੀ।

Tags:    

Similar News