ਪੈਨ ਕਾਰਡ ਕਾਰਨ ਹੋ ਗਈ ਵੱਡੀ ਧੋਖਾਧੜੀ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਆਹ ਕੰਮ?

ਜਿਨ੍ਹਾਂ ਹੀ ਮਾਡਰਨ ਤਕਨੀਕ ਹੋ ਰਿਹਾ ਹੈ ਤੇ ਸਾਨੂੰ ਸੁਵੀਧਾਵਾਂ ਮਿਲ ਰਹੀਆਂ ਨੇ ਓਸੇ ਸਪੀਡ ਦੇ ਨਾਲ ਸਕੈਮਰਸ ਵੀ ਅਪਗਰੇਡ ਹੋ ਰਹੇ ਹਨ ਤੇ ਅਪਗਰੇਡ ਤਕਨੀਕ ਤੋਂ ਅਣਜਾਣ ਜਾਂ ਫਿਰ ਕਦੀ ਕਦੀ ਤਕਨੀਕ ਵਿੱਚ ਚੰਗੀ ਪਕੜ ਰੱਖਣ ਵਾਲਿਆਂ ਨੂੰ ਵੀ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਨੇ ਤੇ ਇਹ ਅੰਕੜੇ ਤੇਜੀ ਨਾਲ ਵੱਧਦੇ ਨਜ਼ਰ ਆ ਰਹੇ ਹਨ।;

Update: 2024-12-11 13:09 GMT

ਚੰਡੀਗੜ੍ਹ,ਕਵਿਤਾ: ਜਿਨ੍ਹਾਂ ਹੀ ਮਾਡਰਨ ਤਕਨੀਕ ਹੋ ਰਿਹਾ ਹੈ ਤੇ ਸਾਨੂੰ ਸੁਵੀਧਾਵਾਂ ਮਿਲ ਰਹੀਆਂ ਨੇ ਓਸੇ ਸਪੀਡ ਦੇ ਨਾਲ ਸਕੈਮਰਸ ਵੀ ਅਪਗਰੇਡ ਹੋ ਰਹੇ ਹਨ ਤੇ ਅਪਗਰੇਡ ਤਕਨੀਕ ਤੋਂ ਅਣਜਾਣ ਜਾਂ ਫਿਰ ਕਦੀ ਕਦੀ ਤਕਨੀਕ ਵਿੱਚ ਚੰਗੀ ਪਕੜ ਰੱਖਣ ਵਾਲਿਆਂ ਨੂੰ ਵੀ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਨੇ ਤੇ ਇਹ ਅੰਕੜੇ ਤੇਜੀ ਨਾਲ ਵੱਧਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਉੱਤੇ ਹਾਲਾਂਕਿ ਸਾਈਬਰ ਕਰਾਈਮ ਦੀ ਪੈਨੀ ਨਜ਼ਰ ਹੁੰਦੀ ਹੈ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਕੈਮਰਜ਼ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਕਦੀ ਲੱਖਾਂ ਦੀ ਤਾਂ ਕਦੀ ਕਰੋੜਾਂ ਦੀ ਧੋਖਾਧੜੀ ਕਰ ਰਹੇ ਹਨ।

ਤਾਜਾ ਮਾਮਲਾ ਫਿਰ ਤੋਂ ਸਾਹਮਣੇ ਆਇਆ। ਇਸ ਮਾਮਲੇ ਵਿੱਚ ਸਕੈਮਰਜ਼ ਨੇ ਇੱਕ ਬਜੁਰਗ ਨੂੰ ਮਿਸ਼ਾਨਾਂ ਬਣਾਇਆ ਤੇ ਲਖਾਂ ਦੀ ਧੋਖਾਧੜੀ ਨੂੰ ਜਾਮ ਦਿੱਤਾ। ਦਰਸਲ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬਜ਼ੁਰਗ ਨੂੰ ਅਮਰੀਕਾ ਬੈਠੇ ਆਪਣੇ ਪੜਪੋਤੇ ਦਾ ਪੈਨ ਕਾਰਡ ਬਣਵਾਉਣਾ ਮਹਿੰਗਾ ਪੈ ਗਿਆ। ਸਾਈਬਰ ਅਪਰਾਧੀਆਂ ਨੇ ਬਜ਼ੁਰਗ ਦੇ ਖਾਤੇ 'ਚੋਂ 7.77 ਲੱਖ ਰੁਪਏ ਕਢਵਾ ਲਏ।

ਜਿਕਰਯੋਗ ਹੈ ਕਿ ਪੈਨ ਕਾਰਡ ਲਈ ਅਪਲਾਈ ਕਰਨ ਲਈ ਬਜ਼ੁਰਗ ਨੇ ਗੂਗਲ ਤੋਂ ਹੈਲਪਲਾਈਨ ਨੰਬਰ ਕੱਢਿਆ, ਜੋ ਸਾਈਬਰ ਅਪਰਾਧੀਆਂ ਦਾ ਨੰਬਰ ਸੀ। ਉਸਨੇ ਬਜ਼ੁਰਗ ਨੂੰ ਮਦਦ ਦਾ ਵਿਸ਼ਵਾਸ ਦਿਲਾ ਕੇ ਬੈਂਕ ਖਾਤੇ ਦੇ ਵੇਰਵੇ ਅਤੇ ਓ.ਟੀ.ਪੀ. ਮੰਗ ਲਏ। ਇਸ ਤੋਂ ਬਾਅਦ ਮੁਲਜ਼ਮ ਬਜੁਰਗ ਦੇ ਖਾਤੇ ਵਿੱਚੋਂ ਲੱਖਾਂ ਰੁਪਏ ਦੀ ਠੱਗੀ ਕਰ ਗਿਆ। ਪੀੜਤ ਬਜ਼ੁਰਗ ਨੇ ਇਸ ਮਾਮਲੇ ਦੀ ਸ਼ਿਕਾਇਤ ਸਾਈਬਰ ਥਾਣੇ 'ਚ ਕੀਤੀ ਹੈ।

ਸ਼ਾਟਸ

ਤੁਹਾਨੂੰ ਇਥੇ ਔਨਲਾਈਨ ਕੁੱਝ ਵੀ ਕਰਨ ਤੋਂ ਪਹਿਲਾਂ ਇਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਔਨਲਾਈਨ ਕੋਈ ਵੀ ਹੈਲਪਲਾਈਨ ਨੰਬਰ ਨਾ ਲੱਭੋ ਕਿਉਂਕਿ ਇਹੀ ਗਲਤੀ ਇਸ ਬਜੁਰਗ ਵੱਲੋਂ ਕੀਤੀ ਗਈ ਸੀ । ਜੀ ਹਾਂ ਪੈਨ ਕਾਰਡ ਬਣਵਾਉਣ ਲਈ ਬਜ਼ੁਰਗ ਨੇ ਬਿਨਾਂ ਕੋਈ ਜਾਂਚ ਕੀਤੇ ਗੂਗਲ 'ਤੇ ਹੈਲਪਲਾਈਨ ਨੰਬਰ ਸਰਚ ਕੀਤਾ। ਬਜੁਰਗ ਨੇ ਜਿਹੜਾ ਨੰਬਰ ਸੱਭ ਤੋਂ ਉਪਰ ਦੇਖਿਆ ਓਹ ਨੰਬਰ ਡਾਇਲ ਕੀਤਾ ਤੇ ਮਦਦ ਲਈ ਕਿਹਾ। ਇਹ ਉਸਦੀ ਸੱਭ ਤੋਂ ਵੱਡੀ ਗਲਤੀ ਸੀ।

ਸਾਈਬਰ ਅਪਰਾਧੀ ਕੰਪਨੀਆਂ ਦੇ ਅਸਲ ਕਸਟਮਰ ਕੇਰ ਨੰਬਰਾਂ ਨਾਲ ਛੇੜਛਾੜ ਕਰ ਸਕਦੇ ਹਨ। ਇਸਦੇ ਲਈ ਉਹ ਗੂਗਲ ਬਿਲਟ-ਇਨ ਸੱਜੈਸ਼ਨ ਫੀਚਰ ਦੀ ਵਰਤੋਂ ਕਰਦਾ ਹੈ। ਇਸ ਵਿੱਚ, ਗੂਗਲ ਨੂੰ ਵੱਖ-ਵੱਖ IP ਐਡਰਸ ਤੋਂ ਰਿਕੁਐਸਟ ਭੇਜੀਆਂ ਜਾਂਦੀਆਂ ਹਨ, ਜਿਸ ਕਾਰਨ ਗੂਗਲ ਇਨ੍ਹਾਂ ਨੰਬਰਾਂ ਨੂੰ ਅਸਲ ਮੰਨਦਾ ਹੈ ਅਤੇ ਉਨ੍ਹਾਂ ਨੂੰ ਉੱਪਰ ਦਿਖਾਉਣ ਲੱਗਦਾ ਹੈ। ਅਜਿਹੇ 'ਚ ਜਦੋਂ ਕੋਈ ਹੈਲਪਲਾਈਨ ਨੰਬਰ ਸਰਚ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਹੀ ਨੰਬਰ ਆਉਂਦਾ ਹੈ।

ਇਸ ਤੋਂ ਇਲਾਵਾ, ਸਾਈਬਰ ਅਪਰਾਧੀ ਇੱਕ ਕਲੋਨ ਵੈਬਸਾਈਟ ਵੀ ਬਣਾ ਸਕਦੇ ਹਨ ਅਤੇ ਇਸ 'ਤੇ ਫੇਕ ਕਸਟਮਰ ਕੇਰ ਨੰਬਰ ਜਾਂ ਹੈਲਪਡੈਸਕ ਨੰਬਰਾਂ ਨੂੰ ਅਪਡੇਟ ਕਰ ਸਕਦੇ ਹਨ। ਕਈ ਵਾਰ ਲੋਕ ਫੇਕ ਵੈੱਬਸਾਈਟਾਂ ਦੀ ਪਛਾਣ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਵੱਡੇ ਸਕੈਮ ਦਾ ਸ਼ਿਕਾਰ ਹੋ ਜਾਂਦੇ ਹਨ।

ਸ਼ਾਟਸ

ਤੁਹਾਡੇ ਕੋਲ ਇਨ੍ਹੀ ਜਾਗਰੂਤਾ ਹੋਣੀ ਚਾਹੀਦੀ ਹੈ ਕਿ ਕੋਈ ਵੀ ਆਈਡੀ ਨੂੰ ਔਨਲਾਈਨ ਕਿਵੇਂ ਬਣਾਇਆ ਜਾਵੇ। ਭਾਰਤ ਸਰਕਾਰ ਵੱਲੋਂ ਆਧਾਰ ਕਾਰਡ, ਵੋਟਰ ਆਈਡੀ ਕਾਰਡ ਜਾਂ ਕਿਸੇ ਪਛਾਣ ਪੱਤਰ ਲਈ ਵੱਖ-ਵੱਖ ਵੈੱਬਸਾਈਟਾਂ ਬਣਾਈਆਂ ਗਈਆਂ ਹਨ। ਇਹ ਵੈੱਬਸਾਈਟਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਇੰਟਰਫੇਸ ਵੀ ਯੂਜ਼ਰ ਫ੍ਰੈਂਡਲੀ ਹੈ, ਜਿਸ ਨਾਲ ਹਰ ਕੋਈ ਇਨ੍ਹਾਂ ਦੀ ਆਸਾਨੀ ਨਾਲ ਵਰਤੋਂ ਕਰ ਸਕਦਾ ਹੈ। ਜੇਕਰ ਤੁਸੀਂ ਆਈਡੀ ਕਾਰਡ ਬਣਵਾਉਣਾ ਚਾਹੁੰਦੇ ਹੋ, ਤਾਂ ਹਮੇਸ਼ਾ ਅਧਿਕਾਰਤ ਵੈੱਬਸਾਈਟਾਂ 'ਤੇ ਜੇ ਕੇ ਹੀ ਆਪਣਾ ਕਾਰਡ ਬਣਵਾਓ।

ਇਨ੍ਹਾਂ ਹੀ ਨਹੀਂ ਵੈਬਸਾਈਟਾਂ ਵੀ ਪਰਾਧੀਆਂ ਵਲੋਂ ਕਲੋਨ ਬਣਾ ਦਿੱਤੀਆਂ ਜਾਂਦੀਆਂ ਹਨ ਜਿਹੇ ਵਿੱਚ ਤੁਹਾਨੂੰ ਫੇਕ ਤੇ ਓਰਿਜਨਲ ਵੈਬਸਾਈਟ ਵਿੱਚ ਫਰਕ ਦਾ ਪਤਾ ਹੋਣਾ ਚਾਹੀਦਾ ਹੈ। ਕਿਸੇ ਵੀ ਵੈੱਬਸਾਈਟ 'ਤੇ ਜਾਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਸੁਰੱਖਿਅਤ ਹੈ ਜਾਂ ਨਹੀਂ। ਸਾਈਬਰ ਅਪਰਾਧੀ ਲੋਕਾਂ ਨੂੰ ਧੋਖਾ ਦੇਣ ਲਈ ਅਸਲੀ ਵੈੱਬਸਾਈਟ ਵਰਗੀ ਕਲੋਨ ਵੈੱਬਸਾਈਟ ਬਣਾਉਂਦੇ ਹਨ। ਇਹਨਾਂ ਨੂੰ ਫਿਸ਼ਿੰਗ ਵੈਬਸਾਈਟਾਂ ਵੀ ਕਿਹਾ ਜਾਂਦਾ ਹੈ।

ਇਨ੍ਹਾਂ ਵੈੱਬਸਾਈਟਾਂ ਨੂੰ ਬਣਾਉਣ ਦਾ ਮਕਸਦ ਤੁਹਾਡੇ ਨਿੱਜੀ ਅਤੇ ਵਿੱਤੀ ਡੇਟਾ ਨੂੰ ਚੋਰੀ ਕਰਨਾ ਹੈ। ਇਸ ਲਈ, ਕਿਸੇ ਵੀ ਵੈਬਸਾਈਟ 'ਤੇ ਜਾਣ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕੁਝ ਚੀਜ਼ਾਂ ਦੀ ਜਾਂਚ ਕਰੋ. ਜਿਵੇ ਕੀ-

URL: ਵੈੱਬਸਾਈਟ ਦੇ URL ਦੀ ਧਿਆਨ ਨਾਲ ਜਾਂਚ ਕਰੋ। ਇੱਕ ਫਰਜ਼ੀ ਵੈੱਬਸਾਈਟ ਦੇ ਨਾਮ ਵਿੱਚ ਸਪੈਲਿੰਗ ਦੀ ਗਲਤੀ ਹੋ ਸਕਦੀ ਹੈ। ਨਾਲ ਹੀ, ਜੇਕਰ URL ਤੋਂ ਪਹਿਲਾਂ ਇੱਕ ਪੈਡਲੌਕ ਦਿਖਾਈ ਦਿੰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਵੈਬਸਾਈਟ ਸੁਰੱਖਿਅਤ ਹੈ।

ਇਸ ਤਰ੍ਹਾਂ ਦੇ ਤਾਲੇ ਬਾਰੇ ਸੋਚੋ। ਕਿਸੇ ਵੀ ਵੈੱਬਸਾਈਟ ਦੇ URL ਦੇ ਸ਼ੁਰੂ ਵਿੱਚ ਇੱਕ ਆਈਕਨ ਦਿਖਾਈ ਦੇਵੇਗਾ। ਉਸ ਆਈਕਨ 'ਤੇ ਕਲਿੱਕ ਕਰੋ। ਹੇਠਾਂ ਇੱਕ ਬਾਰ ਖੁੱਲ੍ਹੇਗਾ। ਇਸ 'ਤੇ ਇੱਕ ਤਾਲਾ ਚਿੰਨ੍ਹ ਹੋਵੇਗਾ ਅਤੇ ਇਸਦੇ ਅੱਗੇ ਲਿਖਿਆ ਹੋਵੇਗਾ - 'ਕਨੈਕਸ਼ਨ ਸੁਰੱਖਿਅਤ ਹੈ।' ਇਸ ਜਾਣਕਾਰੀ ਦੀ ਜਾਂਚ ਕੀਤੇ ਬਿਨਾਂ ਕਿਸੇ ਵੀ ਵੈਬਸਾਈਟ ਦੀ ਵਰਤੋਂ ਨਾ ਕਰੋ।

ਜੇਕਰ ਵੈੱਬਸਾਈਟ ਦੇ ਐਡਰੈੱਸ ਬਾਰ ਵਿੱਚ https ਲਿਖਿਆ ਹੋਇਆ ਹੈ ਤਾਂ ਇਹ ਇੱਕ ਸੁਰੱਖਿਅਤ ਵੈੱਬਸਾਈਟ ਹੈ। ਜੇਕਰ http ਤੋਂ ਬਾਅਦ ਕੋਈ 's' ਨਹੀਂ ਹੈ ਤਾਂ ਇਹ ਇੱਕ ਅਸੁਰੱਖਿਅਤ ਵੈੱਬਸਾਈਟ ਹੈ। ਅਜਿਹੀਆਂ ਵੈੱਬਸਾਈਟਾਂ 'ਤੇ ਆਪਣੇ ਵੇਰਵੇ ਸਾਂਝੇ ਨਾ ਕਰੋ।

ਜ਼ਿਆਦਾਤਰ ਸਰਕਾਰੀ ਵੈਬਸਾਈਟਾਂ ਵਿੱਚ gov.in ਦਾ ਡੋਮੇਨ ਹੁੰਦਾ ਹੈ। ਇਸ ਲਈ, ਯਕੀਨੀ ਤੌਰ 'ਤੇ ਵੈਬਸਾਈਟ ਦੇ ਡੋਮੇਨ ਨਾਮ ਦੀ ਜਾਂਚ ਕਰੋ। ਸਾਈਬਰ ਅਪਰਾਧੀ ਲੋਕਾਂ ਨੂੰ ਘੁਟਾਲੇ ਦਾ ਸ਼ਿਕਾਰ ਬਣਾਉਣ ਲਈ ਭਰੋਸੇਯੋਗ ਵੈੱਬਸਾਈਟ ਦਾ ਡੋਮੇਨ ਨਾਮ ਬਦਲ ਸਕਦੇ ਹਨ। ਇਸ ਲਈ, ਡੋਮੇਨ ਨਾਮ ਨੂੰ ਬਹੁਤ ਧਿਆਨ ਨਾਲ ਦੇਖੋ.

Tags:    

Similar News