ਆਯੁਸ਼ਮਾਨ ਭਾਰਤ ਯੋਜਨਾ 'ਚ ਹੋ ਸਕਦੇ ਨੇ ਇਹ ਵੱਡੇ ਬਦਲਾਅ, 10 ਲੱਖ ਰੁਪਏ ਤੱਕ ਵਧੇਗਾ ਬੀਮਾ ਕਵਰ

ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਐਨਡੀਏ ਸਰਕਾਰ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਅਤੇ ਬੀਮਾ ਰਾਸ਼ੀ ਦੋਵਾਂ ਨੂੰ ਵਧਾਉਣ 'ਤੇ ਵਿਚਾਰ ਕਰ ਰਹੀ ਹੈ ।

Update: 2024-07-08 13:02 GMT

ਇਸ ਵਾਰ ਦੇਸ਼ ਵਿੱਚ ਗੱਠਜੋੜ ਦੀ ਸਰਕਾਰ ਬਣਨ ਕਾਰਨ ਸਰਕਾਰ ਵੱਲੋਂ ਲੋਕ-ਲੁਭਾਊਣੇ ਫੈਸਲੇ ਲੈਣ ਦੀ ਆਸ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ । ਉਮੀਦ ਹੈ ਕਿ ਸਰਕਾਰ ਇਸ ਬਜਟ ਵਿੱਚ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ ਅਤੇ ਆਯੂਸ਼ਮਾਨ ਭਾਰਤ ਯੋਜਨਾ ਸਕੀਮ ਨੂੰ ਮੁੱਖ ਰਖਦਿਆਂ ਕੁਝ ਵੱਡਾ ਐਲਾਨ ਕਰ ਸਕਦੇ ਨੇ ।

ਬੀਮਾ ਕਵਰੇਜ ਸੀਮਾ 'ਚ 10 ਲੱਖ ਤੱਕ ਦਾ ਹੋ ਸਕਦਾ ਹੈ ਇਜ਼ਾਫਾ !

ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਐਨਡੀਏ ਸਰਕਾਰ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਅਤੇ ਬੀਮਾ ਰਾਸ਼ੀ ਦੋਵਾਂ ਨੂੰ ਵਧਾਉਣ 'ਤੇ ਵਿਚਾਰ ਕਰ ਰਹੀ ਹੈ । ਦੱਸਦਈਏ ਕਿ ਸਰਕਾਰ ਵੱਲੋਂ ਲਾਭਪਾਤਰੀਆਂ ਲਈ ਇਸ ਬੀਮੇ ਦੀ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ , ਜੇਕਰ ਰਿਪੋਰਟਾਂ ਦੀ ਮੰਨਿਏ ਤਾ NDA ਸਰਕਾਰ ਦੇ ਪ੍ਰਮੁੱਖ ਟਿੱਚੇ ਦੇ ਵਿੱਚ ਇਸ ਯੋਜਨਾ ਲਈ ਚਰਚਾ ਚੱਲ ਰਹੀ ਹੈ ਜਿਸ ਨੂੰ ਆਉਣ ਵਾਲੇ ਅਗਲੇ 3 ਸਾਲਾਂ ਚ ਲਾਗੂ ਕੀਤਾ ਜਾ ਸਕਦਾ ਹੈ ।

ਜਾਣੋ ਕੀ ਸਰਕਾਰੀ ਖਜ਼ਾਨੇ 'ਤੇ ਵਧੇਗਾ ਬੋਝ ?

ਰਿਪੋਰਟ ਮੁਤਾਬਕ ਜੇਕਰ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਨੈਸ਼ਨਲ ਹੈਲਥ ਅਥਾਰਟੀ ਵੱਲੋਂ ਤਿਆਰ ਕੀਤੇ ਗਏ ਅੰਦਾਜ਼ੇ ਮੁਤਾਬਕ ਹਰ ਸਾਲ ਸਰਕਾਰੀ ਖ਼ਜ਼ਾਨੇ 'ਤੇ 12,076 ਰੁਪਏ ਭਾਰ ਪੈ ਸਕਦਾ ਹੈ । ਉੱਥੇ ਹੀ ਕਈ ਮਾਹਰਾਂ ਵੱਲੋਂ ਵੀ ਇਹ ਅਨੁਮਾਨ ਲਾਏ ਜਾ ਰਹੇ ਨੇ ਕਿ ਜੇਕਰ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਸਮੇਤ, ਇਸ ਯੋਜਨਾ ਦੇ ਤਹਿਤ ਲਗਭਗ 4-5 ਕਰੋੜ ਹੋਰ ਲਾਭਪਾਤਰੀਆਂ ਨੂੰ ਕਵਰ ਕੀਤਾ ਜਾਵੇਗਾ

ਇੱਥੇ ਦੱਸ ਦੇਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 27 ਜੂਨ ਨੂੰ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਇਸ ਬੀਮੇ ਤਹਿਤ ਸੁਵਿਧਾ ਦਿੱਤੀ ਜਾਵੇਗੀ । ਮਹਿੰਗਾਈ ਅਤੇ ਟਰਾਂਸਪਲਾਂਟ ਸਮੇਤ ਹੋਰ ਮਹਿੰਗੇ ਇਲਾਜਾਂ ਦੀ ਸਥਿਤੀ ਵਿੱਚ ਪਰਿਵਾਰਾਂ ਨੂੰ ਰਾਹਤ ਦੇਣ ਲਈ, ਇਸ ਸਕੀਮ ਅਧੀਨ ਉਪਲਬਧ ਕਵਰੇਜ ਸੀਮਾ ਨੂੰ ਦੁੱਗਣਾ ਕਰ ਦਿੱਤਾ ਕਰਨ ਲਈ ਚਰਚਾ ਜਾਰੀ ਹੈ ।

Tags:    

Similar News