ਧੀ ਦੇ ਵਿਆਹ ’ਤੇ ਆਟੋ ਚਾਲਕਾਂ ਨੂੰ ਮਿਲਣਗੇ 1 ਲੱਖ ਰੁਪਏ, ਕੇਜਰੀਵਾਲ ਦੇ ਵੱਡੇ ਐਲਾਨ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰਵੀਾਲ ਵੱਲੋਂ ਦਿੱਲੀ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਿਆ ਗਿਆ ਏ, ਜਿਸ ਦੇ ਚਲਦਿਆਂ ਕੇਜਰੀਵਾਲ ਵੱਲੋਂ ਦਿੱਲੀ ਦੇ ਆਟੋ ਚਾਲਕਾਂ ਲਈ ਪੰਜ ਵੱਡੇ ਐਲਾਨ ਕੀਤੇ ਗਏ ਨੇ, ਜਿਸ ਨੂੰ ਲੈ ਕੇ ਆਟੋ ਚਾਲਕਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ।
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰਵੀਾਲ ਵੱਲੋਂ ਦਿੱਲੀ ਚੋਣਾਂ ਤੋਂ ਪਹਿਲਾਂ ਵੱਡਾ ਕਦਮ ਚੁੱਕਿਆ ਗਿਆ ਏ, ਜਿਸ ਦੇ ਚਲਦਿਆਂ ਕੇਜਰੀਵਾਲ ਵੱਲੋਂ ਦਿੱਲੀ ਦੇ ਆਟੋ ਚਾਲਕਾਂ ਲਈ ਪੰਜ ਵੱਡੇ ਐਲਾਨ ਕੀਤੇ ਗਏ ਨੇ, ਜਿਸ ਨੂੰ ਲੈ ਕੇ ਆਟੋ ਚਾਲਕਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਇਸ ਤੋਂ ਪਹਿਲਾਂ ਬੀਤੇ ਦਿਨ ਕੇਜਰੀਵਾਲ ਇਕ ਆਟੋ ਵਾਲੇ ਦੇ ਘਰ ਆਪਣੀ ਪਤਨੀ ਦੇ ਨਾਲ ਖਾਣਾ ਖਾਣ ਦੇ ਲਈ ਵੀ ਗਏ ਸੀ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਆਟੋ ਚਾਲਕਾਂ ਦੇ ਲਈ ਪੰਜ ਵੱਡੇ ਐਲਾਨ ਕੀਤੇ ਗਏ ਨੇ, ਜਿਨ੍ਹਾਂ ਵਿਚ ਆਟੋ ਚਾਲਕ ਦੀ ਬੇਟੀ ਦੇ ਵਿਆਹ ’ਤੇ ਸਰਕਾਰ ਇਕ ਲੱਖ ਰੁਪਏ ਦੇਵੇਗੀ, ਹਰ ਆਟੋ ਚਾਲਕ ਦਾ 10 ਲੱਖ ਦਾ ਜੀਵਨ ਬੀਮਾ ਅਤੇ 5 ਲੱਖ ਦਾ ਐਕਸੀਡੈਂਟਲ ਬੀਮਾ ਕੀਤਾ ਜਾਵੇਗਾ। ਹੋਰ ਕੀ ਕੁੱਝ ਐਲਾਨ ਕੀਤੇ ਕੇਜਰੀਵਾਲ ਨੇ, ਆਓ ਸੁਣਦੇ ਆਂ।
ਇਸ ਤੋਂ ਪਹਿਲਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਦੇ ਨਾਲ ਦਿੱਲੀ ਦੇ ਕੋਂਡਲੀ ਇਲਾਕੇ ਵਿਚ ਇਕ ਆਟੋ ਵਾਲੇ ਦੇ ਘਰ ਜਾ ਕੇ ਖਾਣਾ ਖਾਣਾ ਖਾਧਾ। ਉਨ੍ਹਾਂ ਇਸ ਦਾ ਜ਼ਿਕਰ ਕਰਦਿਆਂ ਆਖਿਆ ਕਿ ਹੁਣ ਉਹ ਕਹਿ ਸਕਦੇ ਨੇ ਕਿ ਉਨ੍ਹਾਂ ਨੇ ਆਟੋ ਚਾਲਕਾਂ ਦਾ ਨਮਕ ਖਾਇਆ ਏ।
ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਐਲਾਨਾਂ ਨੂੰ ਲੈ ਕੇ ਦਿੱਲੀ ਦੇ ਆਟੋ ਚਾਲਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ।