Andhra Pradesh Train Accident: ਆਂਧਰਾ ਪ੍ਰਦੇਸ਼ ਵਿੱਚ ਹੋਇਆ ਵੱਡਾ ਟ੍ਰੇਨ ਹਾਦਸਾ, ਪਟੜੀ ਤੋਂ ਉੱਤਰੀ ਮਾਲਗੱਡੀ
ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ
By : Annie Khokhar
Update: 2026-01-15 05:20 GMT
Goods Train Derail In Andhra Pradesh: ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਤੋਂ ਇੱਕ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਪਹੁੰਚੇ। ਪਟੜੀ ਤੋਂ ਉਤਰਨ ਨਾਲ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਿਆ, ਜਿਸਦੀ ਮੁਰੰਮਤ ਚੱਲ ਰਹੀ ਹੈ। ਨੁਕਸਾਨ ਕਾਰਨ ਉਸ ਰੂਟ 'ਤੇ ਚੱਲਣ ਵਾਲੀਆਂ ਕੁਝ ਰੇਲਗੱਡੀਆਂ ਵਿੱਚ ਵਿਘਨ ਪਿਆ ਹੈ।