ਜੰਮੂ ਦੇ ਡੋਡਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ 'ਚ 4 ਜਵਾਨ ਸ਼ਹੀਦ

ਜਾਣਕਾਰੀ ਦਿੰਦੇ ਹੋਏ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਹਾਲੇ ਵੀ ਅੱਤਵਾਦੀਆਂ ਦੇ ਨਾਲ ਮੁੱਠਭੇੜ ਜਾਰੀ ਹੈ । ਫੌਜ ਵੱਲੋਂ ਦੇਸਾ ਜੰਗਲ ਪੱਟੀ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ ।;

Update: 2024-07-16 06:09 GMT

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ 'ਚ ਅੱਤਵਾਦੀਆਂ ਨਾਲ ਹੋਈ ਗੋਲੀਬਾਰੀ ਦੌਰਾਨ ਫੌਜ ਦੇ ਚਾਰ ਜਵਾਨ ਸ਼ਹੀਦ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ । ਜ਼ਿਆਦਾ ਜਾਣਕਾਰੀ ਦਿੰਦੇ ਹੋਏ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਹਾਲੇ ਵੀ ਅੱਤਵਾਦੀਆਂ ਦੇ ਨਾਲ ਮੁੱਠਭੇੜ ਜਾਰੀ ਹੈ । ਫੌਜ ਵੱਲੋਂ ਦੇਸਾ ਜੰਗਲ ਪੱਟੀ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ । ਜਾਣਕਾਰੀ ਅਨੁਸਾਰ ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ਦੇ ਜਵਾਨ ਸੋਮਵਾਰ ਦੇਰ ਰਾਤ ਤੋਂ ਡੋਡਾ ਸ਼ਹਿਰ ਤੋਂ ਲਗਭਗ 55 ਕਿਲੋਮੀਟਰ ਦੂਰ ਜੰਗਲ ਦੇ ਧਾਰੀ ਗੋਟੇ ਉਰਾਰਬਾਗੀ ਖੇਤਰ ਦੀ ਤਲਾਸ਼ੀ ਲੈ ਰਹੇ ਸਨ ਜਿਸ ਦੌਰਾਨ ਜਵਾਨਾਂ ਵੱਲੋਂ ਚਲਾਏ ਇਸ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਗੋਲੀਬਾਰੀ ਹੋਈ, ਜਿਸ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਵੱਲੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਇੱਕ ਜਵਾਨ ਵੱਲੋਂ ਸੰਘਣੇ ਜੰਗਲਾਂ ਵਿੱਚ ਅੱਤਵਾਦੀਆਂ ਦਾ ਪਿੱਛਾ ਕਰ ਮੂਹ ਤੋੜ ਜਵਾਬ ਵੀ ਦਿੱਤਾ ਗਿਆ । ਜਵਾਨਾਂ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਇਕ ਹੋਰ ਮੁੱਠਭੇੜ ਹੋਈ । ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਆਪਰੇਸ਼ਨ ਉਸ ਤੋਂ ਬਾਅਦ ਸ਼ੁਰੂ ਕੀਤਾ ਗਿਆ ਜਦ ਇੱਕ ਪਿੰਡ ਵਾਸੀ ਨੇ ਜੰਮੂ ਦੇ ਅਖਨੂਰ ਸੈਕਟਰ ਅਤੇ ਨੇੜਲੇ ਖੇਤਰਾਂ ਵਿੱਚ ਫੌਜ ਦੇ ਪਹਿਰਾਵੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੇਖੇ ਸਨ । ਹਾਲਾਂਕਿ,ਇਸ ਜਾਣਕਾਰੀ ਤੋਂ ਬਾਅਦ ਉਸ ਸਮੇਂ ਕੁਝ ਸੱਕੀ ਚੀਜ਼ ਅਤੇ ਵਿਅਕਤੀ ਨਹੀਂ ਮਿਲਿਆ ਸੀ । ਫਿਲਹਾਲ ਇਹ ਸਪਸ਼ਟ ਤੌਰ ਤੇ ਸਾਫ ਨਹੀ ਹੋਇਆ ਕਿ ਇਸ ਘਟਨਾ ਤੋਂ ਬਾਅਦ ਹੀ ਇਹ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਜਾਂ ਇਸ ਪਿੱਛੇ ਕੋਈ ਹੋਰ ਵੀ ਕਾਰਨ ਸੀ । 

Tags:    

Similar News