ਨੱਕ ਬੰਦ ਹੋਣ ਦੀ ਸਮੱਸਿਆ ਤੋਂ ਮਿੰਟਾਂ 'ਚ ਮਿਲੇਗੀ ਰਾਹਤ, ਜਾਣੋ ਘਰੇਲੂ ਨੁਸਖੇ

ਜ਼ੁਕਾਮ, ਫਲੂ ਜਾਂ ਸਾਈਨਿਸਾਈਟਿਸ - ਅਤੇ ਐਲਰਜੀ ਦੇ ਕਾਰਨ ਵੀ ਲੋਕਾਂ ਦਾ ਨੱਕ ਬੰਦ ਹੋ ਜਾਂਦਾ ਹੈ, ਜਿਸ ਨਾਲ ਸਾਹ ਲੈਣ 'ਚ ਦਿੱਕਤ ਹੁੰਦੀ ਤੇ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ।;

Update: 2024-07-12 01:56 GMT

ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮੌਸਮ ਦੇ ਬਦਲ ਜਾਣ ਨਾਲ ਕੁਝ ਲੋਕਾਂ ਨੂੰ ਨੱਕ ਬੰਦ ਹੋਣ ਪ੍ਰੇਸ਼ਾਨੀ ਆ ਜਾਂਦੀ ਹੈ ਅਤੇ ਕਈ ਵਾਰ ਸੰਕਰਮਣ - ਜਿਵੇਂ ਕਿ ਜ਼ੁਕਾਮ, ਫਲੂ ਜਾਂ ਸਾਈਨਿਸਾਈਟਿਸ - ਅਤੇ ਐਲਰਜੀ ਦੇ ਕਾਰਨ ਵੀ ਲੋਕਾਂ ਦਾ ਨੱਕ ਬੰਦ ਹੋ ਜਾਂਦਾ ਹੈ, ਜਿਸ ਨਾਲ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਅਤੇ ਇਸ ਨਾਲ ਪੀੜਤ ਵਿਅਕਤੀ ਵੱਲੋਂ ਆਪਣਾ ਕੰਮ ਕਰਨਾ ਚ ਵੀ ਪ੍ਰੇਸ਼ਾਨੀਆਂ ਪੈਦਾ ਹੋ ਜਾਂਦੀਆਂ ਨੇ । ਇਸ ਤੋਂ ਵੱਖ ਜੇਕਰ ਹਵਾ ਵਿੱਚ ਤੰਬਾਕੂ ਦਾ ਧੂੰਆਂ, ਅਤਰ, ਧੂੜ, ਵੀ ਇਹਨਾਂ ਲੱਛਣਾਂ ਦਾ ਕਾਰਨ ਬਣ ਸਕਦੀਆਂ ਹਨ ।

ਜਲਦ ਤੋਂ ਜਲਦ ਰਾਹਤ ਲਈ ਤੁਸੀਂ ਵੀ ਕਰੋ ਕੁਝ ਆਸਾਨ ਉਪਾਅ ਨੋਟ :

1 ਭਾਫ਼ ਮਦਦ ਨਾਲ ਖੁੱਲ਼ ਸਕਦਾ ਹੈ ਬੰਦ ਹੋਇਆ ਨੱਕ : ਬੰਦ ਨੱਕ ਖੋਲ੍ਹਣ ਦਾ ਇਹ ਤਰੀਕਾ ਕਾਫੀ ਪੁਰਾਣਾ ਅਤੇ ਪ੍ਰਭਾਵਸ਼ਾਲੀ ਹੈ। ਇਸ ਦੇ ਲਈ ਪਾਣੀ ਨੂੰ ਗਰਮ ਕਰੋ ਅਤੇ ਇਸ ਵਿਚ ਖੁਸ਼ਬੂਦਾਰ ਤੇਲ ਦੀਆਂ ਕੁਝ ਬੂੰਦਾਂ ਪਾਓ ਜਾਂ ਤੁਸੀਂ ਇਸ ਵਿਚ ਆਇਓਡੀਨ ਜਾਂ ਵਿਕਸ ਕੈਪਸੂਲ ਦੀਆਂ ਕੁਝ ਬੂੰਦਾਂ ਵੀ ਪਾ ਸਕਦੇ ਹੋ। ਭਾਂਡੇ ਦਾ ਸਾਹਮਣਾ ਕਰੋ ਅਤੇ ਭਾਫ਼ ਲਓ। ਇਸ ਨਾਲ ਨੱਕ ਖੁੱਲ੍ਹ ਜਾਵੇਗਾ ਅਤੇ ਜ਼ੁਕਾਮ 'ਚ ਰਾਹਤ ਮਿਲੇਗੀ ।

2. ਕਪੂਰ ਦੀ ਖੁਸ਼ਬੂ ਨਾਲ ਮਿਲੇਗਾ ਆਰਾਮ : ਬੰਦ ਨੱਕ ਖੋਲ੍ਹਣ ਦਾ ਇਹ ਵਧੀਆ ਤਰੀਕਾ ਹੈ। ਤੁਸੀਂ ਚਾਹੋ ਤਾਂ ਇਸ ਨੂੰ ਨਾਰੀਅਲ ਦੇ ਤੇਲ 'ਚ ਮਿਲਾ ਕੇ ਸੁੰਘ ਸਕਦੇ ਹੋ ਜਾਂ ਸਾਦੇ ਕਪੂਰ ਨੂੰ ਸੁੰਘਣ ਨਾਲ ਵੀ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਨੱਕ ਨੂੰ ਨਿੱਘ ਦੇਣ ਨਾਲ ਬੰਦ ਨੱਕ ਨੂੰ ਆਸਾਨੀ ਨਾਲ ਖੋਲ੍ਹਿਆ ਜਾ ਸਕਦਾ ਹੈ ।

3. ਤੁਲਸੀ ਦੇ ਪੱਤੇ : ਕੁਝ ਤਾਜ਼ੇ ਧੋਤੇ ਹੋਏ ਤੁਲਸੀ ਦੇ ਪੱਤੇ ਖਾਓ, ਇਸ ਨਾਲ ਤੁਹਾਡੀ ਜ਼ੁਕਾਮ ਤੁਰੰਤ ਦੂਰ ਹੋ ਜਾਵੇਗੀ ।

4. ਗਰਮ ਸੇਕ ਨਾਲ ਮਿਲੇਗੀ ਰਾਹਤ : ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਹੋ, ਤਾਂ ਇੱਕ ਸੂਤੀ ਰੁਮਾਲ ਲਓ, ਇਸ ਨੂੰ ਉਬਲਦੇ ਪਾਣੀ ਵਿੱਚ ਡੁਬੋ ਕੇ ਆਪਣੇ ਨੱਕ ਉੱਤੇ ਰੱਖੋ। ਤੁਹਾਨੂੰ ਦੋ ਮਿੰਟਾਂ ਵਿੱਚ ਇਸ ਤੋਂ ਰਾਹਤ ਮਿਲੇਗੀ। ਤੁਸੀਂ ਚਾਹੋ ਤਾਂ ਰੁਮਾਲ ਨੂੰ ਦਬਾ ਕੇ ਗਰਮ ਕਰ ਸਕਦੇ ਹੋ ਅਤੇ ਫਿਰ ਇਸ ਨੂੰ ਮੱਥੇ, ਨੱਕ ਅਤੇ ਗਰਦਨ 'ਤੇ ਇਕ-ਇਕ ਕਰਕੇ ਲਗਾ ਸਕਦੇ ਹੋ।


Tags:    

Similar News