ਪਾਣੀ ਪੀਣ ਦੇ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ !

ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ ਪਰ ਕੁਝ ਲੋਕ ਬਿਨਾਂ ਪਿਆਸ ਲੱਗੇ ਪਾਣੀ ਵੀ ਪੀ ਲੈਂਦੇ ਹਨ। ਇਹ ਜਾਣੇ ਬਿਨਾਂ ਕਿ ਇਹ ਲਾਭਦਾਇਕ ਹੈ ਜਾਂ ਨੁਕਸਾਨਦੇਹ । ਦਰਅਸਲ, ਸਰੀਰ ਲਈ ਸਭ ਤੋਂ ਮਹੱਤਵਪੂਰਨ ਤੱਤ ਪਾਣੀ ਹੈ।

Update: 2024-07-26 08:22 GMT

ਚੰਡੀਗੜ੍ਹ : ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ ਪਰ ਕੁਝ ਲੋਕ ਬਿਨਾਂ ਪਿਆਸ ਲੱਗੇ ਪਾਣੀ ਵੀ ਪੀ ਲੈਂਦੇ ਹਨ । ਇਹ ਜਾਣੇ ਬਿਨਾਂ ਕਿ ਇਹ ਲਾਭਦਾਇਕ ਹੈ ਜਾਂ ਨੁਕਸਾਨਦੇਹ । ਦਰਅਸਲ, ਸਰੀਰ ਲਈ ਸਭ ਤੋਂ ਮਹੱਤਵਪੂਰਨ ਤੱਤ ਪਾਣੀ ਹੈ । ਇਹ ਸਰੀਰ ਨੂੰ ਵਿਟਾਮਿਨ, ਅਮੀਨੋ ਐਸਿਡ ਅਤੇ ਗਲੂਕੋਜ਼ ਨੂੰ ਪਚਾਉਣ ਚ ਮਦਦ ਕਰਦਾ ਨੇ । ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਅਤੇ ਫਾਲਤੂ ਪਦਾਰਥਾਂ ਨੂੰ ਬਾਥਰੂਮ ਰਾਹੀਂ ਬਾਹਰ ਕੱਢਦਾ ਹੈ, ਜਿਸ ਨਾਲ ਤੁਹਾਨੂੰ ਜਿਸ ਸਰੀਰਕ ਤੰਦਰੁਸਤੀ । ਜੇਕਰ ਸਰੀਰ 'ਚ ਪਾਣੀ ਦੀ ਕਮੀ ਹੋਵੇ ਤਾਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।

1.: ਥਕਾਵਟ ਨਾਲ ਲੜਨ ਵਿੱਚ ਮਦਦ ਕਰਦਾ

ਮਨੁੱਖੀ ਸਰੀਰ ਦਾ ਲਗਭਗ 2/3 ਹਿੱਸਾ ਪਾਣੀ ਦਾ ਬਣਿਆ ਹੁੰਦਾ ਹੈ, ਇਸ ਲਈ ਜਦੋਂ ਅਸੀਂ ਘੱਟ ਪਾਣੀ ਪੀਂਦੇ ਹਾਂ - ਡੀਹਾਈਡਰੇਸ਼ਨ ਹੋ ਸਕਦੀ ਹੈ! ਇੱਥੋਂ ਤੱਕ ਕਿ ਹਲਕੀ ਡੀਹਾਈਡਰੇਸ਼ਨ ਵੀ ਮੂਡ ਅਤੇ ਊਰਜਾ ਦੇ ਪੱਧਰਾਂ 'ਤੇ ਨਕਾਰਾਤਮਕ ਤੌਰ 'ਤੇ ਪ੍ਰਭਾਵ ਪਾ ਸਕਦੀ ਹੈ । ਮਨੁੱਖੀ ਸਰੀਰ ਅੰਦਰ ਸੈੱਲਾਂ ਦੇ ਆਮ ਤੌਰ 'ਤੇ ਕੰਮ ਕਰਨ ਲਈ ਕਾਫ਼ੀ ਹਾਈਡਰੇਸ਼ਨ ਦੀ ਜ਼ਰੂਰਤ ਹੁੰਦੀ ਹੈ, ਜੇਕਰ ਸਰੀਰ ਨੂੰ ਪਾਣੀ ਦੀ ਮਾਤਰਾ ਸਹੀ ਢੰਗ ਨਾਲ ਦਿੱਤੀ ਜਾਵੇ ਤਾਂ ਇਹ ਸੈਲ ਊਰਜਾ ਨਾਲ ਕੰਮ ਕਰਦੇ ਨੇ । ਡੀਹਾਈਡ੍ਰੇਸ਼ਨ ਤੋਂ ਬਚਣ ਲਈ ਹਮੇਸ਼ਾ ਦਿਨ ਦੇ ਵਿੱਚ ਸਹੀ ਮਾਤਰਾ ਅਨੁਸਾਰ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ ।

2.: ਪਾਚਨ ਵਿੱਚ ਸਹਾਇਤਾ ਕਰਦਾ ਹੈ ।

ਭੋਜਨ ਦੀ ਹਿਲਜੁਲ ਅਤੇ ਸਹੀ ਪਾਚਨ ਲਈ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਪਾਣੀ ਹੈ। ਪਾਣੀ ਤੁਹਾਡੇ ਦੁਆਰਾ ਖਾਂਦੇ ਭੋਜਨ ਨੂੰ ਪਚਾਉਣ 'ਚ ਮਦਦ ਕਰਦਾ ਹੈ ਤਾਂ ਜੋ ਪੌਸ਼ਟਿਕ ਤੱਤ ਤੁਹਾਡੇ ਸਰੀਰ ਵਿੱਚ ਰਚ ਸਕਣ । ਪਾਣੀ ਪੀਣ ਤੋਂ ਬਾਅਦ, ਦੋਵੇਂ ਛੋਟੀਆਂ ਅਤੇ ਵੱਡੀਆਂ ਆਂਦਰਾਂ ਪਾਣੀ ਨੂੰ ਸੋਖ ਲੈਂਦੀਆਂ ਹਨ, ਜੋ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦਾ ਹੈ ਅਤੇ ਪੌਸ਼ਟਿਕ ਤੱਤਾਂ ਨੂੰ ਤੋੜਨ ਲਈ ਵਰਤਿਆ ਜਾਂਦਾ ਹੈ ।

3.ਪਾਣੀ ਪੀਣ ਨਾਲ ਚਹਿਰੇ ਅਤੇ ਸਕਿਨ ਨੂੰ ਮਿਲਦਾ ਹੈ ਲਾਭ

ਪਾਣੀ ਪੀਣ ਨਾਲ ਸਰੀਰ ਦੇ ਅੰਦਰ ਖੂਨ ਦੀ ਗਤੀ ਵਿੱਚ ਸੁਧਾਰ ਹੁੰਦਾ ਹੈ, ਇਸਦੇ ਅਨੁਸਾਰ ਤੁਹਾਡੇ ਚਿਹਰੇ 'ਤੇ ਇੱਕ ਕੋਮਲ ਲਾਲ ਚਮਕ ਵੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ । ਜ਼ਿਆਦਾਤਰ ਸਿਹਤ ਦੇ ਮਾਹਰਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਇਨਸਾਨ ਪਾਣੀ ਸਹੀ ਮਾਤਰਾ ਨਾਲ ਪੀ ਲੈਂਦਾ ਹੈ ਤਾਂ ਉਸਦੇ ਕਈ ਰੋਗ ਬਾਥਰੂਮ ਰਾਹੀਂ ਨਿੱਕਲ ਜਾਂਦੇ ਨੇ , ਜਿਸ ਨੂੰ ਡੀਟੋਕਸੀਫਿਕੇਸ਼ਨ ਵੀ ਕਿਹਾ ਜਾਂਦਾ ਹੈ ।

4.ਕਬਜ਼ ਦੀ ਸਮੱਸਿਆ ਕਰਦਾ ਹੈ ਦੂਰ

ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਪਾਣੀ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ । ਜੇਕਰ ਤੁਸੀਂ ਕਬਜ਼ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਪਾਣੀ ਪੀਣ ਨਾਲ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ ।

5.ਗੁਰਦੇ ਦੀ ਪੱਥਰੀ ਦੀ ਸਮੱਸਿਆ ਚ ਹੈ ਲਾਭਦਾਇਕ :

ਜੇਕਰ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕਿਡਨੀ ਸਟੋਨ ਦੀ ਸਮੱਸਿਆ 'ਚ ਕਾਫੀ ਮਦਦ ਮਿਲਦੀ ਹੈ।

Tags:    

Similar News