ਤੁਸੀਂ ਵੀ ਕਰ ਸਕਦੇ ਹੋ ਅਸਲੀ ਤੇ ਨਕਲੀ ਦਵਾਈ ਦੀ ਸਕਿੰਟਾਂ ‘ਚ ਪਛਾਣ, ਜਾਣੋ ਪੂਰੀ ਖਬਰ
ਔਨਲਾਈਨ ਜਾਂ ਮੈਡੀਕਲ ਸਟੋਰ ਤੋਂ ਦਵਾਈ ਖਰੀਦਣ ਵੇਲੇ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਦਵਾਈ ਖਰੀਦਣ ਜਾਂਦੇ ਹੋ, ਤੁਹਾਨੂੰ ਉਸ 'ਤੇ ਪ੍ਰਿੰਟ ਕੀਤਾ QR ਕੋਡ ਜ਼ਰੂਰ ਦੇਖਣਾ ਚਾਹੀਦਾ ਹੈ।
ਚੰਡੀਗੜ੍ਹ : ਔਨਲਾਈਨ ਜਾਂ ਮੈਡੀਕਲ ਸਟੋਰ ਤੋਂ ਦਵਾਈ ਖਰੀਦਣ ਵੇਲੇ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਦਵਾਈ ਖਰੀਦਣ ਜਾਂਦੇ ਹੋ, ਤੁਹਾਨੂੰ ਉਸ 'ਤੇ ਪ੍ਰਿੰਟ ਕੀਤਾ QR ਕੋਡ ਜ਼ਰੂਰ ਦੇਖਣਾ ਚਾਹੀਦਾ ਹੈ। ਜੇਕਰ ਦਵਾਈ 'ਤੇ QR ਕੋਡ ਨਹੀਂ ਹੈ ਤਾਂ ਇਹ ਨਕਲੀ ਹੋ ਸਕਦੀ ਹੈ । ਤੁਹਾਨੂੰ ਦੱਸ ਦਈਏ ਕਿ QR ਕੋਡ ਇੱਕ ਵਿਸ਼ੇਸ਼ ਕਿਸਮ ਦਾ ਵਿਲੱਖਣ ਕੋਡ ਹੈ, ਜੋ ਦਵਾਈਆਂ ਨਾਲ ਜੁੜੀਆਂ ਸਾਰੀਆਂ ਜਾਣਕਰੀਆਂ ਤੁਹਾਨੂੰ ਇਸ ਸਕੈਨ ਉੱਤੇ ਦੇ ਦਿੰਦਾ ਹੈ। ਜੀ ਹਾਂ ਇਹ ਬਿਲਕੁੱਲ ਆਸ਼ਾਨ ਹੈ ਤੁਸੀਂ ਇਸ QR ਕੋਡ ਨੂੰ ਆਪਣੀ ਡਿਵਾਈਸ ਜਾਂ ਮੋਬਾਈਲ ਫੋਨ ਨਾਲ ਸਕੈਨ ਕਰੋ। ਸਕੈਨ ਕਰਨ ਤੋਂ ਬਾਅਦ, ਤੁਹਾਨੂੰ ਆਪਣੀ ਡਿਵਾਈਸ ਵਿੱਚ ਦਵਾਈ ਨਾਲ ਸਬੰਧਤ ਸਾਰੀ ਜਾਣਕਾਰੀ ਮਿਲ ਜਾਵੇਗੀ। ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਇਹ ਕਹਿੰਦਾ ਹੈ ਕਿ 100 ਰੁਪਏ ਤੋਂ ਵੱਧ ਦੀਆਂ ਸਾਰੀਆਂ ਦਵਾਈਆਂ ਦਾ ਇੱਕ QR ਕੋਡ ਹੋਣਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਉਸ ਦਵਾਈ ਨੂੰ ਨਾ ਖਰੀਦਣ ਦੀ ਸਲਾਹ ਦਿੱਤੀ ਗਈ ਹੈ। ਜਦੋਂ ਵੀ ਅਸੀਂ ਬੀਮਾਰ ਹੁੰਦੇ ਹਾਂ, ਸਾਨੂੰ ਦਵਾਈ ਲੈਣੀ ਪੈਂਦੀ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਠੀਕ ਹੋਣ ਲਈ ਜੋ ਦਵਾਈ ਲੈ ਰਹੇ ਹੋ, ਜੇਕਰ ਉਹੀ ਦਵਾਈ ਨਕਲੀ ਹੋਈ ਤਾਂ ਕੀ ਹੋਵੇਗਾ?
ਅੱਜਕੱਲ੍ਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਆਮ ਜ਼ੁਕਾਮ ਹੋਣ 'ਤੇ ਲੋਕ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦਦੇ ਹਨ ਪਰ ਇਹ ਲੋਕਾਂ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਜੀ ਹਾਂ ਪੈਸੇ ਕਮਾਉਣ ਲਈ ਹੁਣ ਇਨਸਾਨ ਹੀ ਇਨਸਾਨ ਦੇ ਵੈਰੀ ਬਣਦੇ ਜਾ ਰਹੇ ਨੇ। ਪੈਸੇ ਕਮਾਉਣ ਲਈ ਭਾਵੇਂ ਕਿਸੇ ਦੀ ਸਿਹਤ ਨਾਲ ਖਿਲਵਾੜ ਹੀ ਕਿਉਂ ਨਾ ਕਰਨਾ ਪਵੇ, ਪੈਸੇ ਕਮਾਉਣ ਲਈ ਕਿਸੇ ਦੀ ਮੌਤ ਹੀ ਕਿਉਂ ਨਾ ਹੋ ਜਾਵੇ ਪਰ ਲੋਕ ਲਾਲਚ ਵਿੱਚ ਇਸ ਕਦਰ ਫਸੇ ਹੋਏ ਹਨ ਕਿ ਉਨ੍ਹਾਂ ਨੂੰ ਰੱਬ ਤੋਂ ਵੀ ਹੁਣ ਡਰ ਨਹੀਂ ਲੱਗਦਾ।
ਅਜਿਹੇ ਵਿੱਚ ਹੁਣ ਹਰ ਨਾਗਰਿਕ ਨੂੰ ਜਾਗਰੁੱਕ ਹੋਣ ਦੀ ਲੋੜ ਹੈ ਕਿਉਂਕਿ ਜੇਕਰ ਤੁਸੀਂ ਜਾਗਰੁਕ ਨਹੀਂ ਹੋਵੋਗੇ ਤਾਂ ਅਜਿਹੇ ਲਾਲਚੀ ਲੋਕ ਤੁਹਾਡੀ ਜਾਨ ਲੈਣ ਤੋਂ ਪਹਿਲਾਂ ਇੱਕ ਸਕਿੰਟ ਲਈ ਵੀ ਨਹੀਂ ਸੋਚਣਗੇ।
ਹੁਣ ਤੁਹਾਡੇ ਮੰਨ ਵਿੱਚ ਇਹ ਵੀ ਸਵਾਲ ਆ ਰਿਹਾ ਹੋਣਾ ਕਿ ਅੱਜ ਕੱਲ੍ਹ ਐਨ੍ਹੇ ਵੱਡੇ ਪਧਰ ਉੱਤੇ ਸਕੈਮ ਹੋ ਰਹੇ ਹਨ ਸਕੈਮਰ ਬਹੁਤ ਜਿਆਦਾ ਚਾਲਾਕ ਹੋ ਚੁੱਕੇ ਹਨ ਤੇ ਪੈਸੇ ਕਮਾਉਣ ਵਾਲੇ ਹੋਰ ਵੀ ਜਿਆਦਾ ਦਿਮਾਗ ਦੀ ਵਰਤੋਂ ਕਰਕੇ ਨਕਲੀ ਸਕੈਨ ਵੀ ਕਤਾਂ ਬਣਵਾ ਸਕਦੇ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਨਕਲੀ QR ਕੋਡ ਬਣਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਜੀ ਹਾਂ ਅਸਲ ਵਿੱਚ, ਇਹ QR ਕੋਡ ਇੱਕ ਐਡਵਾਂਸ ਵਰਜਨ ਵਾਲਾ ਹੁੰਦਾ ਹੈ, ਜਿਸ ਵਿੱਚ ਦਵਾਈਆਂ ਨਾਲ ਜੁੜੀਆਂ ਸਾਰੀਆਂ ਹੀ ਜਾਣਕਾਰੀਆਂ ਕੇਂਦਰੀ ਡੇਟਾਬੇਸ ਏਜੰਸੀ ਵੱਲੋਂ ਪਾਈ ਜਾਂਦੀ ਹੈ। ਹਰ ਦਵਾਈ ਦੇ ਪੱਤੇ ਜਾਂ ਪੈਕਿੰਗ 'ਤੇ ਵੱਖਰਾ QR ਕੋਡ ਹੁੰਦਾ ਹੈ, ਇਸ ਲਈ ਇਸ ਕੋਡ ਨੂੰ ਕਾਪੀ ਕਰਨਾ ਬਹੁਤ ਮੁਸ਼ਕਲ ਹੈ।
ਅਜਿਹੀ ਸਥਿਤੀ ਵਿੱਚ, ਜਦੋਂ ਵੀ ਤੁਸੀਂ ਦਵਾਈ ਖਰੀਦਣ ਜਾਓ ਤਾਂ ਇਸ QR ਕੋਡ ਨੂੰ ਜ਼ਰੂਰ ਚੈੱਕ ਕਰਿਓ, ਕਿਉਂਕਿ ਨਕਲੀ ਦਵਾਈ ਤੁਹਾਡੇ ਲਈ ਘਾਤਕ ਹੋ ਸਕਦੀ ਹੈ। ਅਤੇ ਤੁਸੀਂ ਇਸ ਨਾਲ ਚੰਗੀ ਤਰ੍ਹਾਂ ਵਾਕਿਫ ਹੋ ਕਿ ਜੇਕਰ ਨਕਲੀ ਦਵਾਈ ਲਈ ਜਾਵੇਂ ਤਾਂ ਇਸਦੇ ਨਾਲ ਕਿਨ੍ਹਾਂ ਬੁਰ੍ਹਾ ਪ੍ਰਭਾਅ ਪੈ ਸਕਦਾ ਹੈ।