ਮਾਨਸਿਕ ਤਣਾਅ ਤੋਂ ਬਚਣ ਲਈ ਤੁਸੀਂ ਵੀ ਅਪਣਾ ਸਕਦੇ ਹੋ ਇਹ ਗੱਲਾਂ !

ਅੱਜ ਦੀ ਭੱਜ ਨੱਠ ਵਾਲੀ ਜ਼ਿੰਦਗੀ ਚ ਜ਼ਿਆਦਾਤਰ ਲੋਕ ਇਸ ਦਾ ਸ਼ਿਕਾਰ ਹੋ ਰਹੇ ਨੇ, ਜਿਸ ਕਾਰਨ ਕਈ ਵਾਰ ਉਨ੍ਹਾਂ ਵੱਲੋਂ ਕੁਝ ਗਲਤ ਕਦਮ ਵੀ ਚੁੱਕ ਲਏ ਜਾਂਦੇ ਨੇ ।;

Update: 2024-07-22 08:40 GMT

ਚੰਡੀਗੜ੍ਹ : ਜ਼ਿਆਦਾਤਰ ਦੇਖਿਆ ਗਿਆ ਹੈ ਤਣਾਅ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਕੋਈ ਮਨੁੱਖ ਕਿਸੀ ਮੁਸਕਲ ਸਥਿਤੀ ਅਤੇ ਕਿਸੀ ਅਜਿਹੀ ਗੱਲ ਚੋਂ ਵਿਚਰਦਾ ਹੈ ਜਿਸ ਕਾਰਨ ਉਸਦੇ ਦਿਮਾਗ ਤੇ ਉਸ ਚੀਜ਼ ਲਈ ਵਿਚਾਰਾਂ ਦਾ ਜ਼ੋਰ ਬਣਦਾ ਹੈ ਤੇ ਫਿਰ ਕੁਝ ਹਾਰਮੋਨ ਰਿਲੀਜ਼ ਹੋਣ ਤੋਂ ਬਾਅਦ ਉਸਨੂੰ ਲੋ ਫੀਲ ਕਰਵਾਉਂਦੇ ਹਨ । ਅੱਜ ਦੀ ਭੱਜ ਨੱਠ ਵਾਲੀ ਜ਼ਿੰਦਗੀ ਚ ਜ਼ਿਆਦਾਤਰ ਲੋਕ ਇਸ ਦਾ ਸ਼ਿਕਾਰ ਹੋ ਰਹੇ ਨੇ, ਜਿਸ ਕਾਰਨ ਕਈ ਵਾਰ ਉਨ੍ਹਾਂ ਵੱਲੋਂ ਕੁਝ ਗਲਤ ਕਦਮ ਵੀ ਚੁੱਕ ਲਏ ਜਾਂਦੇ ਨੇ । ਜੇਕਰ ਤੁਸੀਂ ਵੀ ਆਪਣੇ ਦਿਮਾਗ ਤੇ ਤਣਾਅ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਵੀ ਅਪਣਾ ਸਕਦੇ ਹੋ ਇਹ ਗੱਲਾਂ ਜਿਸ ਨਾਲ ਤੁਹਾਨੂੰ ਕਾਫੀ ਮਦਦ ਮਿਲ ਸਕਦੀ ਹੈ ।

1. ਸਰੀਰ ਨੂੰ ਵੱਖ ਵੱਖ ਗਤੀਵਿਧੀ 'ਚ ਵਿਅਸਤ ਰੱਖੋ

ਆਮ ਮਾਨਸਿਕ ਸਿਹਤ ਸਥਿਤੀਆਂ ਜਿਵੇਂ ਕਿ ਚਿੰਤਾ ਅਤੇ ਉਦਾਸੀ ਦੇ ਲੱਛਣਾਂ ਵਿੱਚ ਸੁਧਾਰ ਕਰਨ ਲਈ ਨਿਯਮਤ ਕਸਰਤ ਕਰਨ ਨਾਲ ਕਾਫੀ ਹੱਦ ਤੱਕ ਇਸ ਵਿੱਚ ਸੁਧਾਰ ਦੇਖਿਆ ਗਿਆ ਹੈ । ਜੇਕਰ ਤੁਸੀਂ ਦੌੜ ਜਾਂ ਜਿਮ ਲਗਾਉਣ ਵਿੱਚ ਰੁਚੀ ਰੱਖਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਥੱਕ ਕੇ ਸਹਿਤ ਸਬੰਧੀ ਹਾਰਮੋਨ ਰਿਲੀਜ਼ ਕਰੇਗਾ ਜਿਸ ਨਾਲ ਜ਼ਿਆਦਾ ਚਿੰਤਾ ਅਤੇ ਲੋੜ ਤੋਂ ਵੱਧ ਸੋਚਣ ਦੀ ਸ਼ਕਤੀ ਬੱਚ ਜਾਵੇਗੀ ਅਤੇ ਤੁਹਾਨੂੰ ਇਸ ਨਾਲ ਅਧਿਕ ਲਾਭ ਮਿਲੇਗਾ ।

2. ਧਿਆਨ ਲਗਾਉਣਾ ਸ਼ੁਰੂ ਕਰੋ

ਜੇਕਰ ਤੁਸੀਂ ਕਿਸੇ ਚੀਜ਼ ਬਾਰੇ ਜ਼ਿਆਦਾ ਸੋਚ ਰਹੇ ਹੋ ਜਿਸ ਨਾਲ ਤੁਹਾਡੇ ਦਿਮਾਗ 'ਚ ਤਣਾਅ ਦੀ ਸਥਿਤੀ ਪੈਦਾ ਹੋ ਰਹੀ ਹੈ ਤਾਂ ਤੁਸੀਂ ਇਸ ਨੂੰ ਧਿਆਨ ਲਗਾਉਣ ਦੀ ਵਿਧੀ ਨਾਲ ਠੀਕ ਕਰ ਸਕਦੇ ਹੋ । ਤੁਸੀਂ ਇੱਕ ਮੰਤਰ ਨੂੰ ਜਪ ਸਕਦੇ ਹੋ ਜੋ ਤੁਸੀਂ ਆਪਣੇ ਦਿਮਾਗ ਵਿੱਚ ਦੁਹਰਾਉਂਦੇ ਰਹੋ ਅਤੇ ਤੁਸੀਂ ਹੌਲੀ-ਹੌਲੀ ਡੂੰਘੇ ਸਾਹ ਲੈਂਦੇ ਰਹੋ । ਜਾਂ, ਤੁਸੀਂ ਧਿਆਨ ਰੱਖਣ ਦਾ ਅਭਿਆਸ ਕਰਨ ਲਈ ਕੁਝ ਮਿੰਟ ਲੈ ਸਕਦੇ ਹੋ, ਜਿਸ ਵਿੱਚ ਤੁਸੀਂ ਕਿਸੇ ਖਾਸ ਪਲ ਵਿੱਚ ਰਹਿਣ ਲਈ ਧਿਆਨ ਲਾ ਸਕਦੇ ਹੋ । ਬਸ ਤੁਸੀਂ ਜੋ ਦੇਖਦੇ ਹੋ, ਸੁਣਦੇ ਹੋ, ਸਵਾਦ ਲੈਂਦੇ ਹੋ, ਛੂਹਦੇ ਹੋ ਅਤੇ ਕੀ ਦੇਖਦੇ ਹੋ ਉਸ ਵਿੱਚ ਆਪਣਾ ਧਿਆਨ ਦਿਓ !

3. ਸੰਤੁਲਿਤ ਆਹਾਰ ਖਾਓ

ਜੇਕਰ ਤੁਸੀਂ ਆਪਣੇ ਖਾਣੇ ਵਿੱਚ ਜ਼ਿਆਦਾ ਫੈਟ ਖਾਉਂਦੇ ਹੋ ਤਾਂ ਇਹ ਵੀ ਤੁਹਾਡੇ ਮਾਨਸਿਕ ਤਣਾਅ ਨੂੰ ਵਧਾ ਸਕਦਾ ਹੈ । ਰਿਫਾਇੰਡ ਕਾਰਬੋਹਾਈਡਰੇਟ, ਜਿਵੇਂ ਕਿ ਕੂਕੀਜ਼ ਅਤੇ ਆਲੂ ਦੇ ਚਿਪਸ, ਬਲੱਡ ਸ਼ੂਗਰ ਵਿੱਚ ਵੀ ਵਾਧਾ ਕਰ ਸਕਦੇ ਹਨ । ਜਦੋਂ ਤੁਹਾਡੀ ਬਲੱਡ ਸ਼ੂਗਰ ਕ੍ਰੈਸ਼ ਹੋ ਜਾਂਦੀ ਹੈ, ਤਾਂ ਤੁਸੀਂ ਵਧੇਰੇ ਤਣਾਅ ਅਤੇ ਚਿੰਤਾ ਦਾ ਅਨੁਭਵ ਕਰਦੇ ਹੋ । ਮੇਲੇਟੋਨਿਨ: ਇਹ ਕੁਦਰਤੀ ਹਾਰਮੋਨ ਤੁਹਾਡੇ ਸਰੀਰ ਦੀ ਸਰਕੇਡੀਅਨ ਤਾਲ ਨੂੰ ਨਿਯਮਤ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਨੀਂਦ ਵਿੱਚ ਸੁਧਾਰ ਕਰਦਾ ਹੈ ਜਿਸ ਨਾਲ ਤੁਹਾਨੂੰ ਘੱਟ ਤਣਾਅ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ ।

4.ਉਹਨਾਂ ਚੀਜ਼ਾਂ ਤੋਂ ਦੂਰ ਹੋਵੋ ਜੋ ਤੁਹਾਡੇ ਤਣਾਅ ਨੂੰ ਵਧਾਉਂਦੀਆਂ ਹਨ

ਕਦੇ-ਕਦੇ, ਤੁਹਾਡੇ ਤਣਾਅ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੀ ਉਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਓ ਜੋ ਤੁਹਾਡੇ ਤਣਾਅ ਵਿੱਚ ਵਾਧਾ ਕਰ ਰਹੀਆਂ ਹਨ ਤਾਂ ਜੋ ਤੁਸੀਂ ਵਧੇਰੇ ਸ਼ਾਂਤੀ ਦਾ ਅਨੁਭਵ ਕਰ ਸਕੋ । ਕਈ ਵਾਰ ਦੇਖਿਆ ਗਿਆ ਹੈ ਕਿ ਖ਼ਬਰਾਂ ਨੂੰ ਦੇਖਣਾ, ਤੁਹਾਡੇ ਡਿਜੀਟਲ ਡਿਵਾਈਸਾਂ ਨਾਲ ਲਗਾਤਾਰ ਜੁੜੇ ਰਹਿਣਾ, ਸ਼ਰਾਬ ਪੀਣਾ, ਅਤੇ ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰਨਾ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਹੋਰ ਤਣਾਅ ਵਧਾ ਸਕਦੀਆਂ ਹਨ। ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਵਿੱਚ ਕੁਝ ਬਦਲਾਅ ਕਰਨ ਨਾਲ ਤੁਸੀਂ ਬਿਹਤਰ ਮਹਿਸੂਸ ਕਰ ਸਕਦੇ ਹੋ ।

5. ਯੋਗਾ ਦੀਆਂ ਕਲਾਸਾਂ ਕਰ ਸਕਦਿਆਂ ਨੇ ਤੁਹਾਡਾ ਤਣਾਅ ਦੂਰ

ਯੋਗਾ ਸਾਰੇ ਉਮਰ ਸਮੂਹਾਂ ਵਿੱਚ ਤਣਾਅ ਤੋਂ ਰਾਹਤ ਅਤੇ ਕਸਰਤ ਦਾ ਇੱਕ ਪ੍ਰਸਿੱਧ ਤਰੀਕਾ ਹੈ ਇਸ ਤਰੀਕੇ ਚ ਤੁਸੀਂ ਆਪਣੇ ਸਰੀਰ ਅਤੇ ਸਾਹ ਦੀ ਜਾਗਰੂਕਤਾ ਵਧਾ ਕੇ ਆਪਣੇ ਸਰੀਰ ਅਤੇ ਦਿਮਾਗ ਨਾਲ ਜੁੜਨ ਚ ਸਰੱਥ ਬਣਦੇ ਹੋ । ਜ਼ਿਆਦਾਤਰ ਡਾਕਟਰ ਵੀ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਯੋਗ ਦੀ ਸਲਾਹ ਦਿੰਦੇ ਹਨ, ਜਿਸ ਨਾਲ ਤੁਹਾਡੇ ਮਨ ਅਤੇ ਦਿਮਾਗ ਦੋਨਾ ਨੂੰ ਸ਼ਾਂਤੀ ਮਿਲ ਜਾਂਦੀ ਹੈ । 

Tags:    

Similar News