ਕੀ ਹੁੰਦਾ ਹੈ ਛਾਤੀ ਦਾ ਕੈਂਸਰ ? ਜਾਣੋ ਕਾਰਨ, ਲੱਛਣ ਅਤੇ ਇਲਾਜ

ਅਜੋਕੇ ਦੌਰ ਵਿੱਚ ਮਹਿਲਾਵਾਂ ਨੂੰ ਛਾਤੀ ਦਾ ਕੈਂਸਰ ਹੋਣਾ ਆਮ ਜਿਹਾ ਹੁੰਦਾ ਜਾ ਰਿਹਾ ਹੈ। ਕਈ ਸਿਹਤ ਸੰਸਥਾਵਾਂ ਵੱਲੋਂ ਛਾਤੀ ਦੇ ਕੈਂਸਰ ਬਾਰੇ ਮਹਿਲਾਵਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

Update: 2024-06-28 10:13 GMT

ਨਵੀਂ ਦਿੱਲੀ: ਅਜੋਕੇ ਦੌਰ ਵਿੱਚ ਮਹਿਲਾਵਾਂ ਨੂੰ ਛਾਤੀ ਦਾ ਕੈਂਸਰ ਹੋਣਾ ਆਮ ਜਿਹਾ ਹੁੰਦਾ ਜਾ ਰਿਹਾ ਹੈ। ਕਈ ਸਿਹਤ ਸੰਸਥਾਵਾਂ ਵੱਲੋਂ ਛਾਤੀ ਦੇ ਕੈਂਸਰ ਬਾਰੇ ਮਹਿਲਾਵਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਹਿਨਾ ਖਾਨ ਨੂੰ ਛਾਤੀ ਦਾ ਕੈਂਸਰ ਹੋ ਗਿਆ ਹੈ।ਇਸ ਬਾਰੇ ਹਿਨਾ ਖਾਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।

ਕੀ ਹੁੰਦਾ ਹੈ ਛਾਤੀ ਦਾ ਕੈਂਸਰ ?

ਡਾਕਟਰਾਂ ਦਾਕਹਿਣਾ ਹੈ ਕਿ ਜਦੋਂ ਛਾਤੀ ਵਿੱਚ ਗੰਢਾਂ ਬਣਨੀਆਂ ਸ਼ੁਰੂ ਹੋ ਜਾਣ ਤਾਂ ਤੁਰੰਤ ਡਾਟਕਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਛਾਤੀ ਵਿੱਚ ਦੁੱਧ ਪੈਦਾ ਹੁੰਦਾ ਹੈ ਜੋ ਬੱਚੇ ਲਈ ਅੰਮ੍ਰਿਤ ਸਾਬਤ ਹੁੰਦਾ ਹੈ ਪਰ ਕੁਝ ਸਾਲਾਂ ਬਾਅਦ ਮਾਈਕਰੋਸਕੋਪਿਕ ਨਾੜੀਆ ਨਿੱਪਲ ਨਾਲ ਜੁੜੀਆਂ ਹੁੰਦੀਆ ਹਨ ਜਦੋਂ ਇੰਨ੍ਹਾਂ ਵਿੱਚ ਕਣ ਪੈਦਾ ਹੁੰਦੇ ਹਨ ਤਾਂ ਇਹ ਟਿਸ਼ੂ ਗੰਢਾ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਕੈਂਸਰ ਦੀ ਜੜ੍ਹ ਬਣਨੀ ਸ਼ੁਰੂ ਹੋ ਜਾਂਦੀ ਹੈ।

ਛਾਤੀ ਦਾ ਕੈਂਸਰ ਹੋਣ ਦੇ ਕਾਰਨ

ਮਾਹਵਾਰੀ 'ਚ ਬਦਲਾਅ

ਮਾਹਵਾਰੀ ਜਾਂ ਪੀਰੀਅਡਜ਼ 'ਚ ਕੋਈ ਬਦਲਾਅ ਨਜ਼ਰ ਆਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਦਾਹਰਨ ਲਈ, ਜੇ ਮਾਹਵਾਰੀ 12 ਸਾਲ ਦੀ ਉਮਰ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਜਾਂ ਜੇ ਕੋਈ ਔਰਤ 30 ਸਾਲ ਦੀ ਉਮਰ 'ਚ ਗਰਭਵਤੀ ਹੁੰਦੀ ਹੈ ਜਾਂ 55 ਸਾਲ ਦੀ ਉਮਰ ਤੋਂ ਬਾਅਦ ਮੀਨੋਪੌਜ਼ ਹੁੰਦੀ ਹੈ ਜਾਂ ਜੇ ਮਾਹਵਾਰੀ ਦੀ ਮਿਆਦ 26 ਦਿਨਾਂ ਤੋਂ ਘੱਟ ਜਾਂ 29 ਤੋਂ ਵੱਧ ਹੁੰਦੀ ਹੈ।

ਨਸ਼ਿਆਂ ਦਾ ਸੇਵਨ

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸ਼ਰਾਬ, ਸਿਗਰਟ ਜਾਂ ਨਸ਼ਿਆਂ ਦਾ ਸੇਵਨ ਵੀ ਔਰਤਾਂ 'ਚ ਛਾਤੀ ਦੇ ਕੈਂਸਰ ਦਾ ਕਾਰਨ ਬਣਦਾ ਹੈ। ਦਸ ਦਈਏ ਕਿ ਹੁਣ ਇਸ ਦੀ ਗਿਣਤੀ ਕਾਫੀ ਵਧ ਗਈ ਹੈ। ਨਾਲ ਹੀ ਕਿਸੇ ਵੀ ਦਵਾਈ ਦਾ ਜ਼ਿਆਦਾ ਸੇਵਨ ਸਰੀਰ 'ਚ ਕੈਂਸਰ ਨੂੰ ਜਨਮ ਦਿੰਦਾ ਹੈ।

ਛਾਤੀ ਦੇ ਕੈਂਸਰ ਦੇ ਲੱਛਣ

ਛਾਤੀ 'ਚ ਜਾਂ ਬਾਹਾਂ ਦੇ ਹੇਠਾਂ ਗੰਢ।

ਛਾਤੀ ਦੀ ਸ਼ਕਲ 'ਚ ਬਦਲਾਅ ਜਿਵੇਂ ਕਿ ਉੱਚਾ ਜਾਂ ਟੇਢਾ ਹੋਣਾ।

ਨਿੱਪਲ ਦੀ ਲਾਲੀ।

ਛਾਤੀ ਤੋਂ ਖੂਨ ਨਿਕਲਣਾ।

ਛਾਤੀ ਦੀ ਚਮੜੀ 'ਚ ਕਠੋਰਤਾ।

ਛਾਤੀ ਜਾਂ ਨਿੱਪਲ 'ਚ ਡਿੰਪਲ, ਜਲਣ, ਲਾਈਨਾਂ ਜਾਂ ਸੁੰਗੜਨਾ।

ਛਾਤੀ ਦੇ ਕੈਂਸਰ ਦਾ ਇਲਾਜ

ਜੇਕਰ ਤੁਹਾਡੀ ਛਾਤੀ ਵਿੱਚ ਗੰਢਾਂ ਬਣਗੀਆਂ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

Tags:    

Similar News