ਜੇਕਰ ਤੁਸੀਂ ਵੀ ਚੜ੍ਹਦੀ ਉਮਰ 'ਚ ਚਿੱਟੇ ਵਾਲਾਂ ਤੋਂ ਹੋ ਪ੍ਰੇਸ਼ਾਨ ਤਾਂ ਪੜ੍ਹੋ ਇਹ ਖਬਰ

ਮੰਨਿਆ ਜਾਂਦਾ ਹੈ ਕਿ ਵਾਲਾਂ ਦੇ ਸਫੈਦ ਹੋ ਜਾਣ ਦਾ ਸਮਾਂ ਅਫਰੀਕਨਾਂ ਵਿੱਚ 30 ਸਾਲ ਅਤੇ ਏਸ਼ੀਆਈ ਲੋਕਾਂ 'ਚ 25 ਸਾਲ ਜਾਂ ਇਸ ਤੋਂ ਪਹਿਲਾਂ ਹੋਣ ਨੂੰ ਮੰਨਿਆ ਜਾਂਦਾ ਹੈ।

Update: 2024-07-09 09:31 GMT

ਵਾਲਾਂ ਦਾ ਸਟਾਈਲ, ਰੰਗ ਅਤੇ ਵਾਲਾਂ ਦੀ ਲੰਬਾਈ ਲੋਕਾਂ ਦੀ ਲੁਕ 'ਚ ਅਤੇ ਸਰੀਰਕ ਦਿੱਖ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਨੇ । ਮਨੁੱਖੀ ਵਾਲਾਂ ਦਾ ਚੜ੍ਹਦੀ ਉਮਰ ਚ ਸਫ਼ੈਦ ਹੋ ਜਾਣਾ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਤੇ ਸ਼ੁਰੂਆਤੀ ਅਤੇ ਸਭ ਤੋਂ ਵੱਧ ਧਿਆਨ ਜਾਂਦਾ ਹੈ । ਵਾਲਾਂ ਦੇ ਸਫੈਦ ਹੋਣ ਨੂੰ ਸਾਇੰਸ ਭਾਸ਼ਾ 'ਚ ਕੈਨਟੀਜ਼ ਵੀ ਕਿਹਾ ਜਾਂਦਾ ਹੈ । ਮੰਨਿਆ ਜਾਂਦਾ ਹੈ ਕਿ ਅਚਨਚੇਤ ਵਾਲਾਂ ਦਾ ਸਫੈਦ ਹੋ ਜਾਣ ਦਾ ਸਮਾਂ ਅਫਰੀਕਨਾਂ ਵਿੱਚ 30 ਸਾਲਾਂ ਆਮ ਮੰਨਿਆ ਜਾਂਦਾ ਹੈ ਤੇ ਏਸ਼ੀਆਈ ਲੋਕਾਂ 'ਚ 25 ਸਾਲ ਤੋਂ ਪਹਿਲਾਂ ਜਾ ਇਸ ਤੋਂ ਪਹਿਲਾਂ ਮੰਨਿਆ ਜਾਂਦਾ ਹੈ।

ਵਾਲਾਂ ਦਾ ਚਿੱਟੇ ਹੋਣ ਦਾ ਕਾਰਣ ?

ਮਨੁੱਖ ਅੰਦਰ ਮੇਲਾਨੋਸਾਈਟਸ ਹਰ ਵਾਲ follicle ਦੇ ਅੰਦਰ ਇੱਕ ਸੈੱਲ ਦੇ ਤੌਰ ਤੇ ਮੌਜੂਦ ਹੁੰਦੇ ਨੇ ਜੋ ਤੁਹਾਡੇ ਡੀਐਨਏ ਦੇ ਅਨੁਸਾਰ ਤੁਹਾਡੇ ਸਰੀਰ 'ਚ ਬਣਦੇ ਨੇ ਇਸ ਦੇ ਅੱਗੇ ਦੋ ਪਿਗਮੈਂਟ ਫੀਓਮੇਲਾਨਿਨ ਜਾਂ ਯੂਮੇਲੈਨਿਨ ਸਰੀਰ ਚ ਬਣਦੇ ਨੇ । ਜੇਕਰ ਗੱਲ ਕਰੀਏ ਯੂਮੇਲੈਨਿਨ ਦੀ ਤਾਂ ਇਹ ਜ਼ਿਆਦਾਤਰ ਭੂਰੇ ਅਤੇ ਕਾਲੇ ਵਾਲਾਂ ਵਿੱਚ ਮੌਜੂਦ ਹੁੰਦਾ ਹੈ, ਜਦੋਂ ਕਿ ਫੀਓਮੇਲੈਨਿਨ ਲਾਲ ਅਤੇ ਗੋਰੇ ਵਾਲਾਂ ਵਿੱਚ ਪਾਇਆ ਜਾਂਦਾ ਹੈ । ਇਹ ਵਾਲਾਂ ਨੂੰ ਆਪਣਾ ਰੰਗ ਬਰਕਰਾਰ ਰੱਖਣ ਦੀ ਔਸਤਨ 3.5 ਸਾਲਾਂ ਲਈ ਮਦਦ ਕਰਦਾ ਹੈ ।

ਬੁਢਾਪਾ : ਚਿੱਟੇ ਵਾਲਾਂ ਦਾ ਸਭ ਤੋਂ ਆਮ ਕਾਰਨ ਬੁਢਾਪਾ ਹੈ। ਜਿਵੇਂ-ਜਿਵੇਂ ਇੱਕ ਵਿਅਕਤੀ ਦੀ ਉਮਰ ਵਧਦੀ ਜਾਂਦੀ ਹੈ,

ਜੈਨੇਟਿਕ : ਚਿੱਟੇ ਵਾਲਾਂ ਦੀ ਸ਼ੁਰੂਆਤ ਦੇ ਵਾਧੇ ਵਿੱਚ ਜੈਨੇਟਿਕ ਕਾਰਕ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਪੋਸ਼ਣ ਸੰਬੰਧੀ ਕਮੀਆਂ : ਕੁਝ ਪੌਸ਼ਟਿਕ ਤੱਤਾਂ, ਖਾਸ ਤੌਰ 'ਤੇ ਬੀ ਵਿਟਾਮਿਨ (ਜਿਵੇਂ ਕਿ ਬਾਇਓਟਿਨ ਅਤੇ ਪੈਂਟੋਥੈਨਿਕ ਐਸਿਡ), ਖਣਿਜ ,ਜਿਵੇਂ ਕਿ ਤਾਂਬਾ ਅਤੇ ਆਇਰਨ ਦੀ ਕਮੀ ਜਿਸ ਨਾਲ ਵਾਲ ਸਲੇਟੀ ਹੋ ​​ਸਕਦੇ ਹਨ।

ਮੈਡੀਕਲ ਕੰਡੀਸ਼ਨ : ਜੇਕਰ ਕੋਈ ਮਨੁਖ ਥਾਈਰਾਇਡ ਯਾ ਇਹੋ ਜਹੀ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੈ ਉਸ ਦੇ ਵੀ ਚਿੱਟੇ ਵਾਲ ਉਮਰ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਹੁੰਦੀ ਹੈ ।

ਇਹ ਚੀਜ਼ਾਂ ਚਿੱਟੇ ਵਾਲ ਰੋਕਣ 'ਚ ਕਰ ਸਕਦੀਆਂ ਨੇ ਮਦਦ

ਸਵੇਰ ਦੀ ਸੈਰ : ਜ਼ਿਆਦਾਤਰ ਮਾਹਰਾਂ ਵੱਲੋਂ ਚਿੱਟੇ ਵਾਲਾ ਨੂੰ ਰੋਕਣ ਲਈ ਸਵੇਰ ਦੀ ਸੈਰ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਜੋ ਸਾਰੇ ਸ਼ਰੀਰ ਚ ਖੂਨ ਦਾ ਫਲੋ ਵੱਧ ਸਕੇ । 

ਕੜ੍ਹੀ ਪੱਤਾ : ਕਈ ਮਾਹਰਾਂ ਮੁਤਾਬਕ ਕੜ੍ਹੀ ਪੱਤੇ ਨੂੰ ਨਾਰਿਅਲ ਦੇ ਤੇਲ ਚ ਮਿਲਾ ਕੇ ਲਗਾਉਣ ਨਾਲ ਇਹ ਵਾਲਾਂ ਚ ਬਲੱਡ ਸਰਕੂਲੇਸ਼ਨ ਤੇਜ਼ ਕਰਦਾ ਹੈ ਜਿਸ ਨਾਲ ਵਾਲਾ ਚ ਰੁਕਿਆ ਖੂਨ ਦਾ ਫਲੋ ਮੁੜ ਤੋਂ ਸਹੀ ਚਲਨਾ ਵੀ ਸ਼ੁਰੂ ਕਰ ਜਾਂਦਾ ਹੈ ।

Tags:    

Similar News