ਪਲਾਸਟਿਕ ਦੇ ਡੱਬਿਆਂ 'ਚ ਪੈਕ ਖਾਣਾ ਖਾਣ ਵਾਲੇ ਹੋ ਜਾਓ ਸਾਵਧਾਨ

ਘਰਾਂ ਵਿਚ ਖਾਣਾ ਪੈਕ ਕਰਨ ਲਈ ਪਲਾਸਟਿਕ ਦੇ ਡੱਬਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ।;

Update: 2024-06-28 13:25 GMT

ਚੰਡੀਗੜ੍ਹ: ਘਰਾਂ ਵਿਚ ਖਾਣਾ ਪੈਕ ਕਰਨ ਲਈ ਪਲਾਸਟਿਕ ਦੇ ਡੱਬਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਵੀ ਪਲਾਸਟਿਕ ਦੇ ਡੱਬਿਆਂ ‘ਚ ਗਰਮ ਭੋਜਨ ਰੱਖ ਕੇ ਆਪਣੇ ਬੱਚਿਆਂ ਨੂੰ ਦਿੰਦੇ ਹੋ ਤਾਂ ਇਸ ਆਦਤ ਨੂੰ ਹੁਣੇ ਹੀ ਬਦਲ ਦਿਓ ਕਿਉਂਕਿ ਜੇਕਰ ਇਹ ਆਦਤ ਜ਼ਿਆਦਾ ਦੇਰ ਤੱਕ ਜਾਰੀ ਰਹੀ ਤਾਂ ਇਸ ਨਾਲ ਘਾਤਕ ਬੀਮਾਰੀਆਂ ਹੋ ਸਕਦੀਆਂ ਹਨ।

ਲਾਈਫ ਸਟਾਈਲ ਐਕਸਪਰਟ Luke Coutinho ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਰੈਸਟੋਰੈਂਟਾਂ ਨੂੰ ਤੁਰਤ ਪਲਾਸਟਿਕ ਦੇ ਡੱਬਿਆਂ ‘ਚ ਗਰਮ ਭੋਜਨ ਪੈਕ ਕਰਨ ਦੀ ਪ੍ਰਥਾ ਬੰਦ ਕਰਨੀ ਚਾਹੀਦੀ ਹੈ।

Luke ਨੇ ਦੱਸਿਆ ਕਿ ਰੈਸਟੋਰੈਂਟ ‘ਚ ਖਾਣਾ ਪਹਿਲਾਂ ਹੀ ਬਹੁਤ ਤੇਜ਼ ਅੱਗ ‘ਤੇ ਪਕਾਇਆ ਜਾਂਦਾ ਹੈ। ਦੂਜਾ, ਇਹ ਰਿਫਾਇੰਡ ਤੇਲ ਵਿੱਚ ਬਣਾਇਆ ਜਾਂਦਾ ਹੈ। ਇਸ ਕਾਰਨ ਭੋਜਨ ਦੀ ਪੌਸ਼ਟਿਕ ਵੈਲਿਊ ਪਹਿਲਾਂ ਹੀ ਨਸ਼ਟ ਹੋ ਜਾਂਦੀ ਹੈ। ਇਸ ਤੋਂ ਬਾਅਦ ਜੇਕਰ ਤੁਸੀਂ ਤੁਰੰਤ ਗਰਮ ਭੋਜਨ ਨੂੰ ਪਲਾਸਟਿਕ ਦੇ ਡੱਬੇ ‘ਚ ਰੱਖੋਗੇ ਤਾਂ ਪਲਾਸਟਿਕ ‘ਚੋਂ ਹਾਨੀਕਾਰਕ ਰਸਾਇਣ ਲੀਕ ਹੋਣ ਲੱਗ ਜਾਣਗੇ।

ਅਸੀਂ ਸਾਰੇ ਜਾਣਦੇ ਹਾਂ ਕਿ ਪਲਾਸਟਿਕ ਵਿੱਚ ਬੀਪੀਏ ਯਾਨੀ ਬਿਸਫੇਨੋਲ ਏ ਵਰਗੇ ਹਾਨੀਕਾਰਕ ਰਸਾਇਣ ਹੁੰਦੇ ਹਨ। ਇਹ ਭੋਜਨ ਵਿੱਚ ਆ ਜਾਂਦਾ ਹੈ ਅਤੇ ਜਦੋਂ ਅਸੀਂ ਇਸ ਭੋਜਨ ਨੂੰ ਖਾਂਦੇ ਹਾਂ, ਇਹ ਸਾਡੇ ਸਰੀਰ ਵਿੱਚ ਬਿਸਫੇਨੋਲ ਲਿਆਉਂਦਾ ਹੈ। ਇੰਨਾ ਹੀ ਨਹੀਂ ਪਲਾਸਟਿਕ ‘ਚ ਹੋਰ ਵੀ ਕਈ ਹਾਨੀਕਾਰਕ ਕੈਮੀਕਲ ਹੁੰਦੇ ਹਨ ਜੋ ਸਾਡੇ ਸਰੀਰ ‘ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪੌਲੀਕਾਰਬੋਨੇਟ ਪਲਾਸਟਿਕ ਵਿੱਚ ਬਿਸਫੇਨੋਲ ਪਾਇਆ ਜਾਂਦਾ ਹੈ। ਇਹ ਔਰਤਾਂ ਵਿਚ ਐਸਟ੍ਰੋਜਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਕਾਰਨ ਇਹ ਹਾਰਮੋਨਲ ਬੈਲੇਂਸ ਨੂੰ ਵਿਗਾੜਦਾ ਹੈ। ਇਸ ਨਾਲ ਔਰਤਾਂ ਵਿੱਚ ਪ੍ਰਜਨਨ ਦੀ ਸਮੱਸਿਆ ਹੋ ਸਕਦੀ ਹੈ। ਹਾਲਾਂਕਿ, ਜੇਕਰ ਇਹ ਜ਼ਿਆਦਾ ਦੇਰ ਤੱਕ ਸਰੀਰ ਵਿੱਚ ਦਾਖਲ ਹੁੰਦਾ ਰਹਿੰਦਾ ਹੈ, ਤਾਂ ਇਹ ਔਰਤਾਂ ਵਿੱਚ ਛਾਤੀ ਦੇ ਕੈਂਸਰ ਅਤੇ ਮਰਦਾਂ ਵਿੱਚ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ। ਇਸ ਦੇ ਨਾਲ ਹੀ ਇਹ ਪੁਰਸ਼ਾਂ ਦੀ ਪ੍ਰਜਨਨ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦਿਲ ਦੀ ਬੀਮਾਰੀ ਦਾ ਖਤਰਾ ਵੀ ਵਧਾਉਂਦਾ ਹੈ।

ਪਲਾਸਟਿਕ ਵਿੱਚ ਇੱਕ ਹੋਰ ਘਾਤਕ ਰਸਾਇਣ ਹੁੰਦਾ ਹੈ। ਪਲਾਸਟਿਕ ਨੂੰ ਮਜ਼ਬੂਤ ​​ਅਤੇ ਲਚਕੀਲਾ ਬਣਾਉਣ ਲਈ ਇਸ ਵਿੱਚ ਫਥਾਲੇਟਸ ਵਰਗੇ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਸਰੀਰ ਦੀ ਐਂਡੋਕਰੀਨ ਪ੍ਰਣਾਲੀ ਨੂੰ ਨਸ਼ਟ ਕਰ ਦਿੰਦੇ ਹਨ। ਜਰਨਲ ਆਫ਼ ਟੌਕਸੀਕੋਲੋਜੀ ਵਿੱਚ ਖੋਜ ਦੇ ਅਨੁਸਾਰ, phthalates ਜਣਨ ਸ਼ਕਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।

ਰਿਪੋਰਟ- ਖੁਸ਼ਬੂ 

Tags:    

Similar News