ਨੱਕ ਬੰਦ ਦੀ ਪਰੇਸ਼ਾਨੀ ਤੋਂ ਇਹ ਘਰੇਲੂ ਨੁਸਖੇ ਦੇ ਸਕਦੇ ਨੇ ਆਰਾਮ ! ਜਾਣੋ ਖਬਰ

ਸਰਦੀ ਦਾ ਮੌਸਮ ਹੋਵੇ ਜਾਂ ਬੇਮੌਸਮੀ ਜ਼ੁਕਾਮ, ਨੱਕ ਬੰਦ ਹੋਣ ਦੀ ਸਮੱਸਿਆ ਹਰ ਕਿਸੇ ਨੂੰ ਹੁੰਦੀ ਹੈ। ਪਰ ਜਦੋਂ ਨੱਕ ਬੰਦ ਹੋਣ ਕਾਰਨ ਦਮ ਘੁੱਟਣ ਲੱਗ ਜਾਵੇ ਤਾਂ ਸਮੱਸਿਆ ਗੰਭੀਰ ਹੋ ਸਕਦੀ ਹੈ । ਨੱਕ ਬੰਦ ਹੋਣ ਦੀ ਸਮੱਸਿਆ ਉਦੋਂ ਵਾਪਰਦੀ ਹੈ ਜਦੋਂ ਕੋਈ ਚੀਜ਼ ਤੁਹਾਡੇ ਨੱਕ ਦੇ ਅੰਦਰਲੇ ਟਿਸ਼ੂਆਂ ਨੂੰ ਪਰੇਸ਼ਾਨ ਕਰਦੀ ਹੈ ।;

Update: 2024-07-28 08:00 GMT

ਚੰਡੀਗੜ੍ਹ : ਸਰਦੀ ਦਾ ਮੌਸਮ ਹੋਵੇ ਜਾਂ ਬੇਮੌਸਮੀ ਜ਼ੁਕਾਮ, ਨੱਕ ਬੰਦ ਹੋਣ ਦੀ ਸਮੱਸਿਆ ਹਰ ਕਿਸੇ ਨੂੰ ਹੁੰਦੀ ਹੈ। ਪਰ ਜਦੋਂ ਨੱਕ ਬੰਦ ਹੋਣ ਕਾਰਨ ਦਮ ਘੁੱਟਣ ਲੱਗ ਜਾਵੇ ਤਾਂ ਸਮੱਸਿਆ ਗੰਭੀਰ ਹੋ ਸਕਦੀ ਹੈ । ਨੱਕ ਬੰਦ ਹੋਣ ਦੀ ਸਮੱਸਿਆ ਉਦੋਂ ਵਾਪਰਦੀ ਹੈ ਜਦੋਂ ਕੋਈ ਚੀਜ਼ ਤੁਹਾਡੇ ਨੱਕ ਦੇ ਅੰਦਰਲੇ ਟਿਸ਼ੂਆਂ ਨੂੰ ਪਰੇਸ਼ਾਨ ਕਰਦੀ ਹੈ । ਜਿਸ ਤੋਂ ਬਾਅਦ ਜਲਣ ਸੋਜਸ਼, ਅਤੇ ਬਲਗ਼ਮ ਦੇ ਬਣਨੀ ਤੁਹਾਡੇ ਨੱਕ 'ਚ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਤੁਹਾਡੇ ਨੱਕ ਰਾਹੀਂ ਹਵਾ ਆਉਣਾ ਮੁਸ਼ਕਲ ਹੋ ਜਾਂਦਾ ਹੈ । ਨੱਕ ਬੰਦ ਹੋਣ ਦਾ ਸਭ ਤੋਂ ਆਮ ਕਾਰਨ ਰਾਈਨਾਈਟਿਸ ਨੂੰ ਮੰਨਿਆ ਗਿਆ ਹੈ ਰਾਈਨਾਈਟਿਸ ਦੀਆਂ ਦੋ ਕਿਸਮਾਂ ਹਨ - ਐਲਰਜੀ ਵਾਲੀ ਰਾਈਨਾਈਟਿਸ (ਪਰਾਗ ਤਾਪ) ਅਤੇ ਗੈਰ-ਐਲਰਜੀਕ ਰਾਈਨਾਈਟਿਸ । ਜਿਸ ਕਾਰਨ ਤੁਹਾਡਾ ਨੱਕ ਬੰਦ ਹੋ ਸਕਦਾ ਹੈ । ਜ਼ਿਆਦਤਰ ਲੋਕਾਂ ਚ ਨੱਕ ਬੰਦ ਦੀ ਸਮੱਸਿਆ ਕੁਝ ਸਮੇਂ ਬਾਅਦ ਠੀਕ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਇਸ ਤੋਂ ਤੁਰੰਤ ਆਰਾਮ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਅਪਣਾ ਸਕਦੇ ਹੋ ਇਹ ਟਿਪਸ ।

ਜੇਕਰ ਤੁਸੀਂ ਵੀ ਨੱਕ ਬੰਦ ਹੋਣ ਤੋਂ ਪਰੇਸ਼ਾਨ ਹੋ ਅਤੇ ਇਸ ਦਾ ਘਰੇਲੂ ਇਲਾਜ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣਾ ਸਕਦੇ ਹੋ ਇਹ ਟਿਪਸ

1.ਤੁਲਸੀ ਦੇ ਪੱਤੇ ਦੇ ਸਕਦੇ ਨੇ ਆਰਾਮ

ਕੁਝ ਤਾਜ਼ੇ ਧੋਤੇ ਹੋਏ ਤੁਲਸੀ ਦੇ ਪੱਤੇ ਖਾਓ । ਇਸ ਨਾਲ ਤੁਹਾਡੀ ਜ਼ੁਕਾਮ ਤੁਰੰਤ ਦੂਰ ਹੋ ਜਾਵੇਗੀ । ਤੁਲਸੀ ਦੇ ਪੱਤੇ ਨੱਕ ਬੰਦ ਹੋਣ ਦੀ ਸਮੱਸਿਆ ਚ ਕਾਫੀ ਮਦਦ ਕਰ ਸਕਦੇ ਨੇ ਕਿਹਾ ਜਾਂਦਾ ਹੈ ਤੁਲਸੀ ਦੇ ਪੱਤਿਆਂ ਚ ਕੁਝ ਤੱਤ ਇਹੋ ਜਹੇ ਹੁੰਦੇ ਹਨ ਜਿਨ੍ਹਾਂ ਨਾਲ ਤੁਹਾਡੇ ਨੱਕ ਨਾਲ ਹੋਈ ਐਲਰਜੀ ਨੂੰ ਆਰਾਮ ਮਿਲ ਸਕਦਾ ਹੈ ।

2. ਭਾਫ ਨਾਲ ਮਿਲ ਸਕਦੀ ਹੈ ਮਦਦ

ਬੰਦ ਨੱਕ ਖੋਲ੍ਹਣ ਦਾ ਇਹ ਤਰੀਕਾ ਕਾਫੀ ਪੁਰਾਣਾ ਅਤੇ ਪ੍ਰਭਾਵਸ਼ਾਲੀ ਹੈ। ਇਸ ਦੇ ਲਈ ਪਾਣੀ ਨੂੰ ਗਰਮ ਕਰੋ ਅਤੇ ਤੁਸੀਂ ਇਸ ਵਿਚ ਆਇਓਡੀਨ ਜਾਂ ਵਿਕਸ ਕੈਪਸੂਲ ਦੀਆਂ ਕੁਝ ਬੂੰਦਾਂ ਵੀ ਪਾਓ । ਗਰਮ ਪਾਣੀ ਤੋਂ ਪੈਦਾ ਹੋ ਰਹੀ ਭਾਵ ਨੂੰ ਤੁਸੀਂ ਨੱਕ ਰਾਹੀਂ ਅੰਦਰ ਨੂੰ ਖਿੱਚਣ ਦੀ ਕੋਸ਼ਿਸ਼ ਕਰੋ ਜਿਸ ਨਾਲ ਤੁਹਾਡੇ ਨੱਕ ਜੱਮੀ ਹੋਈ ਬਲਗਮ ਨਿੱਕਲ ਸਕਦੀ ਹੈ ਅਤੇ ਤੁਹਾ਼ਡੇ ਬੰਦ ਹੋਏ ਨੱਕ ਖੋਲਣ ਚ ਮਦਦ ਕਰ ਸਕਦੀ ਹੈ ।

3.ਕੁੱਝ ਸਮਾਂ ਕਸਰਤ ਅਤੇ ਯੋਗਾ ਨਾਲ ਵੀ ਪੈ ਸਕਦਾ ਹੈ ਫਰਕ

ਡੂੰਘਾ ਸਾਹ ਲਓ, ਸਿਰ ਨੂੰ ਪਿੱਛੇ ਵੱਲ ਝੁਕਾਓ ਅਤੇ ਕੁਝ ਦੇਰ ਸਾਹ ਰੋਕ ਕੇ ਰੱਖੋ । ਜਿਸ ਤੋਂ ਬਾਅਦ ਜਦੋਂ ਤੁਹਾਡੇ ਵੱਲੋਂ ਸਾਹ ਨੂੰ ਬਾਹਰ ਵੱਲ ਛੱਡਿਆ ਜਾਵੇਗਾ ਤਾਂ ਤੁਹਾਡੇ ਸ਼ਰੀਰ ਵਿੱਚ ਖੂਨ ਦਾ ਪ੍ਰਭਾਵ ਤੇਜ਼ ਹੋਵੇਗਾ ਅਤੇ ਤੁਸੀਂ ਇਸ ਨਾਲ ਕਾਫੀ ਰਾਹਤ ਮਹਿਸੂਸ ਕਰੋਗੇ । ਤੁਸੀਂ ਇਸ ਵਿਧੀ ਨੂੰ ਦੁਹਰਾ ਕੇ ਕੁਝ ਆਰਾਮ ਪਾ ਸਕਦੇ ਹੋ।

Tags:    

Similar News