ਸਰੋਗੇਸੀ ਰਾਹੀਂ ਮਾਂ ਬਣਨ ਵਾਲੀ ਮਹਿਲਾ ਲਈ ਸਰਕਾਰ ਨੇ ਬਦਲਿਆ 50 ਸਾਲ ਪੁਰਾਣਾ ਇਹ ਨਿਯਮ

ਇਹ ਜ਼ਰੂਰੀ ਨਹੀਂ ਕਿ ਹਰ ਔਰਤ ਨੂੰ ਮਾਂ ਬਣਨ ਦੀ ਖੁਸ਼ੀ ਮਿਲੇ। ਅਜਿਹੇ ਚ ਸਰੋਗੇਸੀ ਉਨ੍ਹਾਂ ਦਾ ਸਹਾਰਾ ਬਣ ਜਾਂਦੀ ਹੈ ਅਤੇ ਫਿਰ ਜੋ ਮਾਂ ਨਹੀਂ ਬਣ ਸਕਦੀਆਂ ਓਹ ਵੀ ਸਰੋਗੇਸੀ ਦੀ ਮਦਦ ਨਾਲ ਮਾਂ ਬਣ ਜਾਂਦੀਆਂ ਹਨ ਅਤੇ ਸਰਕਾਰ ਨੇ ਹੁਣ ਨਿਯਮ ਬਦਲ ਦਿੱਤੇ ਹਨ।

Update: 2024-06-26 12:27 GMT

Surrogacy News:ਇਹ ਜ਼ਰੂਰੀ ਨਹੀਂ ਕਿ ਹਰ ਔਰਤ ਨੂੰ ਮਾਂ ਬਣਨ ਦੀ ਖੁਸ਼ੀ ਮਿਲੇ। ਅਜਿਹੇ ਚ ਸਰੋਗੇਸੀ ਉਨ੍ਹਾਂ ਦਾ ਸਹਾਰਾ ਬਣ ਜਾਂਦੀ ਹੈ ਅਤੇ ਫਿਰ ਜੋ ਮਾਂ ਨਹੀਂ ਬਣ ਸਕਦੀਆਂ ਓਹ ਵੀ ਸਰੋਗੇਸੀ ਦੀ ਮਦਦ ਨਾਲ ਮਾਂ ਬਣ ਜਾਂਦੀਆਂ ਨੇ। ਤੇ ਹੁਣ ਸਰਕਾਰ ਨੇ ਇਨ੍ਹਾਂ ਔਰਤਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਵਰਤਮਾਨ ਵਿੱਚ, ਦੇਸ਼ ਵਿੱਚ ਔਰਤਾਂ ਨੂੰ ਕਾਨੂੰਨੀ ਤੌਰ 'ਤੇ ਮਾਂ ਬਣਨ ਲਈ 6 ਮਹੀਨੇ ਦੀ ਜਣੇਪਾ ਛੁੱਟੀ ਦਿੱਤੀ ਜਾਂਦੀ ਹੈ। ਇਸ ਵਿੱਚ, ਰੁਜ਼ਗਾਰਦਾਤਾ ਲਈ ਔਰਤਾਂ ਨੂੰ 6 ਮਹੀਨਿਆਂ ਦੀ ਪੂਰੀ ਤਨਖਾਹ ਦੇਣਾ ਲਾਜ਼ਮੀ ਹੈ। ਹੁਣ ਮੈਟਰਨਿਟੀ ਲੀਵ ਦੀ ਇਹੀ ਸਹੂਲਤ ਸਰੋਗੇਸੀ ਰਾਹੀਂ ਮਾਂ ਬਣਨ ਵਾਲੀਆਂ ਔਰਤਾਂ ਨੂੰ ਵੀ ਮਿਲਣ ਜਾ ਰਹੀ ਹੈ। ਇਸ ਦੇ ਲਈ ਸਰਕਾਰ ਨੇ 50 ਸਾਲ ਪੁਰਾਣੇ ਨਿਯਮ ਨੂੰ ਬਦਲਿਆ ਹੈ।

ਮਾਂ ਬਣਨਾ ਕਿਸੇ ਵੀ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਪਲ ਹੁੰਦਾ ਹੈ। ਇਸ ਲਈ ਭਾਰਤ ਵਿੱਚ ਮਾਂ ਬਣਨ ਲਈ ਕਾਨੂੰਨੀ ਛੁੱਟੀ (ਮੈਟਰਨਿਟੀ ਲੀਵ) ਦੀ ਵਿਵਸਥਾ ਹੈ ਅਤੇ ਹੁਣ ਸਰੋਗੇਸੀ ਰਾਹੀਂ ਮਾਂ ਬਣਨ ਵਾਲੀਆਂ ਔਰਤਾਂ ਨੂੰ ਵੀ ਇਨ੍ਹਾਂ ਛੁੱਟੀਆਂ ਦਾ ਲਾਭ ਮਿਲੇਗਾ। ਜੀ ਹਾਂ ਹੁਣ ਸਰੋਗੇਸੀ ਰਾਹੀਂ ਮਾਂ ਬਣਨ ਵਾਲੀਆਂ ਔਰਤਾਂ ਨੂੰ 180 ਦਿਨਾਂ ਦੀ ਜਣੇਪਾ ਛੁੱਟੀ ਵੀ ਮਿਲੇਗੀ। ਸਰਕਾਰ ਨੇ ਕੇਂਦਰੀ ਸਿਵਲ ਸੇਵਾਵਾਂ (ਛੁੱਟੀ) (ਸੋਧ) ਨਿਯਮ, 2024 ਜਾਰੀ ਕਰਕੇ ਇਸ ਨਵੇਂ ਨਿਯਮ ਨੂੰ ਲਾਗੂ ਕੀਤਾ ਹੈ। ਉਨ੍ਹਾਂ ਨੂੰ ਇਸ ਨਿਯਮ ਦਾ ਲਾਭ ਤਾਂ ਹੀ ਮਿਲੇਗਾ ਜੇਕਰ ਉਨ੍ਹਾਂ ਦੇ ਦੋ ਤੋਂ ਘੱਟ ਬੱਚੇ ਹਨ।

5 ਦਿਨਾਂ ਦੀ ਮਿਲੇਗੀ ਪੈਟਰਨਿਟੀ ਲੀਵ

ਇਸ ਤੋਂ ਇਲਾਵਾ ਜੇਕਰ ਕੋਈ ਸਰਕਾਰੀ ਕਰਮਚਾਰੀ ਸਰੋਗੇਸੀ ਰਾਹੀਂ ਪਿਤਾ ਬਣ ਜਾਂਦਾ ਹੈ ਅਤੇ ਉਸ ਦੇ ਦੋ ਤੋਂ ਘੱਟ ਬੱਚੇ ਹਨ ਤਾਂ ਉਸ ਨੂੰ ਬੱਚੇ ਦੇ ਜਨਮ ਦੇ ਛੇ ਮਹੀਨਿਆਂ ਦੇ ਅੰਦਰ 15 ਦਿਨਾਂ ਦੀ ਪੈਟਰਨਿਟੀ ਲੀਵ ਮਿਲੇਗੀ। ਇਹ ਨਵੇਂ ਨਿਯਮ 18 ਜੂਨ ਤੋਂ ਲਾਗੂ ਹੋ ਗਏ ਹਨ। ਇਹ ਉਹ ਦਿਨ ਸੀ ਜਦੋਂ ਇਹ ਨਿਯਮ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ।

ਇਹ ਬਦਲਾਅ ਸਰਕਾਰੀ ਕਰਮਚਾਰੀਆਂ ਲਈ ਬਹੁਤ ਮਹੱਤਵਪੂਰਨ ਕਦਮ ਹੈ। ਸਰੋਗੇਸੀ ਰਾਹੀਂ ਮਾਂ ਬਣਨ ਵਾਲੀਆਂ ਔਰਤਾਂ ਨੂੰ ਹੁਣ ਜਣੇਪਾ ਛੁੱਟੀ ਮਿਲੇਗੀ, ਜਿਸ ਨਾਲ ਉਨ੍ਹਾਂ ਲਈ ਬੱਚੇ ਦੀ ਦੇਖਭਾਲ ਕਰਨਾ ਆਸਾਨ ਹੋ ਜਾਵੇਗਾ। ਸਰੋਗੇਸੀ ਰਾਹੀਂ ਮਾਂ ਬਣਨ ਵਾਲੀਆਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਵਿੱਚ ਇਹ ਨਿਯਮ ਅਹਿਮ ਭੂਮਿਕਾ ਨਿਭਾਏਗਾ।

Tags:    

Similar News