ਲੋਕਾਂ 'ਚ ਮੁੜ ਤੋਂ ਵਧਿਆ ਜ਼ੀਕਾ ਵਾਇਰਸ ਦਾ ਖਤਰਾ,66 ਨਵੇਂ ਕੇਸ ਆਏ ਸਾਹਮਣੇ

ਮਾਹਰਾਂ ਵੱਲੋਂ ਦਿੱਤੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਦੀ ਸਹੀ ਜਾਂਚ ਕੀਤੀ ਜਾਵੇ । ਨਾਲ ਹੀ, ਸਰਕਾਰ ਨੇ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਨੂੰ ਆਪਣੇ ਅਹਾਤੇ ਨੂੰ ਏਡੀਜ਼ ਮੱਛਰ ਤੋਂ ਮੁਕਤ ਰੱਖਣ ਲਈ ਕਿਹਾ ਹੈ ।

Update: 2024-08-08 10:43 GMT

ਮਹਾਰਾਸ਼ਟਰਾ : ਇੱਕ ਵਾਰ ਮੁੜ ਤੋਂ ਮਹਾਰਾਸ਼ਟਰਾ ਚ ਜ਼ੀਕਾ ਵਾਇਰਸ ਦਾ ਖਤਰਾ ਲੋਕਾਂ ਨੂੰ ਡਰਾਉਣ ਲੱਗਿਆ ਹੈ । ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਸਿਵਲ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਵਿੱਚ ਪੁਣੇ ਸ਼ਹਿਰ ਵਿੱਚ ਜ਼ੀਕਾ ਵਾਇਰਸ ਦੀ ਲਾਗ ਦੇ ਘੱਟੋ-ਘੱਟ 66 ਮਾਮਲੇ ਸਾਹਮਣੇ ਆਏ ਹਨ । ਇੱਕ ਸੀਨੀਅਰ ਸਿਹਤ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਨ੍ਹਾਂ ਮਰੀਜ਼ਾਂ ਚੋਂ ਚਾਰ ਮਰੀਜ਼ਾਂ ਦੀ ਮੌਤ ਹੋ ਵੀ ਹੋ ਗਈ ਹੈ । ਇੱਕ ਅਧਿਕਾਰੀ ਨੇ ਬਿਆਨ ਵਿੱਚ ਵੀ ਦੱਸਿਆ ਕਿ ਸੰਕਰਮਿਤ ਲੋਕਾਂ ਵਿੱਚ 26 ਗਰਭਵਤੀ ਔਰਤਾਂ ਵੀ ਸ਼ਾਮਲ ਹਨ ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਸਿਹਤ ਠੀਕ ਹੈ । ਜਾਣਕਾਰੀ ਅਨੁਸਾਰ ਇਹ ਬਿਮਾਰੀ ਲਾਗ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ । ਮਾਹਰਾਂ ਵੱਲੋਂ ਦਿੱਤੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਦੀ ਸਹੀ ਜਾਂਚ ਕੀਤੀ ਜਾਵੇ । ਨਾਲ ਹੀ, ਸਰਕਾਰ ਨੇ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਨੂੰ ਆਪਣੇ ਅਹਾਤੇ ਨੂੰ ਏਡੀਜ਼ ਮੱਛਰ ਤੋਂ ਮੁਕਤ ਰੱਖਣ ਲਈ ਕਿਹਾ ਹੈ ।

WHO ਨੇ ਇਸ ਸਬੰਧੀ ਜਾਰੀ ਕੀਤੀ ਇਹ ਅਹਿਮ ਜਾਣਕਾਰੀ

ਵਿਸ਼ਵ ਸਿਹਤ ਸੰਗਠਨ ਨੇ ਜ਼ੀਕਾ ਵਾਇਰਸ ਦੇ ਲੱਛਣਾਂ ਨੂੰ ਸੂਚੀਬੱਧ ਕਰਦੇ ਦੱਸਿਆ ਹੈ ਕਿ ਇਸ ਵਾਇਰਸ ਨਾਲ ਸੰਕਰਮਿਤ ਜ਼ਿਆਦਾਤਰ ਲੋਕਾਂ ਵਿੱਚ ਪਹਿਲਾਂ ਜ਼ਿਆਦਾ ਕੋਈ ਲੱਛਣ ਦਿਖਾਈ ਨਹੀਂ ਦਿੰਦੇ । ਅਜਿਹਾ ਕਰਨ ਵਾਲਿਆਂ ਵਿੱਚ, ਉਹ ਆਮ ਤੌਰ 'ਤੇ ਲਾਗ ਦੇ 3 ਤੋਂ 14 ਦਿਨਾਂ ਬਾਅਦ ਸਪੱਸ਼ਟ ਹੋਣਾ ਸ਼ੁਰੂ ਹੁੰਦੇ ਹਨ ਜਿਸ ਚ ਇਸ ਨਾਲ ਪੀੜਤ ਲੋਕਾਂ ਨੂੰ ਧੱਫੜ, ਬੁਖਾਰ, ਕੰਨਜਕਟਿਵਾਇਟਿਸ, ਮਾਸਪੇਸ਼ੀ ਅਤੇ ਜੋੜਾਂ ਵਿੱਚ ਦਰਦ, ਬੇਚੈਨੀ ਅਤੇ ਸਿਰ ਦਰਦ ਦੇ ਆਦਿ ਦੀਆਂ ਸ਼ਿਕਾਈਤਾਂ ਦੱਸਿਆਂ ਜਾਂਦੀਆਂ ਹਨ । ਇਹ ਲੱਛਣ ਆਮ ਤੌਰ 'ਤੇ ਲਗਭਗ ਦੋ ਤੋਂ ਸੱਤ ਦਿਨਾਂ ਤੱਕ ਰਹਿੰਦੇ ਹਨ । ਜ਼ੀਕਾ ਵਾਇਰਸ ਦੀ ਜਾਂਚ ਲਈ ਪ੍ਰਯੋਗਸ਼ਾਲਾ ਦੀ ਪੁਸ਼ਟੀ ਦੀ ਲੋੜ ਹੁੰਦੀ ਹੈ

Tags:    

Similar News