ਪੁੱਠਾ ਤੁਰਨ ਨਾਲ ਹੋ ਜਾਣਗੀਆਂ ਕਮਜ਼ੋਰ ਹੱਡੀਆਂ ਵੀ ਮਜ਼ਬੂਤ ?

ਬਜ਼ੁਰਗ ਤੇ ਮਾਪੇਂ ਹਮੇਸ਼ਾ ਸਿੱਧਾ ਤੁਰਨਾ ਸਿਖਾਉਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਪੁੱਠਾ ਤੁਰਨ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜੀ ਹਾਂ ਪੁੱਠਾ ਤੁਰਨ ਦੇ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ ਇਹ ਦਾਅਵੇ ਸੋਸ਼ਲ ਮੀਡੀਆ ਉੱਤੇ ਕੀਤੇ ਜਾਂਦੇ ਹਨ। ਪਰ ਇਸ ਗੱਲ ਵਿੱਚ ਕਿਨ੍ਹੀ ਸੱਚਾਈ ਹੈ ਤੇ ਕਿਨ੍ਹੀ ਕੁ ਇਹ ਗੱਲ ਬਕਵਾਸ ਹੈ ਇਸ ਬਾਰੇ ਜਾਣਾਗੇ ਮਾਹਰ ਤੋਂ।;

Update: 2025-01-17 14:32 GMT

ਚੰਡੀਗੜ੍ਹ, ਕਵਿਤਾ : ਬਜ਼ੁਰਗ ਤੇ ਮਾਪੇਂ ਹਮੇਸ਼ਾ ਸਿੱਧਾ ਤੁਰਨਾ ਸਿਖਾਉਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਪੁੱਠਾ ਤੁਰਨ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜੀ ਹਾਂ ਪੁੱਠਾ ਤੁਰਨ ਦੇ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ ਇਹ ਦਾਅਵੇ ਸੋਸ਼ਲ ਮੀਡੀਆ ਉੱਤੇ ਕੀਤੇ ਜਾਂਦੇ ਹਨ। ਪਰ ਇਸ ਗੱਲ ਵਿੱਚ ਕਿਨ੍ਹੀ ਸੱਚਾਈ ਹੈ ਤੇ ਕਿਨ੍ਹੀ ਕੁ ਇਹ ਗੱਲ ਬਕਵਾਸ ਹੈ ਇਸ ਬਾਰੇ ਜਾਣਾਗੇ ਮਾਹਰ ਤੋਂ। ਕੀ ਕਿ ਵਾਕਈ ਪੁੱਠਾ ਤੁਰਨ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਹੱਡੀਆਂ ਦਾ ਜ਼ਿਊਂਦਾ ਰਹਿਣਾ ਸਰੀਰ ਲਈ ਮਹੱਤਵਪੂਰਨ ਹਨ। ਹੱਡੀਆਂ ਦੇ ਕਮਜ਼ੋਰ ਹੋਣ ਕਾਰਨ ਸਾਡੀ ਸਿਹਤ ਵਿਗੜ ਜਾਵੇਗੀ। ਅਸੀਂ ਕੋਈ ਕੰਮ ਨਹੀਂ ਕਰ ਸਕਾਂਗੇ। ਹੱਡੀਆਂ ਦੀ ਬਿਮਾਰੀ ਜਿਵੇਂ ਕਿ ਓਸਟੀਓਪੋਰੋਸਿਸ ਹੋਵੇਗਾ। ਇਸ ਕਾਰਨ ਹੱਡੀਆਂ ਹਮੇਸ਼ਾ ਟੁੱਟਦੀਆਂ ਰਹਿਣਗੀਆਂ। ਕੀ ਤੁਸੀਂ ਅਜਿਹੀ ਸਥਿਤੀ ਵਿੱਚ ਕੋਈ ਕੰਮ ਕਰ ਸਕੋਗੇ? ਨਹੀਂ ਨਾ ਇਸੇ ਲਈ ਕਿਹਾ ਜਾਂਦਾ ਹੈ ਕਿ ਹੱਡੀਆਂ ਮਜ਼ਬੂਤ ਰਹਿਣੀਆਂ ਚਾਹੀਦੀਆਂ ਹਨ।

ਅੱਜਕੱਲ੍ਹ ਕੁਝ ਲੋਕ ਮੰਨਦੇ ਹਨ ਕਿ ਪੁੱਠਾ ਤੁਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਕਾਰਨ ਕੁਝ ਲੋਕਾਂ ਨੇ ਪਿੱਛੇ ਮੁੜ ਕੇ ਤੁਰਨ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਦੀ ਸੱਚਾਈ ਜਾਣਨਾ ਬੇਹੱਦ ਜ਼ਰੂਰੀ ਹੈ ਜਿਸ ਬਾਬਤ ਆਰਥੋਪੀਡਿਕ ਅਤੇ ਜੋੜ ਬਦਲਣ ਵਾਲੇ ਸਰਜਨ ਡਾ. ਸੁਜੋਏ ਕੁਮਾਰ ਭੱਟਾਚਾਰੀਆ ਨੇ ਜਾਣਕਾਰੀ ਦਿੱਤੀ ਹੈ।

ਡਾ. ਸੁਜੋਏ ਕੁਮਾਰ ਭੱਟਾਚਾਰੀਆ ਨੇ ਕਿਹਾ ਕਿ ਅੱਜਕੱਲ੍ਹ ਕੁਝ ਵੀ ਫੈਸ਼ਨ ਬਣ ਜਾਂਦਾ ਹੈ। ਜਿਹੜੇ ਲੋਕ ਕਹਿੰਦੇ ਹਨ ਕਿ ਪੁੱਠਾ ਤੁਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਇਹ ਬਕਵਾਸ ਹੈ। ਇਸਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਹੱਡੀਆਂ ਨੂੰ ਮਜ਼ਬੂਤ ਕਰਨ ਲਈ ਪੁੱਠਾ ਤੁਰਨ ਦੀ ਕੋਈ ਲੋੜ ਨਹੀਂ ਹੈ। ਡਾਕਟਰ. ਨੇ ਅੱਗੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਪੁੱਠਾ ਤੁਰਨ ਨਾਲ ਕੁਝ ਹੋਰ ਕੰਮਾਂ ਵਿੱਚ ਲਾਭਦਾਇਕ ਹੋ ਸਕਦਾ ਹੈ ਪਰ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਇਸਦਾ ਕੋਈ ਫਾਇਦਾ ਨਹੀਂ ਹੈ। ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਸਿੱਧਾ ਤੁਰਨਾ ਕਾਫ਼ੀ ਹੈ। ਇਸ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਇਸ ਲਈ ਉਲਟਾ ਜਾਂ ਪੁੱਠਾ ਤੁਰਨਾ ਸਿਰਫ਼ ਬਕਵਾਸ ਹੈ।

ਡਾ. ਸੁਜੋਏ ਨੇ ਕਿਹਾ ਕਿ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਕਈ ਤਰੀਕੇ ਹਨ। ਸਭ ਤੋਂ ਪਹਿਲਾਂ, ਹਰ ਰੋਜ਼ ਘੱਟੋ ਤੋਂ ਇੱਕ ਘੰਟਾ ਆਪਣੇ ਸਰੀਰ ਲਈ ਟਾਈਮ ਕੱਢੋ। ਇਸ ਨਾਲ ਨਾ ਸਿਰਫ਼ ਹੱਡੀਆਂ ਨੂੰ ਫਾਇਦਾ ਹੋਵੇਗਾ ਸਗੋਂ ਸਮੁੱਚੀ ਸਿਹਤ ਨੂੰ ਵੀ ਫਾਇਦਾ ਹੋਵੇਗਾ। ਇਸ ਅੱਧੇ ਤੋਂ ਇੱਕ ਘੰਟੇ ਦੌਰਾਨ, ਤੁਸੀਂ ਥੋੜ੍ਹੀ ਜਿਹੀ ਸੈਰ ਕਰ ਸਕਦੇ ਹੋ, ਸਾਈਕਲ ਚਲਾ ਸਕਦੇ ਹੋ, ਤੈਰਾਕੀ ਕਰ ਸਕਦੇ ਹੋ ਜਾਂ ਜਾਗਿੰਗ ਕਰ ਸਕਦੇ ਹੋ। ਕੋਈ ਵੀ ਅਜਿਹਾ ਕੰਮ ਜਿਸ ਵਿੱਚ ਸਰੀਰ ਦੀਆਂ ਹੱਡੀਆਂ ਦੀ ਹਰਕਤ ਸ਼ਾਮਲ ਹੋਵੇ ਜਾਂ ਜਿਸ ਨਾਲ ਤੁਹਾਨੂੰ ਸਖ਼ਤ ਮਿਹਨਤ ਕਾਰਨ ਪਸੀਨਾ ਆਉਂਦਾ ਹੋਵੇ। ਜੇਕਰ ਤੁਸੀਂ ਇਹ ਕੰਮ ਰੋਜ਼ਾਨਾ ਕਰੋਗੇ ਤਾਂ ਤੁਹਾਡੀਆਂ ਹੱਡੀਆਂ ਜ਼ਰੂਰ ਮਜ਼ਬੂਤ ਹੋ ਜਾਣਗੀਆਂ।

ਦੂਜਾ, ਜਦੋਂ ਤੁਸੀਂ ਕੰਮ ਲਈ ਕੁਰਸੀ ‘ਤੇ ਬੈਠੇ ਹੋ, ਤਾਂ ਬੈਠਦੇ ਸਮੇਂ ਆਪਣੇ ਪੈਰਾਂ ਨੂੰ ਸਿੱਧਾ ਕਰੋ ਅਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਸਿੱਧਾ ਰੱਖੋ ਅਤੇ ਫਿਰ ਉਨ੍ਹਾਂ ਨੂੰ ਮੋੜੋ। ਇਸੇ ਤਰ੍ਹਾਂ, ਕੁਰਸੀ ‘ਤੇ ਬੈਠਦੇ ਸਮੇਂ, ਆਪਣੀ ਕਮਰ ਨੂੰ ਸਿੱਧਾ ਕਰੋ ਅਤੇ ਇਸਨੂੰ ਪਿੱਛੇ ਵੱਲ ਹਿਲਾਓ ਅਤੇ ਆਪਣੀਆਂ ਲੱਤਾਂ ਨੂੰ ਅੱਗੇ ਲੈ ਜਾਓ ਅਤੇ ਖਿੱਚੋ। ਹੁਣ ਕੁਰਸੀ ‘ਤੇ ਇੱਕ ਘੰਟੇ ਤੋਂ ਵੱਧ ਨਾ ਬੈਠੋ। ਵਿਚਕਾਰ, 2-4 ਮਿੰਟ ਲਈ ਖੜ੍ਹੇ ਰਹੋ ਅਤੇ ਆਪਣੇ ਸਰੀਰ ਨੂੰ ਖਿੱਚੋ। ਹੱਡੀਆਂ ਨੂੰ ਮਜ਼ਬੂਤ ਕਰਨ ਲਈ ਢਿੱਡ ਦੀ ਚਰਬੀ ਨੂੰ ਵੀ ਘਟਾਉਣਾ ਪਵੇਗਾ। ਜੇਕਰ ਚਰਬੀ ਹੋਵੇਗੀ ਤਾਂ ਹੱਡੀਆਂ ‘ਤੇ ਦਬਾਅ ਪਵੇਗਾ ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਇਸ ਲਈ ਆਪਣੇ ਪੇਟ ਦੀ ਚਰਬੀ ਵੀ ਘਟਾਉਣੀ ਬਹੁਤ ਜ਼ਰੂਰੀ ਹੈ।

ਜਿੰਨਾ ਸੰਭਵ ਹੋ ਸਕੇ ਆਪਣੀ ਖੁਰਾਕ ਵਿੱਚ ਮੌਸਮੀ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ। ਇਨ੍ਹਾਂ ‘ਚ ਕੁਝ ਪੋਸ਼ਕ ਤੱਤ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਦਰਅਸਲ, ਫਲਾਂ ਅਤੇ ਸਬਜ਼ੀਆਂ ਵਿੱਚ ਅਲਕਲਾਈਜ਼ਿੰਗ ਗੁਣ ਹੁੰਦੇ ਹਨ ਜੋ ਸਰੀਰ ਦੇ pH ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰ ਸਕਦੇ ਹਨ। ਇਹ ਹਾਈ-ਪ੍ਰੋਟੀਨ ਖੁਰਾਕ ਦੇ ਐਸੀਡਿਕ ਪ੍ਰਭਾਵਾਂ ਨੂੰ ਘਟਾ ਸਕਦਾ ਹੈ। ਇਹ ਸੰਭਾਵੀ ਤੌਰ ‘ਤੇ ਹੱਡੀਆਂ ਤੋਂ ਕੈਲਸ਼ੀਅਮ ਨੂੰ ਹਟਾਉਂਦਾ ਹੈ। ਅਜਿਹਾ ਨਹੀਂ ਹੈ ਕਿ ਪ੍ਰੋਟੀਨ ਤੁਹਾਡੇ ਸਰੀਰ ਲਈ ਚੰਗਾ ਨਹੀਂ ਹੈ।  ਜੇਕਰ ਤੁਸੀਂ ਹਾਈ ਪ੍ਰੋਟੀਨ ਵਾਲੀ ਖੁਰਾਕ ਲੈਂਦੇ ਹੋ, ਤਾਂ ਆਪਣੇ ਫਲ ਅਤੇ ਸਬਜ਼ੀਆਂ ਨੂੰ ਪੂਰੀ ਤਰ੍ਹਾਂ ਨਾਲ ਖਾਣਾ ਬੰਦ ਨਾ ਕਰੋ। ਤੁਹਾਨੂੰ ਹਰ ਰੋਜ਼ ਫਲਾਂ ਦੀਆਂ 2 ਸਰਵਿੰਗ ਅਤੇ ਸਬਜ਼ੀਆਂ ਦੀਆਂ 5 ਸਰਵਿੰਗ ਲੈਣੀਆਂ ਚਾਹੀਦੀਆਂ ਹਨ। ਆਪਣੀ ਸਹੀ ਪ੍ਰੋਟੀਨ ਲੋੜਾਂ ਨੂੰ ਵੀ ਜਾਣੋ। ਜ਼ਿਆਦਾ ਪ੍ਰੋਟੀਨ ਦੇ ਸੇਵਨ ਤੋਂ ਬਚੋ। ਪਲਾਂਟ ਬੇਸਡ ਪ੍ਰੋਟੀਨ ‘ਤੇ ਧਿਆਨ ਦਿਓ।

Tags:    

Similar News