ਨਾਨ-ਸਟਿਕ ਪੈਨ ਬਣ ਰਿਹਾ ਬਿਮਾਰੀ ਦਾ ਕਾਰਨ ! ਜਾਣੋ ਪੂਰੀ ਖਬਰ
ਮਾਹਰਾਂ ਵੱਲੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਨਾਨ-ਸਟਿਕ ਪੈਨ ਦੇ ਜ਼ਿਆਦਾ ਗਰਮ ਹੋਣ 'ਤੇ ਟੈਫਲੋਨ ਫਲੂ, ਜਾਂ ਪੌਲੀਮਰ ਫਿਊਮ ਬੁਖਾਰ ਦਾ ਖਤਰਾ ਪੈਦਾ ਕਰ ਸਕਦਾ ਹੈ ।;
ਚੰਡੀਗੜ੍ਹ : ਆਮਤੌਰ ਤੇ ਕਈ ਘਰਾਂ 'ਚ ਖਾਣਾ ਬਣਾਉਣ ਲਈ ਨਾਨ-ਸਟਿਕ ਪੈਨ ਵਰਤੇ ਜਾਂਦੇ ਹਨ, ਜੋ ਕਾਫੀ ਸੁਵਿਧਾਜਨਕ ਵੀ ਹੁੰਦੇ ਹਨ । ਜਿਸ ਨਾਲ ਆਰਾਮ ਨਾਲ ਘਰ 'ਚ ਹੀ ਸਵਾਦ ਅਨੁਸਾਰ ਖਾਣਾ ਬਣਾਇਆ ਜਾ ਸਕਦਾ ਹੈ , ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਨਾਨ-ਸਟਿਕ ਪੈਨ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ । ਮਾਹਰਾਂ ਵੱਲੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਇਸ ਦੇ ਜ਼ਿਆਦਾ ਗਰਮ ਹੋਣ 'ਤੇ ਟੈਫਲੋਨ ਫਲੂ, ਜਾਂ ਪੌਲੀਮਰ ਫਿਊਮ ਬੁਖਾਰ ਦਾ ਖਤਰਾ ਪੈਦਾ ਕਰ ਸਕਦਾ ਹੈ । ਇਹ ਫਲੂ ਵਰਗੀ ਬਿਮਾਰੀ ਪੈਨ ਦੇ ਰਸਾਇਣਕ ਪਰਤ ਤੋਂ ਜ਼ਹਿਰੀਲੇ ਧੂੰਏਂ ਕਾਰਨ ਪੈਦਾ ਹੁੰਦੀ ਹੈ । ਅਮਰੀਕਾ ਦੇ ਪੋਆਇਜ਼ਨ ਸੈਂਟਰ ਦੇ ਅਨੁਸਾਰ, ਪਿਛਲੇ ਦੋ ਦਹਾਕਿਆਂ ਵਿੱਚ ਅਮਰੀਕਾ ਵਿੱਚ 3,600 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਏ ਹਨ । ਜਾਣਕਾਰੀ ਅਨੁਸਾਰ ਟੇਫਲੋਨ ਫਲੂ ਦੇ ਲੱਛਣ ਆਮ ਤੌਰ 'ਤੇ ਇਸ ਦੇ ਸੰਪਰਕ ਚ ਆਉਣ ਤੇ ਕੁਝ ਘੰਟਿਆਂ ਦੇ ਅੰਦਰ ਦਿਖਾਈ ਦਿੰਦੇ ਹਨ । ਜਿਸ ਤੋਂ ਬਾਅਦ ਤੁਹਾਨੂੰ ਸਿਰ ਵਿੱਚ ਅਚਾਨਕ ਦਰਦ ਦਾ ਸ਼ੁਰੂ ਹੋਣਦੇ ਲੱਛਣ ਪੈਦਾ ਹੋ ਸਕਦੇ ਨੇ ਅਤੇ ਤੁਹਾਨੂੰ ਠੰਢ ਦੇ ਨਾਲ ਤੇਜ਼ ਬੁਖ਼ਾਰ ਦਾ ਅਨੁਭਵ ਹੋ ਸਕਦਾ ਹੈ ।
ਟੇਫਲੋਨ ਫਲੂ ਦੇ ਲੱਛਣ
ਓਵਰਹੀਟਿਡ ਟੇਫਲੋਨ-ਕੋਟੇਡ ਪੈਨ ਤੋਂ ਨਿਕਲਣ ਵਾਲੇ ਧੂੰਏਂ ਦੇ ਸੰਪਰਕ ਵਿੱਚ ਆਉਣ ਨਾਲ ਫਲੂ ਵਰਗੀ ਅਸਥਾਈ ਸਥਿਤੀ ਬਣ ਸਕਦੀ ਹੈ । ਜੇਕਰ ਤੁਸੀਂ ਵੀ 'ਟੇਫਲੋਨ ਫਲੂ' ਦੇ ਸੰਪਰਕ ਚ ਆਉਂਦੇ ਹੋ ਤਾਂ ਤੁਹਾਨੂੰ ਵੀ ਇਹ ਲੱਛਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
1.ਸਿਰ ਦਰਦ
2.ਠੰਢ ਲੱਗਦੀ ਹੈ
3.ਬੁਖ਼ਾਰ
4.ਮਤਲੀ
5.ਛਾਤੀ ਦੀ ਤੰਗੀ
6.ਖੰਘ
7.ਗਲੇ ਵਿੱਚ ਖਰਾਸ਼
ਟੈਫਲੋਨ ਫਲੂ ਤੋਂ ਬਚਣ ਲਈ ਕਰ ਸਕਦੇ ਹੋ ਇਹ ਟਿਪਸ ਫੋਲੋ :
1. ਸੁਰੱਖਿਅਤ ਤਾਪਮਾਨਾਂ 'ਤੇ ਪਕਾਓ: ਇਸ ਤੋਂ ਬਚਾਅ ਲਈ ਤੁਸੀਂ ਆਪਣੇ ਨਾਨ-ਸਟਿਕ ਪੈਨ ਨੂੰ ਜ਼ਿਆਦਾ ਗਰਮ ਕਰਨ ਤੋਂ ਬਚੋ । ਜੇ ਤੁਹਾਨੂੰ ਉੱਚ ਤਾਪਮਾਨ 'ਤੇ ਖਾਣਾ ਬਣਾਉਣ ਦੀ ਲੋੜ ਹੈ, ਤਾਂ ਤੁਸੀਂ ਹੋਰ ਕਿਸਮ ਦੇ ਕੁੱਕਵੇਅਰ ਜਿਵੇਂ ਕਿ ਸਟੀਲ ਜਾਂ ਕਾਸਟ ਆਇਰਨ ਦੀ ਵਰਤੋਂ ਕਰ ਸਕਦੇ ਹੋ ।
2.ਆਪਣੀ ਰਸੋਈ ਨੂੰ ਹਵਾਦਾਰ ਬਣਾਓ : ਤਸੁੀਂ ਆਪਣੇ ਘਰ ਦੇ ਕਿਚਨ ਵਿੱਚ ਐਗਜ਼ਾਸਟ ਫੈਨ ਜਾਂ ਖਿੜਕੀਆਂ ਖੋਲ੍ਹ ਕੇ ਆਪਣੇ ਖਾਣਾ ਪਕਾ ਸਕਦੇ ਹੋ ਜਿਸ ਨਾਲ ਤੁਹਾਨੂੰ ਇਸ ਦੇ ਬਿਮਾਰੀ ਦੇ ਸੰਪਰਕ ਚ ਆਉਣ ਦਾ ਘੱਟ ਖਤਰਾ ਰਹੇਗਾ ।
3. ਖਾਲੀ ਨਾਨ-ਸਟਿਕ ਪੈਨ ਨੂੰ ਪਹਿਲਾਂ ਤੋਂ ਗਰਮ ਨਾ ਕਰੋ, ਕਿਉਂਕਿ ਇਹ ਤੇਜ਼ੀ ਨਾਲ ਉੱਚ ਤਾਪਮਾਨ ਤੱਕ ਪਹੁੰਚ ਸਕਦਾ ਹੈ,ਇਸ ਦੀ ਥਾਂ ਤੇ ਤੁਸੀਂ ਇਸਨੂੰ ਗਰਮ ਕਰਨ ਲਈ ਪੈਨ ਵਿੱਚ ਤੇਲ ਜਾਂ ਹੋਰ ਭੋਜਨ ਪਾ ਸਕਦੇ ਹੋ ।