ਜੇਕਰ ਤੁਹਾਡਾ ਪਤੀ ਤੁਹਾਡੇ ਤੋਂ ਦੂਰ ਭੱਜਦਾ ਹੈ ਤਾਂ ਅਪਣਾਓ ਇਹ ਟਿੱਪਸ ਜੇਕਰ ਤੁਹਾਡਾ ਪਤੀ ਤੁਹਾਡੇ ਤੋਂ ਦੂਰ ਭੱਜਦਾ ਹੈ ਤਾਂ ਅਪਣਾਓ ਇਹ ਟਿੱਪਸ
ਅਜੋਕੇ ਦੌਰ ਵਿੱਚ ਰੋਟੀ ਦੀ ਭਾਲ ਵਿੱਚ ਪਤੀ-ਪਤਨੀ ਲੱਗੇ ਰਹਿੰਦੇ ਹਨ ਭਾਵ ਉਹ ਜਾਬ ਉੱਤੇ ਹੀ ਆਪਣਾ ਸਮਾਂ ਗੁਜ਼ਾਰ ਦਿੰਦੇ ਹਨ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਤੋਂ ਦੂਰ ਹੋ ਰਹੇ ਹਨ।;
ਚੰਡ਼ੀਗੜ੍ਹ: ਅਜੋਕੇ ਦੌਰ ਵਿੱਚ ਰੋਟੀ ਦੀ ਭਾਲ ਵਿੱਚ ਪਤੀ-ਪਤਨੀ ਲੱਗੇ ਰਹਿੰਦੇ ਹਨ ਭਾਵ ਉਹ ਜਾਬ ਉੱਤੇ ਹੀ ਆਪਣਾ ਸਮਾਂ ਗੁਜ਼ਾਰ ਦਿੰਦੇ ਹਨ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਤੋਂ ਦੂਰ ਹੋ ਰਹੇ ਹਨ। ਵੱਡੇ ਪਰਿਵਾਰਾਂ ਤੋਂ ਛੋਟੇ ਪਰਿਵਾਰ ਹੋ ਗਏ ਹਨ ਹੁਣ ਪਤੀ-ਪਤਨੀ ਵੀ ਇਕੋ ਬੈੱਡਰੂਮ ਵਿੱਚ ਰਹਿਣਾ ਪਸੰਦ ਨਹੀਂ ਕਰ ਰਹੇ ਹਨ। ਮਨੋਵਿਗਿਆਨੀ ਡਾ. ਮਲਕੀਤ ਸਿੰਘ ਦਾ ਕਹਿਣਾ ਹੈ ਉਨ੍ਹਾਂ ਕੋਲ ਬਹੁਤ ਸਾਰੀਆਂ ਮਹਿਲਾਵਾਂ ਆਉਂਦੀਆਂ ਹਨ ਅਤੇ ਸ਼ਿਕਾਇਤ ਕਰਦੀਆਂ ਹਨ ਉਨ੍ਹਾਂ ਦਾ ਪਤੀ ਉਨ੍ਹਾਂ ਵਿੱਚ ਕੋਈ ਦਿਲਚਪਸੀ ਨਹੀਂ ਰੱਖਦੇ। ਉਥੇ ਡਾਕਟਰ ਸਾਬ ਦਾ ਕਹਿਣਾ ਹੈ ਕਿ ਪਤੀ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੇ ਹਨ ਅਤੇ ਉਹ ਮਾਨਸਿਕ ਤੌਰ ਉੱਤੇ ਵੀ ਥਕਾਵਟ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਜਿਆਦਾ ਕੰਮ ਕੀਤਾ ਜਾਵੇ ਤਾਂ ਕਾਮ ਊਰਜਾ ਦਾ ਰੂਪ ਬਦਲ ਜਾਂਦਾ ਹੈ ਜਿਸ ਕਰਕੇ ਮਰਦ ਨੂੰ ਆਪਣੀ ਪਤਨੀ ਵਿੱਚ ਦਿਲਚਪਸੀ ਨਹੀਂ ਰਹਿੰਦੀ ਹੈ।ਆਓ ਜਾਣਦੇ ਹਾਂ ਕੁਝ ਟਿੱਪਸ ਜਿੰਨ੍ਹਾਂ ਨਾਲ ਤੁਹਾਡਾ ਪਤੀ ਭੋਰੇ ਵਾਂਗ ਤੁਹਾਡੀ ਪਰਿਕਰਮਾ ਕਰੇਗਾ।
ਰੋਜ਼ਾਨਾ ਕਸਰਤ ਉੱਤੇ ਜਾਓ- ਪਤੀ-ਪਤਨੀ ਨੂੰ ਆਪਣਾ ਰਿਸ਼ਤਾ ਹੋਰ ਵੀ ਖੂਬਸੂਰਤ ਬਣਾਉਣ ਲਈ ਸਵੇਰ ਦੀ ਸੈਰ ਉੱਤੇ ਜਾਣਾ ਚਾਹੀਦਾ ਹੈ। ਕਸਰਤ ਕਰਨ ਨਾਲ ਤੁਹਾਡ਼ੇ ਸਰੀਰ ਵਿਚੋਂ ਤਣਾਅ ਰਿਲੀਜ਼ ਹੁੰਦਾ ਹੈ। ਜੇਕਰ ਤਣਾਅ ਖਤਮ ਹੋਵੇਗਾ ਤਾਂ ਹੀ ਕਾਮ ਊਰਜਾ ਗੁਲਾਬ ਦੇ ਫੁੱਲ ਵਾਂਗ ਖੂਸ਼ਬੂ ਦੇਵੇਗਾ। ਕਸਰਤ ਕਰਨ ਨਾਲ ਤੁਹਾਡਾ ਦਿਮਾਗ ਅਤੇ ਮਨ ਤਰੋਤਾਜ਼ਾ ਹੋ ਜਾਂਦੇ ਹਨ। ਇਸ ਲਈ ਕਸਰਤ ਉੱਤੇ ਜਰੂਰ ਜਾਓ।
ਚੰਗਾ ਨਾਸ਼ਤਾ ਕਰੋ- ਕਸਰਤ ਕਰਨ ਤੋਂ ਬਾਅਦ ਘਰ ਵਾਪਸ ਆ ਕੇ ਸਿਹਤ ਲਈ ਚੰਗਾ ਨਾਸ਼ਤਾ ਜ਼ਰੂਰ ਕਰੋ। ਨਾਸ਼ਤੇ ਵਿੱਚ ਦੁੱਧ, ਆਂਡੇ ਅਤੇ ਮੋਟਾ ਅਨਾਜ ਸ਼ਾਮਿਲ ਕਰੋ। ਡਾਕਟਰ ਦਾ ਕਹਿਣਾ ਹੈ ਕਿ ਸਵੇਰ ਦਾ ਨਾਸ਼ਤਾ ਪ੍ਰੋਟੀਨ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ਵਿੱਚ ਸਾਫ ਖੂਨ ਪੈਦਾ ਕਰੇਗਾ ਅਤੇ ਸ਼ੁੱਧ ਖੂਨ ਤੋਂ ਸਪਰਮ ਬਣੇਗਾ ਜੋ ਤੁਹਾਡੀ ਕਾਮ ਊਰਜਾ ਵਿੱਚ ਵਾਧਾ ਕਰੇਗਾ।
ਮਹਿਲਾ ਨੂੰ ਤਿਆਰ ਹੋ ਕੇ ਰਹਿਣਾ ਚਾਹੀਦਾ- ਜੇਕਰ ਤੁਸੀਂ ਆਪਣੇ ਪਤੀ ਅੰਦਰ ਪ੍ਰੇਮ ਜਗਾਉਣਾ ਚਾਹੁੰਦੇ ਹੋ ਤਾਂ ਪਤੀ ਦੇ ਸਾਹਮਣੇ ਤਿਆਰ ਹੋ ਕੇ ਹੀ ਜਾਓ। ਜੇਕਰ ਤੁਸੀਂ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਕੇ ਰਹਿੰਦੇ ਹੋ ਤਾਂ ਤੁਹਾਡੇ ਪਤੀ ਦੇ ਮਨ ਵਿੱਚ ਪਿਆਰ ਜਾਗੇਗਾ ਅਤੇ ਤੁਹਾਡੇ ਵੱਲ ਖਿੱਚਿਆ ਜਾਵੇਗਾ।
ਸੌਣ ਤੋਂ ਪਹਿਲਾਂ ਗੱਲਾਂ ਕਰੋ- ਹਰ ਰੋਜ਼ ਸੌਣ ਤੋਂ ਪਹਿਲਾਂ ਆਪਣੇ ਪਤੀ ਨਾਲ ਗੱਲਾਂ ਕਰੋ। ਉਸਦੇ ਦੁੱਖ ਅਤੇ ਸੁੱਖ ਦੇ ਭਾਗੀ ਬਣੋ। ਜੇਕਰ ਤੁਸੀਂ ਉਸਦੇ ਦੁੱਖ ਵੇਲੇ ਨਹੀਂ ਖੜ੍ਹਦੇ ਤਾਂ ਉਹ ਤੁਹਾਨੂੰ ਪਸੰਦ ਨਹੀ ਕਰੇਗਾ।
ਬੈੱਡਰੂਮ ਨੂੰ ਖੂਬਸੂਰਤ ਬਣਾਓ- ਹਰ ਪਤੀ-ਪਤਨੀ ਆਪਣਾ ਬੈੱਡ ਰੂਮ ਖੂਬਸੂਰਤ ਬਣਾਉਣਾ ਚਾਹੀਦਾ ਹੈ। ਖੂਬਸੂਰਤ ਬੈੱਡਰੂਮ ਬਣਾਉਣ ਨਾਲ ਤੁਹਾਡੇ ਅੰਦਰ ਸਕਾਰਤਮਕ ਊਰਜਾ ਆਵੇਗੀ। ਇਸ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਕਾਰਤਮਕ ਹੋਵੋਗੇ। ਇਹ ਟਿੱਪਸ ਨਾਲ ਤੁਹਾਡੇ ਅੰਦਰ ਪਿਆਰ ਦੀਆਂ ਤੰਦਾਂ ਨੂੰ ਊਰਜਾ ਮਿਲੇਗੀ।
ਇਕ-ਦੂਜੇ ਨੂੰ ਜਰੂਰ ਚੁੰਮੋ- ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਹਮੇਸ਼ਾ ਲਈ ਤਰੋ-ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾ ਇਕ ਦੂਜੇ ਨੂੰ ਚੁੰਮੋ। ਇਸ ਨਾਲ ਤੁਹਾਡੇ ਕਈ ਤਰ੍ਹਾਂ ਦੇ ਹਰਮੋਨਜ਼ ਬਣਨਗੇ ਜੋ ਤੁਹਾਡੇ ਅੰਦਰ ਸਾਥੀ ਦੇ ਪ੍ਰਤੀ ਮੋਹ ਪੈਦਾ ਕਰਨਗੇ।
ਰਿਲੇਸ਼ਨ ਤੋਂ ਪਹਿਲਾ ਫੋਰਪਲੇਅ- ਅਕਸਰ ਔਰਤ-ਮਰਦ ਰਿਲੇਸ਼ਨ ਵਿੱਚ ਫੋਰਪਲੇਅ ਘੱਟ ਕਰਦੇ ਹਨ ਪਰ ਫੋਰ ਪਲੇਅ ਇਕ ਜਿਹਾ ਹੈ ਜੋ ਤੁਹਾਡੇ ਅੰਦਰਲੀ ਅਗਨੀ ਨੂੰ ਹੋਰ ਪ੍ਰਫੂਲਿਤ ਕਰਦਾ ਹੈ ਇਸ ਲਈ ਅੱਗ ਉੱਤੇ ਪਾਣੀ ਪਾਉਣ ਦੀ ਬਜਾਏ ਅੱਗ ਨੂੰ ਫੁੱਲਾਂ ਨਾਲ ਸਜਾਓ ਤਾਂ ਕਿ ਤੁਹਾਡਾ ਜੀਵਨ ਸੂਰਜ ਦੀ ਕਿਰਨ ਵਾਂਗ ਚਮਕ ਉੱਠੇ।