ਗਰਮੀ ਅਤੇ ਪਸੀਨੇ ਨਾਲ ਜੇਕਰ ਤੁਹਾਡੇ ਵਾਲਾਂ ਵਿਚੋਂ ਆਉਂਦੀ ਹੈ ਬਦਬੂ ਤਾਂ ਅਪਣਾਓ ਇਹ ਟਿੱਪਸ
ਗਰਮੀ ਅਤੇ ਪਸੀਨੇ ਦੇ ਨਾਲ ਵਾਲ ਚਿਪਚਿਪੇ ਹੋ ਜਾਂਦੇ ਹਨ। ਕਈ ਵਾਰ ਵਾਲਾਂ ਵਿੱਚ ਖੁਜਲੀ ਦੀ ਸਮੱਸਿਆ ਹੋਣ ਲੱਗਦੀ ਹੈ। ਧੁੱਪ ਵੀ ਵਾਲਾਂ ਦੀ ਚਮਕ ਨੂੰ ਘੱਟ ਕਰ ਦਿੰਦੀ ਹੈ।;
ਚੰਡੀਗੜ੍ਹ: ਗਰਮੀ ਅਤੇ ਪਸੀਨੇ ਦੇ ਨਾਲ ਵਾਲ ਚਿਪਚਿਪੇ ਹੋ ਜਾਂਦੇ ਹਨ। ਕਈ ਵਾਰ ਵਾਲਾਂ ਵਿੱਚ ਖੁਜਲੀ ਦੀ ਸਮੱਸਿਆ ਹੋਣ ਲੱਗਦੀ ਹੈ। ਧੁੱਪ ਵੀ ਵਾਲਾਂ ਦੀ ਚਮਕ ਨੂੰ ਘੱਟ ਕਰ ਦਿੰਦੀ ਹੈ। ਆਓ ਜਾਣੀਏ ਵਾਲਾਂ ਦੀ ਕਿਵੇਂ ਕਰੀਏ ਸੰਭਾਲ -
ਤੁਹਾਡੇ ਵਾਲ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਦੇ ਹਨ। ਲੰਬੇ ਵਾਲਾਂ ਦੀ ਇੱਛਾ ਹਰ ਕਿਸੇ ਨੂੰ ਹੁੰਦੀ ਹੈ। ਅੱਜ-ਕੱਲ੍ਹ ਵਾਲਾਂ ਨੂੰ ਹੈਲਥੀ ਅਤੇ ਚਮਕਦਾਰ ਬਣਾਉਣ ਦੇ ਲਈ ਕਈ ਤਰ੍ਹਾਂ ਦੇ ਹੇਅਰ ਟਰੀਟਮੈਂਟ ਲੈਂਦੇ ਹਨ। ਖਰਾਬ ਲਾਈਫ ਸਟਾਇਲ ਅਤੇ ਮੌਸਮ ਦਾ ਅਸਰ ਵਾਲਾਂ ਨੂੰ ਖਰਾਬ ਕਰ ਰਿਹਾ ਹੈ। ਗਰਮੀ ਵਿੱਚ ਤੇਜ਼ ਧੁੱਪ ਅਤੇ ਪਸੀਨੇ ਵਿੱਚ ਵਾਲਾਂ ਵਿੱਚ ਚਿਪਚਿਪਾਹਟ, ਖੁਜਲੀ ਅਤੇ ਵਾਲਾਂ ਦਾ ਰਫ ਹੋਣਾ ਆਮ ਗੱਲ ਹੈ। ਇਸ ਤਰ੍ਹਾਂ ਵਾਲ ਤੇਜ਼ੀ ਨਾਲ ਝੜਨ ਲੱਗਦੇ ਹਨ ਅਤੇ ਬੇਜਾਨ ਹੋਣ ਲੱਗਦੇ ਹਨ।
ਕੰਡੀਸ਼ਨਰ ਦੀ ਵਰਤੋਂ -
ਗਰਮੀ ਵਿੱਚ ਵਾਲਾਂ ਨੂੰ ਕੰਡੀਸ਼ਨਰ ਲਗਾਉਣਾ ਵੀ ਜ਼ਰੂਰੀ ਹੈ। ਵਾਲਾਂ ਦੀ ਡੀਪ ਕੰਡੀਸ਼ਨਰ ਦੇ ਲਈ ਤੁਸੀਂ ਦੁੱਧ ਦਾ ਇਸਤੇਮਾਲ ਕਰ ਸਕਦੇ ਹਨ। ਇੱਕ ਕਟੋਰੀ ਵਿੱਚ ਥੋੜ੍ਹਾਂ ਦੁੱਧ ਲਵੋ ਅਤੇ ਹੱਥ ਉੱਤੇ ਲੈ ਕੇ ਪੂਰੇ ਵਾਲਾਂ ਵਿੱਚ ਲਗਾਓ। ਦੁੱਧ ਨੂੰ ਤੇਲ ਦੀ ਤਰ੍ਹਾਂ ਵਾਲਾਂ ਵਿੱਚ ਲਗਾਉ ਅਤੇ ਫਿਰ ਥੋੜ੍ਹੀ ਦੇਰ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਲਉ।
ਟਾਵਲ ਹੀਟਿੰਗ ਜੇਕਰ ਤੁਸੀਂ ਸਪਾ ਨਹੀਂ ਕਰਾਉਂਦੇ ਤਾਂ ਘਰ ਵਿੱਚ ਹੀ ਵਾਲਾਂ ਨੂੰ ਟਾਵਲ ਹੀਟਿੰਗ ਟ੍ਰੀਟਮੇਂਟ ਦੇਵੋ। ਇਸ ਨਾਲ ਵਾਲਾਂ ਦੀ ਸਿਹਤ ਚੰਗੀ ਰਹੇਗੀ। ਇਸ ਦੇ ਲਈ ਗਰਮ ਪਾਣੀ ਵਿੱਚ ਤੋਲੀਆ ਭਿਉਂ ਲਵੋ ਅਤੇ ਫਿਰ ਇਸ ਨੂੰ ਨਿਚੋੜ ਲਵੋ। ਹੁਣ ਇਸ ਤੋਲੀਆ ਵਿੱਚ ਆਪਣੇ ਵਾਲਾਂ ਨੂੰ ਢੱਕ ਲਵੋ।
ਵਾਲਾਂ ਨੂੰ ਦੇਵੋ ਸਹੀ ਪੋਸ਼ਣ- ਵਾਲਾਂ ਦੀ ਕੇਅਰ ਕਰਨਾ ਲੋਕ ਭੁੱਲ ਹੀ ਜਾਂਦੇ ਹਨ, ਪਰ ਗਰਮੀਆਂ ਵਿੱਚ ਤੁਹਾਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਵਾਲਾਂ ਪਰ ਐਲੋਵੇਰਾ ਜੈੱਲ ਵਿੱਚ ਗੁਲਾਬ ਜਲ ਲਗਾਉਣਾ ਚਾਹੀਦਾ ਹੈ। ਹਫਤੇ ਵਿੱਚ 3 ਵਾਰ ਸਿਰ ਨਹਾਉਣਾ ਚਾਹੀਦਾ ਹੈ। ਵਾਲਾਂ ਨੂੰ ਸ਼ੈਪੂ ਜਰੂਰ ਕਰੋ।