ਜੇਕਰ ਤੁਸੀਂ ਸਦਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਕਰੋ ਯੋਗਾ

ਯੋਗ ਕਰਨ ਨਾਲ ਮਨੁੱਖ ਦਾ ਮਨ ਅਤੇ ਤਨ ਸਥਿਰਤਾ ਵਿੱਚ ਰਹਿੰਦਾ ਹੈ ਇਸ ਲਈ ਯੋਗ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

Update: 2024-06-20 10:36 GMT

Benefits Of Yoga And Meditation: ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਯੋਗ ਹੀ ਇਕੋ ਇਕ ਸਾਧਨ ਹੈ ਜੋ ਤੁਹਾਨੂੰ ਲੰਬੀ ਉਮਰ ਤੱਕ ਜਵਾਨ ਰੱਖ ਸਕਦਾ ਹੈ।ਯੋਗ ਮਨ ਅਤੇ ਤਨ ਦੋਵਾਂ ਨੂੰ ਸਥਿਰਤਾ ਬਖਸ਼ਦਾ ਹੈ। ਇਸ ਲਈ ਯੋਗ ਕਰਨਾ ਬੇਹੱਦ ਜ਼ਰੂਰੀ ਹੈ।ਯੋਗ ਗੁਰੂਆਂ ਨੇ ਵੀ ਯੋਗ ਨੂੰ ਮਨੁੱਖ ਦੇ ਮਨ 'ਚ ਉੱਠਣ ਵਾਲੀਆਂ ਨਕਾਰਾਤਮਕ ਸੋਚਾਂ ਅਤੇ ਭਾਵਨਾਵਾਂ ਨੂੰ ਕਾਬੂ ਕਰਨ ਦਾ ਸਾਧਨ ਦੱਸਿਆ ਹੈ।

ਯੋਗ ਤੰਦਰੁਸਤ ਜੀਵਨ ਕਰਦਾ ਹੈ ਪ੍ਰਦਾਨ

ਬਿਮਾਰੀਆਂ ਤੋਂ ਦੂਰ ਰਹਿਣ ਲਈ ਯੋਗ ਕਰਨਾ ਬੇਹੱਦ ਲਾਜ਼ਮੀ ਹੈ। ਜੇਕਰ ਕੋਈ ਹਰ ਰੋਜ ਯੋਗ ਕਰਦਾ ਹੈ ਤਾਂ ਇਸ ਨਾਲ ਬਿਮਾਰੀਆਂ ਤੋਂ ਦੂਰ ਰਹੇਗਾ। ਯੋਗ ਕਰਨ ਨਾਲ ਸਰੀਰ ਨੂੰ ਅਣਗਿਣਤ ਲਾਭ ਮਿਲਦੇ ਹਨ।

ਮੋਟਾਪੇ ਨੂੰ ਕਰਦਾ ਹੈ ਖਤਮ

ਅਜੋਕੇ ਦੌਰ ਵਿੱਚ ਰੁਝੇਵੇਂ ਭਰੀ ਜ਼ਿੰਦਗੀ ਕਾਰਨ ਲੋਕਾਂ 'ਚ ਕਈ ਬਦਲਾਅ ਆਉਂਦੇ ਹਨ। ਜਿਸ ਦਾ ਸਿੱਧਾ ਅਸਰ ਸਾਡੀ ਸਿਹਤ 'ਤੇ ਪੈਂਦਾ ਹੈ ਅਤੇ ਅਜਿਹੇ 'ਚ ਹਰ ਦੂਜੇ ਵਿਅਕਤੀ ਦੀ ਵੱਡੀ ਸਮੱਸਿਆ ਭਾਰ ਵਧਣਾ ਹੈ। ਦੱਸ ਦਈਏ ਕਈ ਇਸ ਸਮੱਸਿਆ ਦਾ ਹੱਲ ਤਾਂ ਹੀ ਸੰਭਵ ਹੈ ਜਦੋਂ ਤੁਸੀਂ ਆਪਣੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਨੂੰ ਛੱਡ ਕੇ ਆਪਣੇ ਆਪ ਨੂੰ ਕੁਝ ਸਮਾਂ ਦਿਓ ਅਤੇ ਯੋਗਾ ਕਰੋ। ਕਿਉਂਕਿ ਅਜਿਹਾ ਕਰਨ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਤਣਾਅ ਨੂੰ ਕਰਦਾ ਹੈ ਦੂਰ

ਡਾਕਟਰਾਂ ਦਾ ਕਹਿਣਾ ਹੈ ਕਿ ਦਿਨ ਭਰ 'ਚ ਕੁਝ ਮਿੰਟਾਂ ਦਾ ਯੋਗਾ ਦਿਨ ਭਰ ਦੀਆਂ ਚਿੰਤਾਵਾਂ ਤੋਂ ਰਾਹਤ ਦਿਵਾਉਂਦਾ ਹੈ। ਯੋਗ ਤਣਾਅ ਨੂੰ ਦੂਰ ਕਰਨ ਦੇ ਪ੍ਰਭਾਵਸ਼ਾਲੀ ਤਰੀਕਾ ਹੈ। ਯੋਗਾ ਸਰੀਰ ਨੂੰ ਤਣਾਅ ਅਤੇ ਨੁਕਸਾਨਦੇਹ ਪਦਾਰਥਾਂ ਤੋਂ ਮੁਕਤ ਕਰਵਾਉਂਦਾ ਹੈ।

ਇਮਿਊਨਿਟੀ ਨੂੰ ਸੁਧਾਰਨ 'ਚ ਮਦਦਗਾਰ

ਅਸੀਂ ਸਰੀਰ, ਮਨ ਅਤੇ ਆਤਮਾ ਦੇ ਸੁਮੇਲ ਨਾਲ ਬਣੇ ਹਾਂ। ਸਰੀਰ 'ਚ ਕੋਈ ਵੀ ਅਨਿਯਮਿਤਤਾ ਮਨ ਨੂੰ ਪ੍ਰਭਾਵਿਤ ਕਰਦੀ ਹੈ। ਮਨ 'ਚ ਨਿਰਾਸ਼ਾ ਅਤੇ ਥਕਾਵਟ ਸਰੀਰ 'ਚ ਬਿਮਾਰੀਆਂ ਦਾ ਕਾਰਨ ਬਣਦੇ ਹਨ। ਮਾਹਿਰਾਂ ਮੁਤਾਬਕ ਯੋਗ ਆਸਨ ਵਿਅਕਤੀ ਨੂੰ ਆਮ ਸਥਿਤੀ 'ਚ ਰੱਖਦੇ ਹਨ ਅਤੇ ਮਾਸਪੇਸ਼ੀਆਂ ਨੂੰ ਤਾਕਤ ਦਿੰਦੇ ਹਨ। ਤਣਾਅ ਮੁਕਤ ਹੋਣ ਨਾਲ ਵਿਅਕਤੀ ਦੀ ਇਮਿਊਨਿਟੀ ਵਧਦੀ ਹੈ।

ਕਾਮ ਊਰਜਾ ਵਿੱਚ ਵਾਧਾ

ਜੇਕਰ ਤੁਸੀਂ ਹਰ ਰੋਜ ਯੋਗ ਅਤੇ ਧਿਆਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚ ਊਰਜਾ ਉਤਪੰਨ ਹੋਵੇਗੀ। ਇਹ ਕਾਮ ਊਰਜਾ ਤੁਹਾਡੇ ਸਪਰਮ ਨੂੰ ਊਰਜਾਵਾਨ ਬਣਾਉਂਦਾ ਹੈ। ਇਸ ਲਈ ਯੋਗ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ।

Tags:    

Similar News