ਜੇਕਰ ਤੁਸੀਂ 100 ਸਾਲ ਤੱਕ ਜਿਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ
ਜੇਕਰ ਤੁਸੀਂ 100 ਸਾਲ ਤੱਕ ਜਿਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾ਼ਡੇ ਲਈ ਅਹਿਮ ਹੈ...;
ਚੰਡੀਗੜ੍ਹ: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਰੁਝੇਵਿਆ ਭਰੀ ਜ਼ਿੰਦਗੀ ਕਾਰਨ ਆਪਣੀ ਡਾਈਟ ਵੱਲ ਧਿਆਨ ਨਹੀਂ ਦਿੰਦਾ ਹੈ। ਡਾਕਟਰਾਂ ਦਾ ਵੀ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੀ ਡਾਈਟ ਵੱਲ ਧਿਆਨ ਨਹੀਂ ਦੇਵੋਗੇ ਤਾਂ ਤੁਹਾਡੇ ਸਰੀਰ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਆ ਜਾਣਗੀਆਂ। ਜੇਕਰ ਤੁਸੀ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਇਹ ਟਿੱਪਸ ਜਰੂਰ ਅਪਣਾਓ ਇਸ ਨਾਲ ਤੁਹਾਡੀ ਉਮਰ ਵੀ ਲੰਬੀ ਹੋਵੇਗੀ।
ਸਮੇਂ ਉੱਤੇ ਭੋਜਨ ਖਾਓ
ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣੀ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰਨਾਂ ਚਾਹੀਦਾ ਹੈ। ਮਨੁੱਖ ਨੂੰ ਹਰ ਰੋਜ ਸਵੇਰੇ 8 ਵਜੇ ਤੋਂ ਪਹਿਲਾ ਖਾਣਾ ਲੈਣਾ ਚਾਹੀਦਾ ਹੈ ਅਤੇ ਦੁਪਹਿਰ ਦਾ ਖਾਣਾ 2 ਵਜੇ ਅਤੇ ਰਾਤ ਖਾਣਾ 7 ਵਜੇ ਖਾ ਲੈਣਾ ਚਾਹੀਦਾ ਹੈ।ਜਦੋਂ ਤੁਸੀਂ ਭਾਰ ਘਟਾਉਣ ਲਈ ਡਾਈਟਿੰਗ ਕਰਦੇ ਹੋ ਉਹ ਵੀ ਤੁਹਾਡੇ ਸਰੀਰ ਵਿੱਚ ਬਹੁਤ ਸਾਰੀਆਂ ਕਮਜ਼ੋਰੀ ਪੈਦਾ ਕਰਦਾ ਹੈ।
ਰੁਟੀਨ ਵਿੱਚ ਕਸਰਤ-
ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਹਰ ਰੋਜ ਕਸਰਤ ਕਰਨ ਜਾਓ। ਜਵਾਨ ਰਹਿਣ ਲਈ ਸਰੀਰ ਦੀ ਕਸਰਤ ਬਹੁਤ ਜ਼ਰੂਰੀ ਹੈ। ਯੋਗ ਟੀਚਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਸਵੇਰੇ ਸੂਰਜ ਚੜਨ ਤੋਂ ਪਹਿਲਾ ਬਿਸਤਰਾਂ ਛੱਡ ਦੇ੍ਣਾ ਚਾਹੀਦਾ ਹੈ। ਕਸਰਤ ਕਰਨ ਨਾਲ ਜ਼ਹਿਰੀਲੇ ਤੱਥ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ।
ਦਵਾਈਆ ਤੋਂ ਦੂਰ ਰਹੋ-
ਜੇਕਰ ਤੁਸੀ ਦਵਾਈਆ ਤੋਂ ਦੂਰ ਰਹਿੰਦੇ ਹੋ ਤਾਂ ਤੁਹਾਡੀ ਉਮਰ ਲੰਬੀ ਹੋਵੇਗੀ। ਬੇਲੋੜੀਆਂ ਦਵਾਈਆ ਖਾਣ ਨਾਲ ਤੁਹਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ।
ਮੌਸਮ ਦੇ ਹਿਸਾਬ ਨਾਲ ਭੋਜਨ ਖਾਓ-
ਆਪਣੀ ਡਾਈਟ ਦਾ ਹਮੇਸ਼ਾ ਧਿਆਨ ਦੇਣਾ ਚਾਹੀਦਾ ਹੈ। ਸਬਜੀਆ ਅਤੇ ਫਲ ਮੌਸਮ ਦੇ ਹਿਸਾਬ ਨਾਲ ਖਾਓ। ਅਜੋਕੇ ਸਮੇਂ ਵਿੱਚ ਹਰ ਮੌਸਮ ਵਿੱਚ ਹਰ ਸਬਜੀ ਮਿਲ ਜਾਂਦੀ ਹੈ । ਬੇਮੌਸਮੀ ਸਬਜ਼ੀ ਖਾਣ ਨਾਲ ਸਾਡੇ ਹਰਮੋਨਜ਼ ਬਦਲ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ।
ਯੋਗ ਨੂੰ ਅਪਣਾਓ -
ਮਹਾਰਿਸ਼ੀ ਪਤੰਜਲੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲੰਬੀ ਉਮਰ ਜਿਉਣਾ ਚਾਹੁੰਦੇ ਹੋ ਤਾਂ ਯੋਗ ਨੂੰ ਅਪਣਾਓ। ਯੋਗ ਹੀ ਇਕ ਜਿਹਾ ਸਾਧਨ ਹੈ ਜਿਸ ਨਾਲ ਤੁਸੀਂ ਲੰਮੀ ਉਮਰ ਤੱਕ ਜਿਉਂਦੇ ਰਹਿ ਸਕਦੇ ਹੋ। ਯੋਗ ਨਾਲ ਤੁਹਾਡੇ ਸਰੀਰ ਊਰਜਾ ਬਣੀ ਰਹਿੰਦੀ ਹੈ ਜੋ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਵਧਾਉਂਦੀ ਹੈ।