ਜੇਕਰ ਤੁਹਾਨੂੰ ਵੀ ਆਉਂਦਾ ਹੈ ਵਾਰ-ਵਾਰ ਪਿਸ਼ਾਬ ਤਾਂ ਜਾਣੋ ਇਸ ਦੇ ਕਾਰਨ
ਜੇਕਰ ਤੁਹਾਨੂੰ ਵੀ ਵਾਰ-ਵਾਰ ਪਿਸ਼ਾਬ ਆਉਂਦਾ ਹੈ ਤਾਂ ਇਸ ਦੇ ਪਿਛੇ ਕਈ ਕਾਰਨ ਹੋ ਸਕਦੇ ਹਨ।;
ਚੰਡੀਗੜ੍ਹ: ਵੱਡੀ ਉਮਰ ਦੇ ਲੋਕ ਜ਼ਿਆਦਾ ਪਿਸ਼ਾਬ ਕਰਨ ਜਾਂਦੇ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਛੋਟੀ ਉਮਰ ਵਿੱਚ ਵੀ ਬਹੁਤ ਜ਼ਿਆਦਾ ਪਿਸ਼ਾਬ ਕਰਨ ਜਾ ਰਹੇ ਹੋ, ਤਾਂ ਇਸ ਪਿੱਛੇ ਕਈ ਸਮੱਸਿਆਵਾਂ ਜ਼ਿੰਮੇਵਾਰ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਤਾਂਕਿ ਸਮੇਂ ਰਹਿੰਦੇ ਇਨ੍ਹਾਂ ਸਮੱਸਿਆਵਾਂ ਦਾ ਪਤਾ ਲੱਗ ਸਕੇ।
ਡਾਇਬਟੀਜ਼-
ਸ਼ੂਗਰ ਤੋਂ ਪੀੜਤ ਲੋਕਾਂ ਨੂੰ ਪਿਆਸ ਜ਼ਿਆਦਾ ਲੱਗਦੀ ਹੈ। ਇਸ ਲਈ ਅਜਿਹੇ ਲੋਕ ਜ਼ਿਆਦਾ ਪਾਣੀ ਪੀਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਹਾਈ ਬਲੱਡ ਸ਼ੂਗਰ ਕਾਰਨ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਇਸ ਲਈ ਜੇਕਰ ਤੁਸੀਂ ਜ਼ਿਆਦਾ ਪਿਸ਼ਾਬ ਕਰਨ ਜਾ ਰਹੇ ਹੋ, ਤਾਂ ਸ਼ੂਗਰ ਦਾ ਟੈਸਟ ਕਰਵਾਉਣਾ ਜ਼ਰੂਰੀ ਹੈ। ਟਾਈਪ 2 ਡਾਇਬਟੀਜ਼ ਵਾਲੇ ਲੋਕਾਂ ਨੂੰ ਡਾਇਬੀਟੀਜ਼ ਵਾਲੇ ਲੋਕਾਂ ਨਾਲੋ ਜ਼ਿਆਦਾ ਪਿਸ਼ਾਬ ਆਉਦਾ ਹੈ।
ਲਾਗ-
ਬਲੈਡਰ ਦੀ ਸੋਜਸ਼ ਪਿਸ਼ਾਬ ਕਰਨ ਵਿੱਚ ਮੁਸ਼ਕਲ ਦਾ ਕਾਰਨ ਬਣਦੀ ਹੈ। ਇਸ ਨਾਲ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਿਸ਼ਾਬ ਦਾ ਰੰਗ ਗੂੜਾ ਅਤੇ ਬਦਬੂਦਾਰ ਹੈ, ਤਾਂ ਇਸਨੂੰ ਇਨਫੈਕਸ਼ਨ ਲਈ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਪਿਸ਼ਾਬ ਵਿੱਚ ਜਲਨ ਅਤੇ ਬੇਅਰਾਮੀ ਹੋਣ 'ਤੇ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਪ੍ਰੋਸਟੇਟ ਗਲੈਂਡ ਵਧਣਾ-
50 ਸਾਲ ਤੋਂ ਵੱਧ ਉਮਰ ਦੇ ਮਰਦਾਂ ਵਿੱਚ ਪ੍ਰੋਸਟੇਟ ਦਾ ਵਾਧਾ ਇੱਕ ਬਹੁਤ ਹੀ ਆਮ ਸਮੱਸਿਆ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਕਾਰਨਾਂ ਕਰਕੇ ਮਰਦਾਂ ਵਿੱਚ ਛੋਟੀ ਉਮਰ ਵਿੱਚ ਹੀ ਅਜਿਹੇ ਲੱਛਣ ਦਿਖਾਈ ਦੇਣ ਲੱਗਦੇ ਹਨ। ਇਸ ਪ੍ਰੋਸਟੇਟ ਗਲੈਂਡ ਦੇ ਵਧਣ ਕਾਰਨ ਵਿਅਕਤੀ ਨੂੰ ਵਾਰ-ਵਾਰ ਪਿਸ਼ਾਬ ਜਾਣਾ ਪੈਂਦਾ ਹੈ।
ਮੀਨੋਪੌਜ਼-
ਉਮਰ ਦੇ ਕਾਰਨ ਔਰਤਾਂ ਦੇ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ। ਮੀਨੋਪੌਜ਼ ਵੀ ਇਨ੍ਹਾਂ ਵਿੱਚੋਂ ਇੱਕ ਹੈ। ਇਸ ਦੌਰਾਨ ਪੀਰੀਅਡਸ ਰੁਕ ਜਾਂਦੇ ਹਨ। ਹਾਲਾਂਕਿ, ਮੀਨੋਪੌਜ਼ ਦੌਰਾਨ ਔਰਤਾਂ ਨੂੰ ਵਾਰ-ਵਾਰ ਪਿਸ਼ਾਬ ਜਾਣਾ ਪੈਂਦਾ ਹੈ।
ਨੋਟ- ਜੇਕਰ ਤੁਹਾਨੂੰ ਜਿਹੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।