ਆਹ ਕੰਮ ਸਿਰੇ ਚੜ੍ਹ ਗਿਆ ਤਾਂ 1000 ਸਾਲ ਤੱਕ ਜ਼ਿੰਦਾ ਰਹਿ ਸਕੇਗਾ ਮਨੁੱਖ!

ਸਦੀਆਂ ਤੋਂ ਮਨੁੱਖ ਦਾ ਸੁਪਨਾ ਰਿਹਾ ਹੈ ਕਿ ਉਸ ਦੀ ਉਮਰ ਲੰਬੀ ਹੋਵੇ। ਇਸ ਦੇ ਲਈ ਵਿਗਿਆਨੀਆਂ ਵੱਲੋਂ ਸਦੀਆਂ ਤੋਂ ਹੀ ਕੰਮ ਕੀਤਾ ਜਾ ਰਿਹਾ ਹੈ ਪਰ ਹੁਣ ਮਨੁੱਖ ਦਾ ਇਹ ਸੁਪਨਾ ਕਿਤੇ ਨਾ ਕਿਤੇ ਸੱਚ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਵਿਗਿਆਨੀਆਂ ਵੱਲੋਂ ਜੋ ਨੈਨੋ ਰੋਬੋਟ ਤਕਨੀਕ ਵਿਕਸਤ ਕੀਤੀ ਗਈ ਹੈ, ਉਹ ਮਨੁੱਖ ਦੇ ਲਈ ਬੇਹੱਦ ਕਾਰਗਰ ਸਾਬਤ ਹੋਣ ਵਾਲੀ ਹੈ।

Update: 2024-08-17 08:47 GMT

ਲੰਡਨ : ਸਦੀਆਂ ਤੋਂ ਮਨੁੱਖ ਦਾ ਸੁਪਨਾ ਰਿਹਾ ਹੈ ਕਿ ਉਸ ਦੀ ਉਮਰ ਲੰਬੀ ਹੋਵੇ। ਇਸ ਦੇ ਲਈ ਵਿਗਿਆਨੀਆਂ ਵੱਲੋਂ ਸਦੀਆਂ ਤੋਂ ਹੀ ਕੰਮ ਕੀਤਾ ਜਾ ਰਿਹਾ ਹੈ ਪਰ ਹੁਣ ਮਨੁੱਖ ਦਾ ਇਹ ਸੁਪਨਾ ਕਿਤੇ ਨਾ ਕਿਤੇ ਸੱਚ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਵਿਗਿਆਨੀਆਂ ਵੱਲੋਂ ਜੋ ਨੈਨੋ ਰੋਬੋਟ ਤਕਨੀਕ ਵਿਕਸਤ ਕੀਤੀ ਗਈ ਹੈ, ਉਹ ਮਨੁੱਖ ਦੇ ਲਈ ਬੇਹੱਦ ਕਾਰਗਰ ਸਾਬਤ ਹੋਣ ਵਾਲੀ ਹੈ। ਜਿਸ ਤਰੀਕੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ’ਤੇ ਕੰਮ ਹੋ ਰਿਹਾ ਹੈ, ਉਸ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਏਆਈ ਤੋਂ ਬਾਅਦ ਹੁਣ ਬਲੱਡ ਰੋਬੋਟਸ ਦਾ ਯੁੱਗ ਸ਼ੁਰੂ ਹੋ ਜਾਵੇਗਾ ਅਤੇ ਨੈਨੋ ਰੋਬੋਟ ਮਨੁੱਖੀ ਸਰੀਰ ਦੀਆਂ ਧਮਨੀਆਂ ਵਿਚ ਦੌੜਨਾ ਸ਼ੁਰੂ ਕਰ ਦੇਣਗੇ।

ਸਾਲ 2040 ਤੱਕ ਨੈਨੋ ਰੋਬੋਟ ਤੁਹਾਡੇ ਸਰੀਰ ਵਿਚ ਦਾਖ਼ਲ ਹੋ ਕੇ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦੇਣਗੇ। ਹੋਰ ਤਾਂ ਹੋਰ ਇਹ ਰੋਬੋਟ ਬੁਢਾਪਾ ਪੈਦਾ ਕਰਨ ਵਾਲੇ ਤੱਤਾਂ ਨੂੰ ਵੀ ਖ਼ਤਮ ਕਰ ਜਾਣਗੇ, ਜਿਸ ਤੋਂ ਬਾਅਦ ਮਨੁੱਖ 1000 ਸਾਲ ਤੱਕ ਜ਼ਿੰਦਾ ਰਹਿ ਸਕਣਗੇ। ਨੈਨੋ ਟੈਕਨਾਲੋਜੀ ਮਨੁੱਖ ਨੂੰ ਆਪਣੀ ਇੱਛਾ ਅਨੁਸਾਰ ਆਪਣੇ ਸਰੀਰ ਨੂੰ ਸੋਧਣ ਦੇ ਯੋਗ ਬਣਾਵੇਗੀ। ਰੇਮੰਡ ਕੁਰਜ਼ਵੇਲ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਗੌਡਫਾਦਰ ਕਿਹਾ ਜਾਂਦਾ ਹੈ। ਆਪਣੀ ਕਿਤਾਬ ਵਿਚ ਉਹ ਕਲਪਨਾ ਕਰਦਾ ਹੈ ਕਿ ਸਾਲ 2029 ਤੱਕ ਏਆਈ ਹਰ ਹੁਨਰ ਵਿਚ ਮਨੁੱਖਾਂ ਨਾਲੋਂ ਬਿਹਤਰ ਅਤੇ ਵਧੇਰੇ ਬੁੱਧੀਮਾਨ ਹੋ ਜਾਵੇਗਾ।

ਕੁਰਜ਼ਵੇਲ ਨੂੰ 2012 ਵਿਚ ਗੂਗਲ ਦੇ ਸੰਸਥਾਪਕ ਲੈਰੀ ਪੇਜ ਨਾਲ ਇਕ ਪ੍ਰੋਜੈਕਟ ਵਿਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਗੂਗਲ ਨੂੰ ਕੁਦਰਤੀ ਭਾਸ਼ਾ ਸਮਝਣ ਦੇ ਯੋਗ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਕੁਰਜ਼ਵੇਲ ਦਾ ਕਹਿਣਾ ਹੈ ਕਿ 2030 ਦੇ ਦਹਾਕੇ ਵਿਚ ਏਆਈ ਦੁਆਰਾ ਚਲਾਈ ਜਾਣ ਵਾਲੀ ਸੂਰਜੀ ਊਰਜਾ ਪ੍ਰਮੁੱਖ ਹੋ ਜਾਵੇਗੀ, ਜਿਸ ਨਾਲ ਜ਼ਿਆਦਾਤਰ ਖ਼ਪਤ ਵਾਲੀਆਂ ਚੀਜ਼ਾਂ ਮੁਫ਼ਤ ਹੋ ਜਾਣਗੀਆਂ।

ਨੈਨੋ ਰੋਬੋਟ ਦੀ ਗੱਲ ਕਰੀਏ ਤਾਂ ਫਿਲਹਾਲ ਸਾਨੂੰ ਇਹ ਸਭ ਕੁੱਝ ਕਲਪਨਾ ਤੋਂ ਬਾਹਰ ਜਾਪਦਾ ਹੈ ਕਿ ਇਕ ਨੈਨੋ ਕੰਪਿਊਟਰ ਸਾਡੀਆਂ ਨਾੜੀਆਂ ਦੇ ਅੰਦਰ ਦੌੜੇਗਾ ਅਤੇ ਸਾਡੀ ਇੱਛਾ ਅਨੁਸਾਰ ਬਣਾ ਦੇਵੇਗਾ, ਸਾਡੇ ਸਰੀਆਂ ਦੀਆਂ ਬਿਮਾਰੀਆਂ ਨੂੰ ਖ਼ੁਦ ਹੀ ਲੱਭ ਕੇ ਠੀਕ ਕਰ ਦੇਵੇਗਾ ਪਰ 1970 ਤੋਂ ਬਾਅਦ ਦੀ ਪੀੜ੍ਹੀ ਨੇ ਜਿਸ ਤਰ੍ਹਾਂ ਦੇ ਤਕਨੀਕੀ ਬਦਲਾਅ ਦੇਖੇ ਹਨ, ਉਸ ਤੋਂ ਇਹ ਸਾਰੀਆਂ ਚੀਜ਼ਾਂ ਕੋਈ ਹੈਰਾਨੀਜਨਕ ਨਹੀਂ ਲਗਦੀਆਂ। ਯਾਨੀ ਕਿ ਸੰਭਵ ਹੈ ਕਿ ਭਵਿੱਖ ਵਿਚ ਅਜਿਹਾ ਹੋ ਸਕਦਾ ਹੈ।

Tags:    

Similar News