ਇਥੇ ਪਤਨੀ ਦੇ ‘PREGNANT’ ਹੋਣ ‘ਤੇ ਪਤੀ ਕਰਵਾ ਲੈਂਦੇ ਦੂਜਾ ਵਿਆਹ

ਕਿਸੇ ਵਿਅਕਤੀ ਦੇ ਜੀਵਨ ਵਿੱਚ ਵਿਆਹ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਰਤ ਵਿੱਚ ਵਿਆਹ ਨੂੰ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ। ਭਾਰਤੀ ਕਾਨੂੰਨ ਵਿਚ ਵੀ ਹਿੰਦੂ ਧਰਮ ਦੇ ਅਨੁਸਾਰ ਇਕ ਵਿਆਹ ਦੀ ਪ੍ਰਥਾ ਨੂੰ ਮਾਨਤਾ ਦਿੱਤੀ ਜਾਂਦੀ ਹੈ।;

Update: 2024-07-11 15:19 GMT

ਨਵੀਂ ਦਿੱਲੀ: ਕਿਸੇ ਵਿਅਕਤੀ ਦੇ ਜੀਵਨ ਵਿੱਚ ਵਿਆਹ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਰਤ ਵਿੱਚ ਵਿਆਹ ਨੂੰ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ। ਭਾਰਤੀ ਕਾਨੂੰਨ ਵਿਚ ਵੀ ਹਿੰਦੂ ਧਰਮ ਦੇ ਅਨੁਸਾਰ ਇਕ ਵਿਆਹ ਦੀ ਪ੍ਰਥਾ ਨੂੰ ਮਾਨਤਾ ਦਿੱਤੀ ਜਾਂਦੀ ਹੈ। ਪਰ ਦੂਜੇ ਪਾਸੇ ਭਾਰਤ ਵਿੱਚ ਹੀ ਇੱਕ ਅਜਿਹਾ ਸੂਬਾ ਵੀ ਹੈ ਜਿੱਥੇ ਮਰਦ ਆਸਾਨੀ ਨਾਲ ਦੂਜੀ ਵਾਰ ਵਿਆਹ ਕਰਵਾ ਲੈਂਦੇ ਹਨ ਅਤੇ ਸੱਭ ਤੋਂ ਵੱਡੀ ਗੱਲ ਕਿ ਇਸ ਵਿਆਹ ਦੀ ਇਜਾਜ਼ਤ ਪਤੀ ਨੂੰ ਉਸ ਦੀ ਪਹਿਲੀ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਦਿੱਤੀ ਜਾਂਦੀ ਹੈ। ਹੈਰਾਨ ਰਹਿ ਗਏ ਨਾ?

ਤੁਹਾਨੂੰ ਦੱਸ ਦਈਏ ਕਿ ਪਤੀ ਦਾ ਪਤਨੀ ਵੱਲੋਂ ਦੂਜੇ ਵਿਆਹ ਇੱਕ ਖਾਸ ਮਕਸਦ ਲਈ ਕੀਤਾ ਜਾਂਦਾ ਹੈ। ਜਨਮਾਂ-ਜਨਮਾਂ ਤੱਕ ਇੱਕ ਦੂਜੇ ਦਾ ਸਾਥ ਦੇਣ ਦਾ ਵਾਅਦਾ ਕਰਨ ਵਾਲਾ ਪਤੀ ਆਪਣੀ ਪਤਨੀ ਦੇ ਗਰਭਵਤੀ ਹੁੰਦੇ ਹੀ ਦੁਬਾਰਾ ਵਿਆਹ ਕਰ ਲੈਂਦਾ ਹੈ। ਜੀ ਹਾਂ ਹੈਰਾਨ ਕਰ ਦੇਣ ਵਾਲਾ ਮਾਮਲੇ ਤਾਂ ਹੈ ਹੀ ਕਿਉਂਕਿ ਜਿੱਥੇ ਇੱਕ ਪਾਸੇ ਪਤੀ ਆਪਣੀ ਇੱਕੋ ਪਤਨੀ ਨਾਲ ਕਿਤੇ ਨਾ ਕਿਤੇ ਦੁਖੀ ਰਹਿੰਦੇ ਹਨ। ਓਥੇ ਹੀ ਦੂਜੇ ਪਾਸੇ ਇੱਕ ਅਜਿਹਾ ਸੂਬਾ ਵੀ ਹੈ ਜਿੱਥੇ ਪਤੀ ਦੂਜੇ ਵਿਆਹ ਕਰਵਾ ਲੈਂਦਾ ਹੈ ਜਦੋਂ ਓਸਦੀ ਪਤਨੀ ਪਰੈਗਨੈਂਟ ਹੁੰਦੀ ਹੈ ਤੇ ਪਤਨੀ ਦੇ ਨਾਲ ਨਾਲ ਘਰਵਾਲੇ ਵੀ ਕੁੱਝ ਨਹੀੰ ਕਹਿੰਦੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਪਤੀ ਵੱਲੋਂ ਕਿਤੇ ਦੂਜੇ ਵਿਆਹ ਤੋਂ ਬਾਅਦ ਦੋਵੇਂ ਪਤਨੀਆਂ ਇੱਕੋ ਘਰ ਵਿੱਚ ਰਹਿੰਦੀਆਂ ਹਨ ਅਤੇ ਸਮਾਜ ਵੀ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ। ਇਨ੍ਹਾਂ ਲੋਕਾਂ ਦੇ ਅਜਿਹਾ ਕਰਨ ਦਾ ਇੱਕ ਖਾਸ ਕਾਰਨ ਹੈ ਜਿਸ ਬਾਰੇ ਤੁਸੀਂ ਸੁਣ ਕੇ ਹੈਰਾਨ ਹੋ ਜਾਉਂਗੇ ਤੇ ਸੋਚੋਂਗੇ ਕਿ ਵਾਕਈ ਅਜਿਹਾ ਵੀ ਹੋ ਸਕਦਾ ਹੈ। ਖਾਸ ਕਾਰਨ ਹੀ ਇੱਕ ਅਜਿਹੀ ਵਜ੍ਹਾ ਹੈ ਜਿਸ ਕਰਕੇ ਪਤਨੀ ਹੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਂਦੀ ਹੈ ਅਤੇ ਇਸ ਉੱਤੇ ਪਿੰਡ ਵਿੱਚ ਜਾਂ ਸਮਾਜ ਜਾਂ ਫਿਰ ਪਰਿਵਾਰ ਵਿੱਚੋਂ ਕੋਈ ਵੀ ਕੁਝ ਨਹੀਂ ਬੋਲਦਾ ਨਾ ਕੋਈ ਅਜਿਹਾ ਕਰਨ ਤੋਂ ਮਨਾ ਕਰਦਾ ਹੈ।

ਹੁਣ ਗੱਲ ਕਰਦੇ ਹਾਂ ਕਿ ਆਖਿਰ ਓਹ ਕਾਰਨ ਕੀ ਹੈ ਜਿਸਦੇ ਕਾਰਨ ਪਤਨੀ ਨੂੰ ਹੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਣਾ ਪੈਂਦਾ ਹੈ ਅਤੇ ਇਥੋਂ ਤੱਕ ਕੀ ਹਨੀਮੂਨ ਦੀ ਵੀ ਪਹਿਲੀ ਪਤਨੀ ਹੀ ਆਪਣੇ ਪਤੀ ਤੇ ਓਸਦੀ ਦੂਜੀ ਘਰਵਾਲੀ ਲਈ ਪੂਰੀ ਤਿਆਰੀ ਕਰਦੀ ਹੈ। ਦੂਜਾ ਵਿਆਹ ਕਰਵਾਉਣ ਦਾ ਖਾਸ ਕਾਰਣ ਹੈ ਪਾਣੀ। ਜੀ ਹਾਂ ਹੋ ਗਏ ਨਾ ਹੈਰਾਨ ਤੁਸੀਂ ਸਿਰਫ਼ ਪਾਣੀ ਕਰਕੇ ਹੀ ਪਤਨੀ ਆਪਣੇ ਪਤੀ ਦਾ ਦੂਜਾ ਵਿਆਹ ਕਰਵਾਉਂਦੀ ਹੈ ਅਤੇ ਕੋਈ ਵੀ ਦੂਜਾ ਵਿਆਹ ਕਰਨ ਦੇ ਲਈ ਮਨਾ ਨਹੀਂ ਕਰਦਾ ਤੇ ਦੂਜਾ ਵਿਆਹ ਕਰਨ ਤੋਂ ਬਾਅਦ ਦੋਵੇਂ ਪਤਨਾਂ ਨਾਲ ਹੀ ਰਹਿੰਦਾਂ ਨੇ। ਜੀ ਹਾਂ, ਪਾਣੀ ਹੀ ਅਜਿਹਾ ਕਾਰਨ ਹੈ ਜਿਸ ਕਰਕੇ ਗਰਭਵਤੀ ਪਤਨੀਆਂ ਵੀ ਖੁਸ਼ੀ-ਖੁਸ਼ੀ ਆਪਣੇ ਪਤੀਆਂ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਦਿੰਦੀਆਂ ਹਨ।

ਹੁਣ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਆਖਰ ਪਾਣੀ ਦੂਜਾ ਵਿਆਹ ਦਾ ਕਾਰਨ ਕਿਵੇਂ ਬਣ ਸਕਦਾ ਹੈ? ਦਰਅਸਲ ਰਾਜਸਥਾਨ ਦੇ ਬਾੜਮੇਰ ਜ਼ਿਲੇ ‘ਚ ਪਤਨੀ ਸਿਰਫ ਪਾਣੀ ਦੀ ਖਾਤਰ ਆਪਣੇ ਪਤੀ ਦਾ ਦੂਜਾ ਵਿਆਹ ਕਰਵਾ ਦਿੰਦੀ ਹੈ ਕਿਉਂਕਿ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਿੰਡ ਡੇਰਾਸਰ ਵਿੱਚ ਸਦੀਆਂ ਤੋਂ ਇੱਕ ਅਜੀਬ ਪਰੰਪਰਾ ਚੱਲੀ ਆ ਰਹੀ ਹੈ। ਇਸ ਪਿੰਡ ਵਿੱਚ ਜਦੋਂ ਵੀ ਕਿਸੇ ਮਰਦ ਦੀ ਪਤਨੀ ਗਰਭਵਤੀ ਹੁੰਦੀ ਹੈ ਤਾਂ ਉਸਦਾ ਪਤੀ ਦੁਬਾਰਾ ਵਿਆਹ ਕਰ ਲੈਂਦਾ ਹੈ। ਉਸ ਦੇ ਦੂਜੇ ਵਿਆਹ ਨਾਲ ਉਸ ਦੀ ਪਹਿਲੀ ਪਤਨੀ ਜਾਂ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਦਰਅਸਲ, ਇਸ ਖੇਤਰ ਵਿੱਚ ਪਾਣੀ ਦੀ ਬਹੁਤ ਘਾਟ ਹੈ।ਅਜਿਹੇ ‘ਚ ਔਰਤਾਂ ਨੂੰ ਪਾਣੀ ਲੈਣ ਲਈ ਲੰਬੀ ਦੂਰੀ ਤੱਕ ਜਾਣਾ ਪੈਂਦਾ ਹੈ। ਪਰ ਜਦੋਂ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ, ਤਾਂ ਉਹ ਪਾਣੀ ਲੈਣ ਲਈ ਦੂਰ ਨਹੀਂ ਜਾ ਸਕਦੀ। ਜਿਸ ਕਾਰਨ ਉਸ ਦੇ ਪਤੀ ਨੂੰ ਦੁਬਾਰਾ ਵਿਆਹ ਕਰਨਾ ਪੈਂਦਾ ਹੈ।

ਇੱਥੇ ਪੀਣ ਵਾਲੇ ਪਾਣੀ ਦੀ ਘਾਟ ਹੈ। ਅਜਿਹੀ ਸਥਿਤੀ ਵਿੱਚ ਸਿਰਫ਼ ਔਰਤਾਂ ਹੀ ਪਾਣੀ ਲੈਣ ਲਈ ਦੂਰ-ਦੂਰ ਤੱਕ ਜਾਂਦੀਆਂ ਹਨ। ਪਰ ਜਦੋਂ ਕੋਈ ਔਰਤ ਗਰਭਵਤੀ ਹੋ ਜਾਂਦੀ ਹੈ, ਤਾਂ ਉਸ ਲਈ ਪਾਣੀ ਲੈਕੇ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਅਤੇ ਫਿਰ ਉਸ ਦੇ ਪਤੀ ਨੂੰ ਦੁਬਾਰਾ ਵਿਆਹ ਕਰਨਾ ਪੈਂਦਾ ਹੈ। ਤਾਂ ਜੋ ਘਰ ਵਿੱਚ ਪਾਣੀ ਦੀ ਕਮੀ ਨਾ ਹੋਵੇ ਅਤੇ ਗਰਭਵਤੀ ਪਤਨੀ ਘਰ ਵਿੱਚ ਆਰਾਮ ਨਾਲ ਰਹਿ ਸਕੇ।

ਹਾਲਾਂਕਿ ਦੁਨੀਆ ਵਿੱਚ ਵੱਖ ਵੱਖ ਤਰਾਂ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਦੀਆਂ ਪਰੰਪਰਾਵਾਂ , ਰੀਤੀ ਰਿਵਾਜ਼ ਵੀ ਸਾਡੇ ਤੋਂ ਡ ਹੀ ਹੁੰਦੇ ਹਨ। ਜਿਨ੍ਹਾਂ ਬਾਰੇ ਸੁਣ ਕੇ ਕਈ ਵਾਰੀ ਅਸੀਂ ਹੈਰਾਨ ਵੀ ਹੋ ਜਾਂਦੇ ਹਾਂ ਤਾਂ ਕਈ ਵਾਰੀ ਸਾਨੂੰ ਹਾਸਾਂ ਵੀ ਆਉਂਦਾ ਹੈ ਪਰ ਰਾਜਸਥਾਨ ਵਿੱਚ ਜਿਵੇਂ ਕਾਫੀ ਲੋਕ ਜਾਣੂ ਹੋਣਗੇ ਕਿ ਪਾਣੀ ਦੀ ਕਿਲੱਤ ਰਹਿੰਦੀ ਹੈ ਅਜਿਹੇ ਵਿੱਚ ਰਾਜਸਥਾਨ ਦੇ ਬਾੜਮੇਰ ਵਿੱਚ ਵੀ ਪਾਣੀ ਦੀ ਕਿਲੱਤ ਕਾਰਨ ਲੋਕਾਂਣ ਨੇ ਇਹ ਰੀਤ ਬਣਾਈ ਹੋਈ ਹੈ ਜਿਸਨੂੰ ਓਸ ਸਮਾਜ ਦੇ ਹਰ ਲੋਕ ਮੰਨਦੇ ਹਨ।

Tags:    

Similar News