ਗਰਮੀ ਵਿੱਚ ਗੰਨੇ ਦਾ ਰਸ ਪੀਣ ਦੇ ਹੁੰਦੇ ਹਨ ਅਦਭੁੱਤ ਫਾਇਦੇ, ਵਿਆਹੁਤਾ ਜੀਵਨ ਲਈ ਵਰਦਾਨ
ਗਰਮੀ ਆਉਂਦੇ ਸਾਰ ਹੀ ਬਾਜ਼ਾਰ ਵਿੱਚ ਕਈ ਕੋਲਡ ਡਰਿੰਕਸ ਆਉਣੇ ਸ਼ੁਰੂ ਹੋ ਜਾਂਦੇ ਹਨ ਪਰ ਗਰਮੀ ਵਿੱਚ ਕੋਈ ਵੀ ਕੋਲਡ ਡਰਿੰਕਸ ਪੀ ਲਵੋ ਪਰ ਪਿਆਸ ਨਹੀ ਮਿੱਟਦੀ। ਡਾਕਟਰਾਂ ਦਾ ਕਹਿਣਾ ਹੈ ਕਿ ਗੰਨੇ ਦਾ ਰਸ ਵਿੱਚ ਸਰੀਰ ਲਈ ਲਾਹੇਵੰਦ ਹੁੰਦਾ ਹੈ ਅਤੇ ਇਸ ਨਾਲ ਸਰੀਰ ਵਿਚੋਂ ਗਰਮੀ ਬਾਹਰ ਨਿਕਲਦੀ ਹੈ।;
ਚੰਡੀਗੜ੍ਹ; ਗਰਮੀ ਆਉਂਦੇ ਸਾਰ ਹੀ ਬਾਜ਼ਾਰ ਵਿੱਚ ਕਈ ਕੋਲਡ ਡਰਿੰਕਸ ਆਉਣੇ ਸ਼ੁਰੂ ਹੋ ਜਾਂਦੇ ਹਨ ਪਰ ਗਰਮੀ ਵਿੱਚ ਕੋਈ ਵੀ ਕੋਲਡ ਡਰਿੰਕਸ ਪੀ ਲਵੋ ਪਰ ਪਿਆਸ ਨਹੀ ਮਿੱਟਦੀ। ਡਾਕਟਰਾਂ ਦਾ ਕਹਿਣਾ ਹੈ ਕਿ ਗੰਨੇ ਦਾ ਰਸ ਵਿੱਚ ਸਰੀਰ ਲਈ ਲਾਹੇਵੰਦ ਹੁੰਦਾ ਹੈ ਅਤੇ ਇਸ ਨਾਲ ਸਰੀਰ ਵਿਚੋਂ ਗਰਮੀ ਬਾਹਰ ਨਿਕਲਦੀ ਹੈ।
ਗੰਨੇ ਦੇ ਰਸ ਪੀਣ ਦੇ ਫਾਇਦੇ
1.ਸਰੀਰ ਵਿਚੋਂ ਗਰਮੀ ਬਾਹਰ-
ਗੰਨੇ ਦਾ ਰਸ ਪੀਣ ਨਾਲ ਸਰੀਰ ਵਿਚੋਂ ਗਰਮੀ ਨਿਕਲ ਦੀ ਹੈ ਕਿਉਂਕਿ ਗੰਨੇ ਦੇ ਰਸ ਦੀ ਤਸੀਰ ਠੰਡੀ ਹੁੰਦੀ ਹੈ। ਇਸ ਲਈ ਦਿਨ ਵਿੱਚ ਇਕ ਵਾਰ ਜਰੂਰ ਗੰਨੇ ਦਾ ਰਸ ਪੀਣਾ ਚਾਹੀਦਾ ਹੈ।
2.ਇਮਿਊਨਟੀ ਬੂਸਟ- ਗੰਨੇ ਦਾ ਰਸ ਪੀਣ ਨਾਲ ਤੁਹਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਵੱਧਦੀ ਹੈ। ਗੰਨੇ ਦਾ ਰਸ ਇਮਿਊਨਟੀ ਨੂੰ ਬੂਸਟ ਕਰਦਾ ਹੈ ਅਤੇ ਵਾਇਰਲ ਬਿਮਾਰੀਆਂ ਨਾਲ ਲੜਨ ਦੇ ਸਮਰਥ ਬਣਾਉਂਦਾ ਹੈ।
3.ਸ਼ੂਗਰ ਤੋਂ ਰਾਹਤ
ਗੰਨੇ ਦਾ ਰਸ ਪੀਣ ਨਾਲ ਤੁਹਾਡੀ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ। ਇਸ ਲਈ ਗੰਨੇ ਦਾ ਰਸ ਜੇਕਰ ਸਵੇਰੇ ਦੇ ਸਮੇਂ ਪੀਤਾ ਜਾਵੇ ਤਾਂ ਇਹ ਸਰੀਰ ਲਈ ਲਾਹੇਵੰਦ ਹੁੰਦਾ ਹੈ।
4.ਕਾਮ ਊਰਜਾ ਵਿੱਚ ਵਾਧਾ
ਗੰਨੇ ਦਾ ਰਸ ਤੁਹਾਡੇ ਸਰੀਰ ਵਿਚੋਂ ਵਾਧੂ ਗਰਮੀ ਨੂੰ ਬਾਹਰ ਕੱਢਦਾ ਹੈ ਜਿਸ ਨਾਲ ਸਰੀਰ ਵਿੱਚ ਕਾਮ ਊਰਜਾ ਨੂੰ ਵਧਾਉਂਦਾ ਹੈ। ਇਹ ਤੁਹਾਡੇ ਵੀਰਜ ਨੂੰ ਵੀ ਠੰਡਕ ਦਿੰਦਾ ਹੈ।
5. ਪੀਲੀਆ ਤੋਂ ਛੁਟਕਾਰਾ
ਗੰਨੇ ਦੇ ਰਸ ਨਾਲ ਪੀਲੀਆਂ ਵਰਗੀ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਗੰਨੇ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।ਰਸ ਪੀਣ ਨਾਲ ਪੀਲੀਆ ਵਰਗੀ ਭਿਆਨਕ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ।
6. ਭਾਰ ਘੱਟ ਕਰਨ 'ਚ ਮਦਦਗਾਰ
ਗੰਨੇ ਦਾ ਜੂਸ ਭਾਰ ਘਟਾਉਣ 'ਚ ਮਦਦ ਕਰਦਾ ਹੈ। ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਪੇਟ ਕਾਫ਼ੀ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ।