ਸ਼ਰਾਬ 'ਚ ਸੋਡਾ ਮਿਲਾ ਕੇ ਪੀਣ ਵਾਲੇ ਹੋ ਜਾਓ ਸਾਵਧਾਨ

ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਹਰ ਕੋਈ ਇਸ ਗੱਲ ਨੂੰ ਮੰਨਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸੋਡਾ ਵੀ ਸਿਹਤ ਲਈ ਮਾੜਾ ਹੁੰਦਾ ਹੈ। ਕਈ ਲੋਕ ਸ਼ਰਾਬ 'ਚ ਸੋਡਾ ਮਿਲਾ ਕੇ ਪੀਂਦੇ ਹਨ, ਜੋ ਕਿ ਸਿਹਤ ਲਈ ਹੋਰ ਵੀ ਖਤਰਨਾਕ ਹੋ ਸਕਦਾ ਹੈ।

Update: 2024-06-08 10:07 GMT

ਚੰਡੀਗੜ੍ਹ: ਸ਼ਰਾਬ ਵਿੱਚ ਅਕਸਰ ਹੀ ਲੋਕ ਸੋਡਾ ਅਤੇ ਕੋਲਡ ਡਰਿੰਕ ਮਿਲਾ ਕੇ ਪੀਂਦੇ ਹਨ ਇਹ ਸਿਹਤ ਲਈ ਨੁਕਸਾਨ ਦਾਇਕ ਹਨ ਇਹ ਦਾਅਵਾ ਅਸੀਂ ਨਹੀਂ ਕਰ ਰਹੇ ਸਗੋਂ ਅਧਿਐਨ ਤੋਂ ਬਾਅਦ ਆਈਆ ਰਿਪੋਰਟਾਂ ਦੇ ਆਧਾਰਿਤ ਗੱਲ ਕੀਤੀ ਜਾ ਰਹੀ ਹੈ।

ਸ਼ਰਾਬ 'ਚ ਸੋਡਾ ਮਿਲਾ ਕੇ ਪੀਣ ਦੇ ਨੁਕਸਾਨ

ਨਰਵਸ ਸਿਸਟਮ ਕਮਜੋਰ

ਸ਼ਰਾਬ ਵਿੱਚ ਸੋਡਾ ਮਿਲਾ ਕੇ ਪੀਣ ਨਾਲ ਤੁਹਾਡਾ ਨਰਵਸ  ਸਿਸਟਮ ਕਮਜ਼ੋਰ ਹੁੰਦਾ ਹੈ ਕੁਝ ਸਾਲਾਂ ਬਾਅਦ ਤੁਹਾਡੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਹਨ।

ਕਮਜ਼ੋਰ ਹੱਡੀਆਂ

ਸ਼ਰਾਬ ਵਿੱਚ ਸੋਡਾ ਮਿਲਾ ਕੇ ਪੀਣਾ ਚੰਗਾ ਨਹੀਂ ਹੁੰਦਾ ਹੈ। ਇਸ ਲਈ ਮਾਹਰ ਅਜਿਹੀ ਗਲਤੀ ਨਾ ਕਰਨ ਦੀ ਚੇਤਾਵਨੀ ਦਿੰਦੇ ਹਨ। ਸੋਡੇ ਵਿੱਚ ਮੌਜੂਦ ਪਾਸਪੇਰਿਕ ਐਸਿਡ ਸਰੀਰ ਵਿੱਚ ਕੈਲਸ਼ੀਅਮ ਨੂੰ ਘਟਾਉਂਦੇ ਹਨ, ਜੋ ਕਿ ਹੱਡੀਆਂ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਇਸ ਨਾਲ ਪੇਟ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਜ਼ਰੂਰਤ ਤੋਂ ਜ਼ਿਆਦਾ ਸੋਡਾ ਪੀਣ ਨਾਲ ਹੱਡੀਆਂ ਟੁੱਟ ਵੀ ਸਕਦੀਆਂ ਹਨ।

ਭਾਰ ਵੱਧ ਸਕਦਾ

ਸੋਡੇ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ, ਜੋ ਭਾਰ ਵੱਧਣ ਦਾ ਕਾਰਨ ਬਣ ਸਕਦੀ ਹੈ। ਇਸ ਲਈ ਰੋਜ਼ਾਨਾ ਸ਼ਰਾਬ ਵਿੱਚ ਸੋਡਾ ਮਿਲਾਉਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਇਸ ਤੋਂ ਇਲਾਵਾ, ਸੋਡੇ ਵਿੱਚ ਮੌਜ਼ੂਦ ਸ਼ੂਗਰ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ, ਜਿਸ ਨਾਲ ਸ਼ੂਗਰ ਦਾ ਖਤਰਾ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਸਕਦਾ ਹੈ।

ਕੈਂਸਰ

ਸੋਡੇ ਵਿੱਚ ਕੁਝ ਅਜਿਹੇ ਰਸਾਇਣਕ ਪਾਏ ਜਾਂਦੇ ਹਨ, ਜੋ ਰੋਜ਼ਾਨਾ ਸ਼ਰਾਬ ਵਿੱਚ ਸੋਡਾ ਮਿਲਾ ਪੀਣ ਨਾਲ ਕੁਝ ਕਿਸਮ ਦੇ ਕੈਂਸਰ ਦਾ ਖ਼ਤਰਾ ਵਧਾ ਸਕਦੇ ਹਨ। ਇਸ ਬਾਰੇ ਕਈ ਖੋਜਾਂ ਵੀ ਕੀਤੀਆਂ ਗਈਆਂ ਹਨ, ਜਿਸ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਵਿੱਚ ਸੋਡਾ ਮਿਲਾ ਕੇ ਪੀਣ ਨਾਲ ਪੈਨਕ੍ਰੀਆਟਿਕ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ।

ਗੁਰਦੇ ਦੀ ਪੱਥਰੀ

ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਵਿੱਚ ਸੋਡਾ ਮਿਲਾ ਕੇ ਪੀਣ ਨਾਲ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹੈ। ਸੋਡੇ ਵਿੱਚ ਮੌਜ਼ੂਦ ਫਰੂਟੋਜ਼ ਗੁਰਦੇ ਦੀ ਪੱਥਰੀ ਦਾ ਕਾਰਨ ਬਣ ਸਕਦੇ ਹਨ।

Tags:    

Similar News