ਮਿੰਟਾ ‘ਚ ਖੁਲ੍ਹ ਜਾਣਗੀਆਂ ਦਿਲ ਦੀਆਂ ਬੰਦ ਨਾੜੀਆਂ! ਅਪਣਾਓ ਆਹ ਦੇਸੀ ਨੁਸਖੇ
ਹੁਣ ਸਿਆਲ ਸ਼ੁਰੂ ਹੈ ਅਜਿਹੇ ਵਿੱਚ ਦਿਲ ਦੇ ਮਰੀਜਾਂ ਲਈ ਖ਼ਤਰਾ ਹੋਰ ਵੀ ਜਿਆਧਾ ਵੱਧ ਜਾਂਦਾ ਹੈ। ਤੁਸੀਂ ਵੀ ਧਿਆਨ ਦਿੱਤਾ ਹੋਵੇਗਾ ਕਿ ਦਿਲ ਦੇ ਮਰੀਜਾਂ ਦੀ ਗਿਣਤੀ ਹਸਪਤਾਲਾਂ ਵਿੱਚ ਸਰਦੀਆਂ ਦੇ ਸਮੇਂ ਵੱਧ ਜਾਂਦੀ ਹੈ। ਜੇਕਰ ਤੁਸੀਂ ਜਾਂ ਤੁਹਾਡੇ ਘਰ ਜਾਂ ਫਿਰ ਰਿਸ਼ਤੇਦਾਰ ਵਿੱਚ ਕੋਈ ਦਿੱਲ ਦਾ ਮਰੀਜ਼ ਹੈ ਤਾਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਪਤਾ ਹੋਣੇ ਚਾਹੀਦੇ ਨੇ ਜਿਸ ਨਾਲ ਕਿਸੇ ਦੀ ਜਿੰਦਗੀ ਬੱਸ ਸਕੇ
ਚੰਡੀਗੜ੍ਹ, ਕਵਿਤਾ : ਹੁਣ ਸਿਆਲ ਸ਼ੁਰੂ ਹੈ ਅਜਿਹੇ ਵਿੱਚ ਦਿਲ ਦੇ ਮਰੀਜਾਂ ਲਈ ਖ਼ਤਰਾ ਹੋਰ ਵੀ ਜਿਆਧਾ ਵੱਧ ਜਾਂਦਾ ਹੈ। ਤੁਸੀਂ ਵੀ ਧਿਆਨ ਦਿੱਤਾ ਹੋਵੇਗਾ ਕਿ ਦਿਲ ਦੇ ਮਰੀਜਾਂ ਦੀ ਗਿਣਤੀ ਹਸਪਤਾਲਾਂ ਵਿੱਚ ਸਰਦੀਆਂ ਦੇ ਸਮੇਂ ਵੱਧ ਜਾਂਦੀ ਹੈ। ਜੇਕਰ ਤੁਸੀਂ ਜਾਂ ਤੁਹਾਡੇ ਘਰ ਜਾਂ ਫਿਰ ਰਿਸ਼ਤੇਦਾਰ ਵਿੱਚ ਕੋਈ ਦਿੱਲ ਦਾ ਮਰੀਜ਼ ਹੈ ਤਾਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਪਤਾ ਹੋਣੇ ਚਾਹੀਦੇ ਨੇ ਜਿਸ ਨਾਲ ਕਿਸੇ ਦੀ ਜਿੰਦਗੀ ਬੱਸ ਸਕੇ ਤਾਂ ਅੱਜ ਅਸੀਂ ਇਸ ਖਬਰ ਵਿੱਚ ਵਿਸਥਾਰ ਨਾਲ ਇਹੀ ਜਾਣਾਗੇ ਕਿ ਕਿਵੇਂ ਤੁਸੀਂ ਕਿਸੇ ਵੀ ਦਿਲ ਦੇ ਮਰੀਜ਼ ਦੀ ਮਦਦ ਕਰ ਸਕਦੇ ਹੋ ਤਾਂ ਜੋ ਕਿਸੇ ਵੀ ਤਰੀਕੇ ਨਾਲ ਓਸਦੇ ਸ਼ਰੀਰ ਵਿੱਚ ਬਲਾਕੇਜ ਨਾ ਹੋਵੇ।
ਅੱਜ ਅਸੀਂ ਤੁਹਾਨੂੰ ਇਸ ਖਬਰ ਵਿੱਚ ਬੇਹੱਦ ਹੀ ਆਸਾਨ ਜਿਹਾ ਕਾੜ੍ਹਾ ਦੱਸਾਂਗੇ ਜਿਸਨੂੰ ਕੋਈ ਵੀ ਆਪਣੇ ਘਰ ਵਿੱਚ ਅਸਾਨੀ ਨਾਲ ਬਣਾ ਸਕਦਾ ਹੈ। ਕਿਉਂਕਿ ਇਸਦੇ ਲਈ ਸਮੱਗਰੀ ਵੀ ਓਹੀ ਚਾਹੀਦੀਆਂ ਹਨ ਜੋ ਤੁਹਾਡੇ ਘਰ ਵਿੱਚ ਆਸਾਨੀ ਨਾਲ ਉਪਲੱਬਧ ਹੁੰਦੀਆਂ ਹਨ।
ਦਿਲ ਦੀ ਬਲਾਕੇਜ਼ ਵਾਲੇ ਮਰੀਜਾਂ ਲਈ ਕਾੜ੍ਹਾ
ਇੱਕ ਰਿਪੋਰਟ ਦੇ ਹਿਸਾਬ ਨਾਲ ਕਰੀਬ 1 ਚਮਚ ਅਰਜੁਨ ਦੀ ਛਾਲ ਲੈ ਲਓ ਇਸਦੇ ਨਾਲ ਹੀ 2 ਗ੍ਰਾਮ ਦਾਲਚੀਨੀ ਅਤੇ 5 ਤੁਲਸੀ ਦੇ ਪੱਤੇ ਲੈ ਲਓ। ਲਗਭਗ 2 ਕੱਪ ਪਾਣੀ ਭਾਂਡੇ ਵਿੱਚ ਰੱਖ ਲਓ ਅਤੇ ਇਹ ਸਾਰੀਆਂ ਹੀ ਸਮੱਗਰੀਆਂ ਪਾਣੀ ਵਿੱਚ ਪਾ ਕੇ ਗੈਸ ਉੱਤੇ ਰੱਖ ਦਿਓ। ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਜਾਂ ਗੁੜ੍ਹ ਮਿਲਾ ਸਕਦੇ ਹੋ। ਜਦੋਂ ਉਬਲ ਕੇ 1 ਕੱਪ ਪਾਣੀ ਰਹਿ ਜਾਵੇ ਤਾਂ ਉਸ ਨੂੰ ਛਾਣ ਕੇ ਪੀ ਲਓ। ਇਸ ਕਾੜ੍ਹੇ ਨੂੰ ਪੀਣ ਨਾਲ ਨਾੜੀਆਂ ਵਿਚ ਸੋਜ ਅਤੇ ਰੁਕਾਵਟ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਕਾੜ੍ਹਾ ਦਿਲ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਕਾਰਗਰ ਸਾਬਤ ਹੋ ਸਕਦਾ ਹੈ। ਕੁਝ ਆਦਤਾਂ ਜੇਕਰ ਅਪਣਾਉਗੇ ਤਾਂ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ :
ਅਪਣਾਓ ਸਿਹਤਮੰਦ ਆਦਤਾਂ
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਹੈਲਥ ਦੇ ਅਨੁਸਾਰ, ਹਾਰਟ ਅਟੈਕ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਗ਼ੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਛੱਡਣਾ। ਗ਼ੈਰ-ਸਿਹਤਮੰਦ ਖਾਣ ਦੀਆਂ ਆਦਤਾਂ ਦਾ ਮਤਲਬ ਹੈ ਕਿ ਜਿਨ੍ਹਾਂ ਚੀਜ਼ਾਂ ਵਿੱਚ ਜ਼ਿਆਦਾ ਨਮਕ, ਚੀਨੀ, ਘਿਓ, ਮੱਖਣ, ਪਨੀਰ ਜਾਂ ਚਰਬੀ ਹੁੰਦੀ ਹੈ, ਉਹ ਗ਼ੈਰ-ਸਿਹਤਮੰਦ ਹਨ। ਇਸ ਦੇ ਨਾਲ ਹੀ ਜੋ ਚੀਜ਼ਾਂ ਪੈਕਟਾਂ ਵਿੱਚ ਪੈਕ ਕੀਤੀਆਂ ਜਾਂਦੀਆਂ ਹਨ, ਉਹ ਵੀ ਗ਼ੈਰ-ਸਿਹਤਮੰਦ ਹਨ ਜਿਵੇਂ ਬਿਸਕੁਟ, ਕੈਂਡੀ, ਪ੍ਰੋਸੈਸਡ ਫੂਡ, ਜੰਕ ਫੂਡ, ਫਾਸਟ ਫੂਡ ਆਦਿ।
ਇਨ੍ਹਾਂ ਚੀਜ਼ਾਂ ਦੀ ਬਜਾਏ, ਤੁਹਾਨੂੰ ਹਰ ਰੋਜ਼ ਤਾਜ਼ਾ ਭੋਜਨ ਖਾਣਾ ਚਾਹੀਦਾ ਹੈ ਜਿਸ ਵਿੱਚ ਸਾਬਤ ਅਨਾਜ, ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲ, ਬੀਜ, ਅੰਡੇ, ਮੱਛੀ, ਬਦਾਮ ਆਦਿ ਤੋਂ ਬਣੀਆਂ ਚੀਜ਼ਾਂ ਸ਼ਾਮਲ ਹਨ। ਜਿੰਨੀਆਂ ਜ਼ਿਆਦਾ ਕੁਦਰਤੀ ਚੀਜ਼ਾਂ ਤੁਸੀਂ ਖਾਓਗੇ, ਤੁਸੀਂ ਦਿਲ ਦੇ ਦੌਰੇ ਤੋਂ ਓਨੇ ਹੀ ਸੁਰੱਖਿਅਤ ਰਹੋਗੇ।
ਸਰੀਰਕ ਗਤੀਵਿਧੀਆਂ ਵਧਾਓ
ਸਰੀਰ ਲਈ ਐਕਸਰਸਾਈਜ਼ ਬੇਹੱਦ ਜ਼ਰੂਰੀ ਹੈ। ਜੇਕਰ ਤੁਸੀਂ ਇੱਕ ਥਾਂ ‘ਤੇ ਬੈਠੇ ਰਹਿੰਦੇ ਹੋ, ਤਾਂ ਤੁਹਾਡੇ ਦੁਆਰਾ ਖਪਤ ਕੀਤੀ ਗਈ ਕੈਲੋਰੀ ਖਰਚ ਨਹੀਂ ਹੋਵੇਗੀ ਅਤੇ ਤੁਹਾਡੇ ਸਰੀਰ ਵਿੱਚ ਚਰਬੀ ਦੇ ਰੂਪ ਵਿੱਚ ਜਮ੍ਹਾਂ ਹੋਣ ਲੱਗ ਜਾਵੇਗੀ। ਜੇਕਰ ਤੁਹਾਡਾ ਭਾਰ ਵਧਦਾ ਹੈ ਤਾਂ ਇਹ ਕਈ ਬਿਮਾਰੀਆਂ ਦੀ ਜੜ੍ਹ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਨਿਯਮਤ ਕਸਰਤ ਨਹੀਂ ਕਰਦੇ ਹੋ ਤਾਂ ਸਰੀਰ ਦੇ ਹਰ ਹਿੱਸੇ ‘ਚ ਆਰਾਮ ਆਵੇਗਾ ਜਿਸ ਨਾਲ ਹਜ਼ਾਰਾਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ, ਹਰ ਰੋਜ਼ ਤੇਜ਼ ਸੈਰ ਕਰੋ, ਦੌੜੋ, ਸਾਈਕਲਿੰਗ ਕਰੋ, ਤੈਰਾਕੀ ਕਰੋ ਜਾਂ ਜਿਮ ਜਾਓ। ਕਿਸੇ ਵੀ ਤਰ੍ਹਾਂ ਦੀ ਮਿਹਨਤ ਨਾਲ ਸਰੀਰ ਵਿੱਚ ਪਸੀਨਾ ਆਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਨਾ ਸਿਰਫ਼ ਦਿਲ ਦੇ ਰੋਗਾਂ ਤੋਂ ਸਗੋਂ ਹੋਰ ਕਈ ਬਿਮਾਰੀਆਂ ਤੋਂ ਵੀ ਬਚੋਗੇ। ਸਿਗਰੇਟ ਅਤੇ ਅਲਕੋਹਲ ਤੋਂ ਕਿਨਾਰਾ ਕਰਨਾ ਬਹੁਤ ਜ਼ਰੂਰੀ ਹੈ
ਇੱਕੋ ਵਾਰ ਵਿੱਚ ਢਿੱਡ ਭਰ ਕੇ ਨਾ ਖਾਓ
ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਜੇਕਰ ਕਿਸੇ ਚੀਜ਼ ਦਾ ਸਵਾਦ ਚੰਗਾ ਲੱਗੇ ਤਾਂ ਉਹ ਉਸ ਨੂੰ ਜ਼ਿਆਦਾ ਮਾਤਰਾ ‘ਚ ਖਾਂਦੇ ਹਨ। ਇੱਕ ਸਮੇਂ ਵਿੱਚ ਬਹੁਤ ਜ਼ਿਆਦਾ ਖਾਣ ਨਾਲ ਦਿਲ ਤੋਂ ਪੇਟ ਵਿੱਚ ਜ਼ਿਆਦਾ ਖੂਨ ਦਾ ਪ੍ਰਵਾਹ ਹੋਵੇਗਾ ਅਤੇ ਇਸ ਨਾਲ ਦਿਲ ਦੀ ਧੜਕਣ ਵਿੱਚ ਅਸੰਤੁਲਨ ਪੈਦਾ ਹੋਵੇਗਾ। ਇਹ ਦਿਲ ਦਾ ਦੌਰਾ ਜਾਂ ਹਾਰਟ ਫੇਲ ਦਾ ਕਾਰਨ ਬਣ ਸਕਦਾ ਹੈ।
ਤਣਾਅ ਮੁਕਤ
ਤਣਾਅ ਸਾਡੇ ਪੂਰੇ ਸਰੀਰ ਨੂੰ ਤਬਾਹ ਕਰ ਦਿੰਦਾ ਹੈ। ਇਸ ਲਈ ਤਣਾਅ ਨਾ ਲਓ। ਇਹ ਦਿਲ ਨੂੰ ਪ੍ਰਭਾਵਿਤ ਕਰਦਾ ਹੈ। ਖੋਜ ਮੁਤਾਬਕ ਤਣਾਅ ਦੇ ਕਾਰਨ ਸਰੀਰ ਵਿੱਚ 1400 ਬਾਇਓ ਕੈਮੀਕਲ ਸ਼ਿਫਟ ਹੋਣ ਲੱਗਦੇ ਹਨ। ਜਿਸ ਵਿੱਚ ਬਲੱਡ ਪ੍ਰੈਸ਼ਰ ਅਤੇ ਨਬਜ਼ ਦੀ ਦਰ ਵਿੱਚ ਅਚਾਨਕ ਵਾਧਾ ਹੁੰਦਾ ਹੈ। ਤਣਾਅ ਨੂੰ ਦੂਰ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਯੋਗਾ ਅਤੇ ਧਿਆਨ।
ਨੋਟ : ਵੈਬਸਾਈਟਾਂ ਦੇ ਵੱਖ ਵੱਖ ਰਿਪੋਰਟ ਦੇ ਆਧਾਰ ਉੱਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਕਿਸੇ ਵੀ ਚੀਜ਼ ਨਾਲ ਜੇਕਰ ਤੁਹਾਨੂੰ ਅਲੈਰਜੀ ਹੋਵੇ ਤਾਂ ਉਸਦਾ ਇਸਤੇਮਾਲ ਨਾ ਕਰਿਓ ।