ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਹੋ ਪਲਾਸਟਿਕ ਤੋਂ ਬਣੀ ਖੰਡ?
ਸ਼ ਵਿੱਚ ਲਗਭਗ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ ਹੁੰਦੀ ਹੈ ਪਰ ਤੁਸੀਂ ਜਾਂਚ ਦੇ ਜ਼ਰੀਏ ਪਛਾਣ ਕਰ ਸਕਦੇ ਹੋ ਕਿ ਤੁਸੀਂ ਜੋ ਚੀਜਾਂ ਖਾ ਰਹੇ ਹੋ ਓਹ ਅਸਲੀ ਹੈ ਜਾਂ ਫਿਰ ਨਕਲੀ।;
ਨਵੀਂ ਦਿੱਲੀ: ਦੇਸ਼ ਵਿੱਚ ਲਗਭਗ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ ਹੁੰਦੀ ਹੈ ਪਰ ਤੁਸੀਂ ਜਾਂਚ ਦੇ ਜ਼ਰੀਏ ਪਛਾਣ ਕਰ ਸਕਦੇ ਹੋ ਕਿ ਤੁਸੀਂ ਜੋ ਚੀਜਾਂ ਖਾ ਰਹੇ ਹੋ ਓਹ ਅਸਲੀ ਹੈ ਜਾਂ ਫਿਰ ਨਕਲੀ। ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਜਾਂ ਨਕਲੀ ਤਰੀਕੇ ਨਾਲ ਤਿਆਰ ਕੀਤੇ ਜਾਣ ਦੀਆਂ ਖ਼ਬਰਾਂ ਹੁਣ ਆਮ ਹੀ ਹੋ ਗਈਆਂ ਹਨ। ਖੰਡ, ਘਿਓ, ਆਟਾ, ਚੌਲ, ਦੁੱਧ, ਪਨੀਰ, ਫਲ, ਸਬਜ਼ੀਆਂ, ਮਸਾਲੇ ਅਤੇ ਦਾਲਾਂ, ਲਗਭਗ ਸਾਰੀਆਂ ਚੀਜ਼ਾਂ ਮਿਲਾਵਟੀ ਜਾਂ ਨਕਲੀ ਤਰੀਕੇ ਨਾਲ ਬਣਾਈਆਂ ਜਾਂਦੀਆਂ ਹਨ ਕਿ ਅਸਲੀ ਅਤੇ ਨਕਲੀ ਵਿਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਨਕਲੀ ਖੰਡ ਬਣਾਉਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪਲਾਸਟਿਕ ਤੋਂ ਚੀਨੀ ਬਣਾਉਣ ਦਾ ਦਾਅਵਾ ਕਰਦਾ ਹੈ। ਇਸ ਵਿਚ ਜੋ ਵੀ ਬਣਾਇਆ ਜਾ ਰਿਹਾ ਹੈ, ਉਹ ਬਿਲਕੁਲ ਚੀਨੀ ਵਰਗਾ ਦਿਖਾਈ ਦੇ ਰਿਹਾ ਹੈ ਅਤੇ ਅਸੀਂ ਇਸ ਵਿਚ ਫਰਕ ਨਹੀਂ ਕਰ ਸਕਦੇ। ਜੀ ਹਾਂ ਤੁਸੀਂ ਵੀ ਦੇਖੋਂਗੇ ਤਾਂ ਤਾਹਨੂੰ ਵੀ ਇਹੀ ਲੱਗੇਗਾ ਕਿ ਇਹ ਤਾਂ ਅਸਲੀ ਚੀਨੀ ਹੈ।
ਨਕਲੀ ਅਤੇ ਮਿਲਾਵਟੀ ਚੀਜ਼ਾਂ ਦਾ ਸੇਵਨ ਸਿਹਤ ਨੂੰ ਕਈ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਐਸੀਬੀਆਈ 'ਤੇ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ, ਮਿਲਾਵਟੀ ਭੋਜਨ ਪਦਾਰਥ ਖਾਣ ਨਾਲ ਦਸਤ, ਉਲਟੀ, ਐਲਰਜੀ, ਸ਼ੂਗਰ, ਦਿਲ ਦੇ ਰੋਗ ਵਰਗੀਆਂ ਗੰਭੀਰ ਅਤੇ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ। ਕੁਝ ਮਿਲਾਵਟੀ ਪਦਾਰਥਾਂ ਵਿੱਚ ਕੈਂਸਰ ਹੋਣ ਵਾਲੇ ਤੱਤ ਵੀ ਪਾਏ ਜਾਂਦੇ ਹਨ, ਭੋਜਨ ਵਿੱਚ ਮਿਲਾਵਟ ਸਿਹਤ ਲਈ ਬਹੁਤ ਵੱਡਾ ਖਤਰਾ ਹੈ।
ਖਾਣ ਪੀਣ ਦੀਆਂ ਚੀਜਾਂ ਵਿੱਚ ਮਿਲਾਵਟ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਸਿਹਤ ਉੱਤੇ ਕਈ ਤਰੀਕਿਆਂ ਨਾਲ ਮਾੜੇ ਪ੍ਰਭਾਵ ਪੈ ਸਕਦੇ ਹਨ। ਮਿਲਾਵਟ ਦਾ ਇਹ ਧੰਦਾ ਭਾਰਤ ਵਿੱਚ ਬਹੁਤ ਆਮ ਹੋ ਗਿਆ ਹੈ ਅਤੇ ਇਹ ਮੁੱਖ ਤੌਰ 'ਤੇ ਖਾਣ ਪੀਣ ਦੀਆਂ ਚੀਜਾਂ ਦੀ ਮਾਤਰਾ ਵਧਾਉਣ ਅਤੇ ਵੱਧ ਮੁਨਾਫ਼ਾ ਕਮਾਉਣ ਲਈ ਕੀਤਾ ਜਾਂਦਾ ਹੈ। ਭੋਜਨ ਵਿੱਚ ਮਿਲਾਵਟ ਨਾ ਸਿਰਫ਼ ਤੁਹਾਡੀ ਸਿਹਤ ਲਈ ਖ਼ਤਰਾ ਹੈ ਬਲਕਿ ਇਸ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਵੀ ਹੋ ਜਾਂਦੀ ਹੈ, ਜਿਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।
ਹਾਲ ਹੀ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਉੱਤੇ ਕਈ ਸਾਰੀ ਵੀਡੀਓਜ਼ ਦੇਖੀਆਂ ਹੋਣਗੀਆਂ ਜਿਸਦੇ ਨਾਲ ਇਸ ਚੀਜ਼ ਦਾ ਖੁਲਾਸਾ ਹੋਇਆ ਹੈ ਕਿ ਖਾਣ ਪੀਣ ਦੀਆਂ ਚੀਜਾਂ ਵਿੱਚ ਵੱਡੇ ਪਧਰ ਉੱਤੇ ਮਿਲਾਵਟ ਕੀਤੀ ਜਾ ਰਹੀ ਹੈ ਤੇ ਹੁਣ ਇੱਕ ਹੋਰ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਖੰਡ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਹੁੰਦੀ ਹੈ। ਜਿਸਤੋਂ ਬਾਅਦ ਹੁਣ ਐੱਫਐਸਐਸਏਆਈ ਨੇ ਲੋਕਾਂ ਨੂੰ ਅਸਲੀ ਤੇ ਨਕਲੀ ਕੰਡ ਦੀ ਪਹਿਚਾਣ ਕਰਨ ਦਾ ਤਰੀਕਾ ਦੱਸਿਆ ਹੈ। ਐਫਐਸਐਸਏਆਈ ਦੇ ਮੁਤਾਬਕ , ਤੁਸੀਂ ਜੋ ਖੰਡ ਖਾਂਦੇ ਹੋ, ਉਹ ਮਿਲਾਵਟੀ ਹੋ ਸਕਦੀ ਹੈ। ਖਾਸ ਕਰਕੇ ਜਦੋਂ ਖੰਡ ਅਤੇ ਗੁੜ ਦੀਆਂ ਕੀਮਤਾਂ ਵਧਦੀਆਂ ਹੋਣ, ਖੰਡ ਵਿੱਚ ਮਿਲਾਵਟ ਬਹੁਤ ਆਮ ਹੋ ਜਾਂਦੀ ਹੈ। ਖੰਡ ਵਿੱਚ ਮਿਲਾਏ ਜਾਣ ਵਾਲੇ ਆਮ ਤੱਤ ਹਨ ਚੌਕ ਪਾਊਡਰ ਅਤੇ ਚਿੱਟੀ ਰੇਤ, ਜੋ ਪੇਟ ਨਾਲ ਸਬੰਧਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਹੁਣ ਸਵਾਲ ਇਹ ਆਉਂਦਾ ਹੈ ਕਿ ਆਖਿਰ ਖੰਡ ਵਿੱਚ ਮਿਲਾਵਟ ਦੀ ਪਛਾਣ ਕਿਵੇਂ ਕਰੀਏ
ਐਫਐਸਐਸਏਆਈ ਨੇ ਇੱਕ ਆਸਾਨ ਗਾਈਡਲਾਈਨ ਜਾਰੀ ਕੀਤੀ ਹੈ, ਜਿਸ ਰਾਹੀਂ ਤੁਸੀਂ ਜਲਦੀ ਪਤਾ ਲਗਾ ਸਕਦੇ ਹੋ ਕਿ ਦੁਕਾਨ ਤੋਂ ਖਰੀਦਿਆ ਗਿਆ ਭੋਜਨ ਮਿਲਾਵਟੀ ਹੈ ਜਾਂ ਨਹੀਂ। ਤੁਸੀਂ ਅਸਲੀ ਖੰਡ ਦੀ ਪਹਿਚਾਣ ਕਰਨ ਦੇ ਲਈ ਕੁਝ ਆਸਾਨ ਟੈਸਟਾਂ ਨੂੰ ਕਰ ਕੇ ਸਿਹਤਮੰਦ ਅਤੇ ਸੁਰੱਖਿਅਤ ਰਹਿ ਸਕਦੇ ਹੋ।
ਸੱਭਤੋਂ ਪਹਿਲਾਂ ਜਾਣਦੇ ਹਾਂ ਕਿ ਸ਼ਹਿਦ ਵਿੱਚ ਚੀਨੀ ਦੀ ਮਿਲਾਵਟ ਦੀ ਜਾਂਚ ਕਿਵੇਂ ਕਰ ਸਕਦੇ ਹਾਂ।
ਇਸਦੀ ਜਾਂਚ ਕਰਨ ਦੇ ਲਈ ਪਹਿਲਾਂ ਪਾਣੀ ਨਾਲ ਭਰਿਆ ਸ਼ਿਸ਼ੇ ਦਾ ਗਿਲਾਸ ਲਓ। ਫਿਰ ਗਲਾਸ ਵਿੱਚ ਸ਼ਹਿਦ ਦੀਆਂ ਕੁਝ ਬੂੰਦਾਂ ਪਾ ਦਓ।
ਜੇਕਰ ਸ਼ਹਿਦ ਵਿੱਚ ਮਿਲਾਵਟ ਨਹੀਂ ਹੈ ਤਾਂ ਸ਼ਹਿਦ ਗਿਲਾਸ ਦੇ ਹੇਠਾਂ ਜਾ ਕੇ ਚਿਪਕ ਜਾਵੇਗਾ। ਪਰ ਜੇਕਰ ਸ਼ਹਿਦ ਵਿੱਚ ਮਿਲਾਵਟ ਹੈ ਤਾਂ ਇਹ ਪਾਣੀ ਵਿੱਚ ਘੁਲਣ ਲੱਗੇਗਾ।
ਇਸ ਤਰ੍ਹਾਂ ਚੀਨੀ ਵਿੱਚ ਚਾਕ ਦੀ ਜਾਂਚ ਕਰੋ
ਦੋ ਗਲਾਸ ਪਾਣੀ ਲਓ। ਦੋਨਾਂ ਵਿੱਚ ਇੱਕ-ਇੱਕ ਗ੍ਰਾਮ ਚੀਨੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਬਿਨ੍ਹਾਂ ਮਿਲਾਵਟ ਵਾਲੀ ਚੀਨੀ ਪਾਣੀ ਵਿੱਚ ਚੰਗੀ ਤਰ੍ਹਾਂ ਘੁਲ ਜਾਵੇਗੀ। ਪਰ ਮਿਲਾਵਟ ਵਾਲੀ ਚੀਨੀ ਪੂਰੀ ਤਰ੍ਹਾਂ ਨਹੀਂ ਘੁਲੇਗੀ ਅਤੇ ਕੁਝ ਕਣ ਗਿਲਾਸ ਵਿੱਚ ਰਹਿ ਜਾਣਗੇ।