Dharmendra: ਧਰਮਿੰਦਰ ਨੂੰ ਕਿਉੰ ਕਿਹਾ ਜਾਂਦਾ ਹੀਮੈਨ? ਸ਼ੂਟਿੰਗ ਦੌਰਾਨ ਅਸਲੀ ਸ਼ੇਰ ਦੀ ਲੈ ਲਈ ਸੀ ਜਾਨ

ਦੇਖੋ ਵੀਡੀਓ

Update: 2025-10-04 19:12 GMT

Dharmendra Killed A Real Lion: ਬਾਲੀਵੁੱਡ ਦੇ 60-70 ਦੇ ਦਹਾਕਿਆਂ ਦੇ ਸੁਪਰਹਿੱਟ ਐਕਟਰ ਧਰਮਿੰਦਰ ਆਪਣੇ ਸਮੇਂ ਦੇ ਸਭ ਤੋਂ ਖ਼ੂਬਸੂਰਤ ਤੇ ਸਫਲ ਐਕਟਰ ਰਹੇ ਹਨ। ਇਹੀ ਨਹੀਂ ਉਹਨਾਂ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਅਜਿਹੇ ਕੰਮ ਕੀਤੇ, ਜੋਂ ਕੋਈ ਐਕਟਰ ਨਾ ਕਰ ਸਕਿਆ। ਇਹੀ ਨਹੀਂ ਸ਼ੂਟਿੰਗ ਦੌਰਾਨ ਧਰਮਿੰਦਰ ਕਈ ਵਾਰ ਅਸਲੀ ਬੱਬਰ ਸ਼ੇਰ ਨਾਲ ਵੀ ਭਿੜੇ ਹੋਏ ਹਨ। ਇਸੇ ਲਈ ਧਰਮ ਪਾਜੀ ਨੂੰ ਬਾਲੀਵੁੱਡ ਦਾ ਹੀਮੈਨ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਧਰਮ ਪਾਜੀ ਨਾਲ ਜੁੜਿਆ ਅਜਿਹਾ ਹੀ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਧਰਮਿੰਦਰ ਸੱਚਮੁੱਚ ਹੀਮੈਨ ਸਨ। 

ਧਰਮਿੰਦਰ ਨੇ ਮਾਰ ਗਿਰਾਇਆ ਸੀ ਅਸਲ ਬੱਬਰ ਸ਼ੇਰ 

ਇਹ ਗੱਲ ਹੈ 70 ਦੇ ਦਹਾਕਿਆਂ ਦੀ। ਜਦੋਂ ਧਰਮਿੰਦਰ ਰੇਖਾ ਨਾਲ ਆਪਣੀ ਫਿਲਮ 'ਕਰਤਵਯ' (1979) ਦੀ ਸ਼ੂਟਿੰਗ ਕਰ ਰਹੇ ਸੀ। ਇਸ ਦਰਮਿਆਨ ਫਿਲਮ 'ਚ ਇੱਕ ਸੀਨ ਸੀ, ਜਿਸ ਵਿੱਚ ਹੀਰੋ ਯਾਨਿ ਧਰਮਿੰਦਰ ਨੂੰ ਸ਼ੇਰ ਨਾਲ ਲੜਨਾ ਸੀ। ਫਿਲਮ ਦੇ ਡਾਇਰੈਕਟਰ ਮੋਹਨ ਸਹਿਗਲ ਇਸ ਸੀਨ ਨੂੰ ਸ਼ੂਟ ਕਰਨ ਲਈ ਧਰਮਿੰਦਰ ਦੇ ਡੁਪਲੀਕੇਟ ਦੀ ਤਲਾਸ਼ ਕਰ ਰਹੇ ਸੀ। ਪਰ ਧਰਮਿੰਦਰ ਜ਼ਿੱਦ 'ਤੇ ਅੜ੍ਹ ਗਏ ਕਿ ਉਹ ਇਸ ਸੀਨ ਨੂੰ ਖੁਦ ਕਰਨਗੇ। ਆਖਰ ਧਰਮ ਪਾਜੀ ਦੀ ਜ਼ਿੱਦ ਮੂਹਰੇ ਡਾਇਰੈਕਟਰ ਨੂੰ ਝੁਕਣਾ ਪਿਆ।

ਇਸ ਤੋਂ ਬਾਅਦ ਸਰਕਸ ਤੋਂ ਸ਼ੇਰ ਮੰਗਵਾਇਆ ਗਿਆ, ਜਿਸ ਨੂੰ ਫਿਲਮ ਦੇ ਸੈੱਟ 'ਤੇ ਛੱਡ ਦਿੱਤਾ ਗਿਆ। ਹਾਲਾਂਕਿ ਸ਼ੇਰ ਦਾ ਟਰੇਨਰ ਵੀ ਉਸ ਦੇ ਨਾਲ ਸੀ, ਪਰ ਬਾਵਜੂਦ ਇਸ ਦੇ ਉਹ ਟਾਈਗਰ ਭਾਰੀ ਭੀੜ ਦੇਖ ਕੇ ਘਬਰਾ ਗਿਆ ਅਤੇ ਲੋਕਾਂ ਨੂੰ ਮਾਰਨ ਲਈ ਦੌੜਨ ਲੱਗ ਪਿਆ। ਇਸ ਦਰਮਿਆਨ ਸ਼ੇਰ ਨੇ ਧਰਮਿੰਦਰ 'ਤੇ ਵੀ ਹਮਲਾ ਕੀਤਾ, ਪਰ ਧਰਮਿੰਦਰ ਵੀ ਹਾਰ ਕਿੱਥੇ ਮੰਨਣ ਵਾਲੇ ਸੀ। ਉਨ੍ਹਾਂ ਨੇ ਸ਼ੇਰ ਨੂੰ ਗਰਦਨ ਤੋਂ ਦਬੋਚ ਲਿਆ ਅਤੇ ਸੀਨ ਨੂੰ ਖਤਮ ਕੀਤਾ ਗਿਆ। ਇੰਨੇਂ 'ਚ ਸ਼ੇਰ ਦੇ ਟਰੇਨਰ ਨੇ ਧਰਮਿੰਦਰ ਨੂੰ ਕਿਹਾ ਕਿ ਹੁਣ ਤੁਸੀਂ ਸ਼ੇਰ ਨੂੰ ਛੱਡ ਦਿਓ। ਪਰ ਜਦੋਂ ਸ਼ੇਰ ਨੇ ਕੋਈ ਹਿੱਲ ਜੁੱਲ ਨਹੀਂ ਕੀਤੀ ਤਾਂ ਪਤਾ ਲੱਗਾ ਕਿ ਸ਼ੇਰ ਮਰ ਚੁੱਕਿਆ ਹੈ।

ਇਸ ਤੋਂ ਬਾਅਦ ਫਿਲਮ ਦੇ ਡਾਇਰੈਕਟਰ ਮੋਹਨ ਸਹਿਗਲ ਨੇ ਜੰਗਲਾਤ ਵਿਭਾਗ 'ਚ ਪੈਨਲਟੀ ਭਰ ਕੇ ਜਾਨ ਛੁਡਾਈ ਅਤੇ ਕੇਸ ਨੂੰ ਰਫਾ ਦਫਾ ਕੀਤਾ। ਇਸ ਤਰ੍ਹਾਂ ਧਰਮਿੰਦਰ ਦਾ ਨਾਮ ਪਿਆ ਬਾਲੀਵੁੱਡ ਦਾ ਹੀਮੈਨ। ਦੇਖੋ ਇਹ ਵੀਡੀਓ:

Dharmendra Killed Lion

ਕਬੀਲੇਗੌਰ ਹੈ ਕਿ ਧਰਮਿੰਦਰ ਦਸੰਬਰ ਮਹੀਨੇ ਵਿੱਚ ਆਪਣੀ ਜ਼ਿੰਦਗੀ ਦੇ 90 ਸਾਲ ਪੂਰੇ ਕਰ ਲੈਣਗੇ। ਉਹ ਇਸ ਉਮਰ ਵਿੱਚ ਵੀ ਫਿਲਮਾਂ ਵਿੱਚ ਕੰਮ ਕਰ ਰਹੇ ਹਨ। ਇਹੀ ਨਹੀਂ ਧਰਮ ਪਾਜੀ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਦੇ ਸੋਸ਼ਲ ਮੀਡੀਆ ਤੇ 2 ਮਿਲੀਅਨ ਤੋਂ ਵੱਧ ਫਾਲੋਅਰਸ ਹਨ। ਉਹ ਆਪਣੀਆਂ ਪੋਸਟਾਂ ਦੇ ਨਾਲ ਹਰ ਰੋਜ਼ ਫੇਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।

Tags:    

Similar News