ਵਿੱਕੀ ਕੌਸ਼ਲ ਨੇ Shirtless ਹੋ ਖਿਚਵਾਈਆਂ ਤ੍ਰਿਪਤੀ ਡੀਮਰੀ ਨਾਲ ਫੋਟੋਆਂ, ਲੋਕਾਂ ਨੇ ਟ੍ਰੋਲ ਕਰ ਕਿਹਾ ਕੈਟਰੀਨਾ ' ਬਹਨ ਹਮ ਤੋਂ ਨਾ ਸਹਤੇ '

ਨਵੀਂ ਫਿਲਮ ਨੂੰ ਲੈ ਕੇ ਵਿੱਕੀ ਕੌਸ਼ਲ ਮੁੜ ਤੋਂ ਆਏ ਚਰਚਾ ਵਿੱਚ , ਨਵੀਂ ਫੋਟੋਆਂ ਤੇ ਲੋਕਾਂ ਵੱਲੋਂ ਕੀਤਾ ਗਿਆ ਟ੍ਰੋਲ । ਵਿੱਕੀ ਦੇ ਨਾਲ-ਨਾਲ ਲੋਕਾਂ ਨੇ ਕੈਟਰੀਨਾ ਬਾਰੇ ਵੀ ਕੀਤੀਆਂ ਟਿੱਪਣੀਆਂ;

Update: 2024-07-08 07:19 GMT

ਵਿੱਕੀ ਕੌਸ਼ਲ ਤੇ ਤ੍ਰਪਤੀ ਡੀਮਰੀ ਦੀ ਨਵੀਂ ਫਿਲਮ ਗੁੱਡ ਨਿਊਜ਼ 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ , ਜਿਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੇ ਇਸ ਫਿਲਮ ਚੋਂ ਕਈ ਨਵੇਂ ਗੀਤ ਵੀ ਰਿਲੀਜ਼ ਹੋ ਚੁੱਕੇ ਹਨ । ਤ੍ਰਿਪਤੀ ਅਤੇ ਵਿੱਕੀ ਇਸ ਫਿਲਮ ਦੇ ਪੋਸਟਰ ਨੂੰ ਜਿਵੇਂ ਹੀ ਸ਼ੇਅਰ ਕਿਤਾ ਤਾਂ ਲੋਕਾਂ ਨੇ ਉਨ੍ਹਾਂ ਦੇ ਕਾਫੀ ਮਜ਼ੇ ਲਿੱਤੇ ।

ਵਿੱਕੀ ਕੌਸ਼ਲ ਆਪਣੀ ਅਗਲੀ ਫਿਲਮ ਗੁੱਡ ਨਿਊਜ਼ ਦੀ ਰਿਲੀਜ਼ ਲਈ ਤਿਆਰ ਨੇ ਜਿਸਨੂੰ ਕਰਨ ਜੌਹਰ ਵੱਲੋਂ ਬਣਾਇਆ ਗਿਆ ਅਤੇ ਇਸ ਵਿੱਚ ਤ੍ਰਿਪਤੀ ਡਿਮਰੀ ਇਨ੍ਹਾਂ ਦਾ ਨਾਲ ਦਿਖਾਈ ਦੇ ਨਾਲ ਫਿਲਮੀ ਪਰਦੇ ਤੇ ਨਜ਼ਰ ਆ ਰਹੇ ਨੇ । ਫਿਲਮ ਦੇ ਟ੍ਰੇਲਰ 'ਚ ਵਿੱਕੀ ਅਤੇ ਐਮੀ ਦੋਵੇਂ ਤ੍ਰਿਪਤੀ ਦੇ ਬੱਚੇ ਦੇ ਪਿਤਾ ਹਨ ਜੋ ਕਿ ਰਹਿਸ ਦੇ ਨਾਲ-ਨਾਲ ਇੱਕ ਹਾਸੇ ਵਾਲੀ ਕਹਾਣੀ ਕਹਾਣੀ ਦੇ ਪਾਤਰ ਨੂੰ ਬਾਖੂਬੀ ਨਿਭਾਉਂਦੇ ਨਜ਼ਰ ਆ ਰਹੇ ਨੇ । ਇਸ ਦੌਰਾਨ ਵਿੱਕੀ ਨੇ ਤ੍ਰਿਪਤੀ ਨਾਲ ਨਵਾਂ ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ ਜੋ ਕਿ 9 ਜੁਲਾਈ ਨੂੰ ਰਿਲੀਜ਼ ਹੋ ਸਕਦਾ ਹੈ ਜਿਸ ਦਾ ਨਾਮ 'ਜਾਨਮ' ਹੋਵੇਗਾ । ਇਸ ਨਵੇਂ ਗੀਤ ਵਿੱਚ ਤ੍ਰਿਪਤੀ ਵਿੱਕੀ ਦੇ ਨਾਲ ਇੱਕ ਇਲੈਕਟ੍ਰਿਕ ਬਲੂ ਬਿਕਨੀ ਚ ਆਈ ਸ਼ੈਡੋ ਲਾਏ ਨਜ਼ਰ ਆ ਰਹੀ ਹੈ। ਜਿਵੇਂ ਹੀ ਵਿੱਕੀ ਕੌਸ਼ਲ ਨੇ ਇਹ ਫੋਟੋ ਆਪਣੇ ਸ਼ੌਸ਼ਲ ਮੀਡਿਆ ਤੇ ਸਾਂਝੀ ਕੀਤੀ ਤਾਂ ਨੇਟਿਜ਼ਨਜ਼ ਵੱਲੋਂ ਕਟਰੀਨਾ ਦਾ ਨਾਮ ਲੈ ਵਿੱਕੀ ਦੀ ਖਿਚਾਈ ਕਰਨੀ ਸ਼ੁਰੂ ਕਰ ਦਿੱਤੀ । ਇੱਕ ਯੂਜ਼ਰ ਨੇ ਤਾਂ ਇਹ ਵੀ ਕਹਿ ਦਿੱਤਾ ਕਿ "ਮੈਂ ਤੋ ਨਾ ਸਹਤੀ ਕਟਰੀਨਾ ਬਹਨ" । ਇੱਕ ਹੋਰ ਯੂਜ਼ਰ ਨੇ ਵਿੱਕੀ ਕੌਸ਼ਲ ਦੀ ਖਿਚਾਈ ਕਰਦੇ ਹੋਏ ਕਿਹਾ ਕਿ "ਭਾਈ ਬੀਵੀ ਮਾਰਤੀ ਨਹੀਂ ਹੈ ਕਯਾ" ।

Tags:    

Similar News