ਲਿਓਨਾਰਡੋ ਡੀ ​​ਕੈਪਰੀਓ ਨਾਲ ਵਾਪਰੀ ਇਹ ਮੰਦਭਾਗੀ ਘਟਨਾ !

ਲਿਓਨਾਰਡੋ ਅਤੇ ਵਿਟੋਰੀਆ ਨਾਲ ਇੱਕ ਮੰਦਭਾਗੀ ਘਟਨਾ ਵਾਪਰ ਗਈ ਹੈ ਜਿਸ ਚ ਮੀਡੀਆ ਰਿਪੋਰਟਸ ਮੁਤਾਬਕ ਦੱਸਿਆ ਗਿਆ ਹੈ ਕਿ ਇਸ ਯਾਟ 'ਤੇ, ਲਿਓਨਾਰਡੋ ਨੂੰ ਉਸ ਦੇ ਸੱਜੀ ਪੱਟ ਦੇ ਪਿਛਲੇ ਪਾਸੇ ਇੱਕ ਜੈਲੀਫਿਸ਼ ਦੁਆਰਾ ਡੰਗਿਆ ਗਿਆ ਹੈ ।;

Update: 2024-08-06 09:04 GMT

ਇਟਲੀ : ਅੱਜ ਕੱਲ ਲਿਓਨਾਰਡੋ ਡੀ ​​ਕੈਪਰੀਓ ਆਪਣੀ 26 ਸਾਲਾ ਪ੍ਰੇਮਿਕਾ ਵਿਟੋਰੀਆ ਸੇਰੇਟੀ ਨਾਲ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਹਨ ,ਕਿਉਂਕਿ ਦੋਵਾਂ ਨੂੰ ਇਟਲੀ ਵਿੱਚ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਸੀ । ਮੀਡੀਆ ਰਿਪੋਰਟਸ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਉਹ ਇੱਕਠੇ ਤੈਰਾਕੀ ਲਈ ਵੀ ਗਏ ਸਨ ਤਾਂ ਉਸ ਸਮੇਂ ਮਾਡਲ ਅਭਿਨੇਤਾ ਨੂੰ ਮੈਡਿਟੇਰਿਅਨ ਸਾਗਰ ਵਿੱਚ ਇੱਕ ਜੈਲੀਫਿਸ਼ ਦੁਆਰਾ ਡੰਗਣ ਦੀਆਂ ਖਬਰਾਂ ਸਾਹਮਣੇ ਆਇਆਂ ਸਨ । ਲਿਓਨਾਰਡੋ ਅਤੇ ਵਿਟੋਰੀਆ ਲਗਭਗ ਇੱਕ ਮਹੀਨੇ ਤੋਂ ਇਟਲੀ ਵਿੱਚ ਹਨ। ਰਿਪੋਰਟ ਮੁਤਾਬਕ ਲਿਓਨਾਰਡੋ ਨੂੰ ਪੁਰਾਣੇ ਦੋਸਤ ਅਤੇ 'ਦਿ ਗ੍ਰੇਟ ਗੈਟਸਬੀ' ਦੇ ਕੋ-ਸਟਾਰ ਟੋਬੇ ਮੈਗੁਇਰ ਨਾਲ ਦੇਖਿਆ ਗਿਆ । ਟੋਬੀ ਨੂੰ ਜਨਤਕ ਥਾਵਾਂ 'ਤੇ ਆਪਣੀ ਪ੍ਰੇਮਿਕਾ ਅਤੇ ਮਾਡਲ ਬਾਬੇਟ ਸਟ੍ਰਿਜ਼ਬੋਸ ਨਾਲ ਪਿਆਰ ਸਾਂਝਾ ਕਰਦੇ ਵੀ ਦੇਖਿਆ ਗਿਆ ਹੈ। ਇਸ ਦੌਰਾਨ ਬ੍ਰਿਟਿਸ਼ ‘ਵੋਗ’ ਮੈਗਜ਼ੀਨ ਦੇ ਸਾਬਕਾ ਸੰਪਾਦਕ ਐਡਵਰਡ ਐਨਿਨਫੁੱਲ ਅਤੇ ਮਾਡਲ ਨੀਲਮ ਗਿੱਲ ਵੀ ਉਨ੍ਹਾਂ ਦੇ ਨਾਲ ਸਨ ।

ਪਹਿਲਾਂ ਹੀ ਮਿਲ ਚੁੱਕੇ ਨੇ ਲਿਓਨਾਰਡੋ ਦੀ ਮਾਂ ਅਤੇ ਵਿਟੋਰੀਆ !

ਲਿਓਨਾਰਡੋ ਅਤੇ ਵਿਟੋਰੀਆ ਨੂੰ ਗਰਮੀਆਂ ਵਿੱਚ ਸਪੇਨ ਦੇ ਇਬੀਜ਼ਾ ਵਿੱਚ ਇੱਕ ਨਾਈਟ ਕਲੱਬ ਵਿੱਚ ਵੀ ਦੇਖਿਆ ਗਿਆ ਸੀ । ਮਡੀਆ ਦੀ ਰਿਪੋਰਟਸ 'ਚ ਦੱਸਿਆ ਗਿਆ ਹੈ ਕਿ ਵਿਟੋਰੀਆ ਸੇਰੇਟੀ ਨੇ ਲਿਓਨਾਰਡੋ ਦੀ ਮਾਂ ਇਰਮੇਲਿਨ ਇੰਡੇਨਬੀਰਕੇਨ ਨਾਲ ਵੀ ਮੁਲਾਕਾਤ ਕੀਤੀ ਵੀ ਕਰ ਚੁੱਕੇ ਹਨ । ਤਿੰਨਾਂ ਨੂੰ ਪਿਛਲੇ ਸਾਲ ਸਤੰਬਰ ਵਿੱਚ ਮਿਲਾਨ ਦੇ ਇੱਕ ਮਿਊਜ਼ੀਅਮ ਵਿੱਚ ਇਕੱਠੇ ਦੇਖਿਆ ਗਿਆ ਸੀ ।

ਲਿਓਨਾਰਡੋ ਅਤੇ ਵਿਟੋਰੀਆ ਨਾਲ ਵਾਪਰੀ ਇਹ ਘਟਨਾ

ਆਪਣੀਆਂ ਛੁੱਟਿਆਂ ਦਾ ਆਨੰਦ ਮਾਣ ਰਹੇ ਲਿਓਨਾਰਡੋ ਅਤੇ ਵਿਟੋਰੀਆ ਨਾਲ ਇੱਕ ਮੰਦਭਾਗੀ ਘਟਨਾ ਵਾਪਰ ਗਈ ਹੈ ਜਿਸ ਚ ਮੀਡੀਆ ਰਿਪੋਰਟਸ ਮੁਤਾਬਕ ਦੱਸਿਆ ਗਿਆ ਹੈ ਕਿ ਇਸ ਯਾਟ 'ਤੇ, ਲਿਓਨਾਰਡੋ ਨੂੰ ਉਸ ਦੇ ਸੱਜੀ ਪੱਟ ਦੇ ਪਿਛਲੇ ਪਾਸੇ ਇੱਕ ਜੈਲੀਫਿਸ਼ ਦੁਆਰਾ ਡੰਗਿਆ ਗਿਆ ਸੀ ਅਤੇ ਇੱਕ ਜ਼ਖ਼ਮ ਹੋਇਆ ਸੀ। ਇਸ ਤੋਂ ਬਾਅਦ ਵਿਟੋਰੀਆ ਨੂੰ ਜ਼ਖ਼ਮ ਦੀ ਦੇਖਭਾਲ ਕਰਨ ਵਿੱਚ ਅਦਾਕਾਰ ਦੀ ਮਦਦ ਕਰਦੇ ਦੇਖਿਆ ਗਿਆ ।

Tags:    

Similar News