Abhishek ਤੇ Aishwarya ਦੇ ਤਲਾਕ ਦੀ ਖ਼ਬਰ ਹੋਈ Confirm!
ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਪਰਿਵਾਰ ਵਿਚਾਲੇ ਲਗਾਤਾਰ ਤਕਰਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਫਵਾਹਾਂ ਹਨ ਕਿ ਐਸ਼ਵਰਿਆ ਅਤੇ ਅਭਿਸ਼ੇਕ ਦਾ ਤਲਾਕ ਹੋ ਰਿਹਾ ਹੈ। ਦਰਅਸਲ, ਇਹ ਅਫਵਾਹਾਂ ਉਦੋਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਅੰਬਾਨੀ ਪਰਿਵਾਰ ਦੇ ਵਿਆਹ 'ਚ ਦੋਵੇਂ ਪਤੀ ਅਤੇ ਪਤਨੀ ਵੱਖਰੇ ਤੌਰ 'ਤੇ ਪਹੁੰਚੇ ਸਨ। ਇਸ ਤੋਂ ਬਾਅਦ ਸਾਰੇ ਇਵੈਂਟਸ 'ਚ ਐਸ਼ਵਰਿਆ ਬੇਟੀ ਆਰਾਧਿਆ...
ਮੁੰਬਈ : ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਪਰਿਵਾਰ ਵਿਚਾਲੇ ਲਗਾਤਾਰ ਤਕਰਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਫਵਾਹਾਂ ਹਨ ਕਿ ਐਸ਼ਵਰਿਆ ਅਤੇ ਅਭਿਸ਼ੇਕ ਦਾ ਤਲਾਕ ਹੋ ਰਿਹਾ ਹੈ। ਦਰਅਸਲ, ਇਹ ਅਫਵਾਹਾਂ ਉਦੋਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਅੰਬਾਨੀ ਪਰਿਵਾਰ ਦੇ ਵਿਆਹ 'ਚ ਦੋਵੇਂ ਪਤੀ ਅਤੇ ਪਤਨੀ ਵੱਖਰੇ ਤੌਰ 'ਤੇ ਪਹੁੰਚੇ ਸਨ। ਇਸ ਤੋਂ ਬਾਅਦ ਸਾਰੇ ਇਵੈਂਟਸ 'ਚ ਐਸ਼ਵਰਿਆ ਬੇਟੀ ਆਰਾਧਿਆ ਨਾਲ ਨਜ਼ਰ ਆਈ ਅਤੇ ਬੱਚਨ ਪਰਿਵਾਰ ਨਾਲ ਨਹੀਂ ਨਜ਼ਰ ਆਈ।
ਜਿਸ ਤੋਂ ਬਾਅਦ ਅਫਵਾਹਾਂ ਫੈਲ ਰਹੀਆਂ ਹਨ ਕਿ ਇਸ ਜੋੜੇ ਦਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ ਹੈ। ਹਾਲਾਂਕਿ, ਜੋੜੇ ਨੇ ਤਲਾਕ ਦੀਆਂ ਅਫਵਾਹਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਸਭ ਦੇ ਵਿਚਕਾਰ ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬਿੱਗ ਬੀ ਆਪਣੀ ਨੂੰਹ ਨੂੰ ਝਿੜਕਦੇ ਨਜ਼ਰ ਆ ਰਹੇ ਹਨ।
ਦਰਅਸਲ ਐਸ਼ਵਰਿਆ ਰਾਏ ਮੀਡੀਆ ਦੇ ਸਾਹਮਣੇ ਆਪਣੇ ਸਹੁਰੇ ਅਤੇ ਮੈਗਾਸਟਾਰ ਅਮਿਤਾਭ ਬੱਚਨ ਨੂੰ ਜੱਫੀ ਪਾਉਂਦੀ ਹੈ ਅਤੇ ਉੱਚੀ-ਉੱਚੀ ਚੀਕਦੀ ਹੈ ਕਿ ਉਹ ਸਭ ਤੋਂ ਬੈਸਟ ਹਨ। ਇਸ 'ਤੇ ਅਮਿਤਾਭ ਬੱਚਨ ਥੋੜੇ ਗੁੱਸੇ 'ਚ ਨਜ਼ਰ ਆ ਰਹੇ ਹਨ ਅਤੇ ਐਸ਼ਵਰਿਆ ਨੂੰ ਝਿੜਕਦੇ ਹੋਏ ਕਹਿੰਦੇ ਹਨ ਕਿ ਆਰਾਧਿਆ ਵਰਗਾ ਵਿਵਹਾਰ ਕਰਨਾ ਬੰਦ ਕਰੋ। ਜਿਸ ਤੋਂ ਬਾਅਦ ਸਲਮਾਨ ਅਤੇ ਆਰਾਧਿਆ ਦੀ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਵੀਡੀਓ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ।
ਹਾਲਾਂਕਿ ਇਸ ਗੱਲ ਤੋਂ ਸਾਰੇ ਜਾਣੂ ਹਨ ਕਿ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਨਾਲ ਹਰ ਇਵੈਂਟ 'ਚ ਨਜ਼ਰ ਆਉਂਦੀ ਹੈ। ਇਸ ਵਿਚਾਲੇ ਆਰਾਧਿਆ ਬੱਚਨ ਅਤੇ ਸਲਮਾਨ ਖਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵਾਂ ਨੂੰ ਇਕੱਠੇ ਦੇਖ ਕੇ ਯੂਜ਼ਰਸ ਕਾਫੀ ਹੈਰਾਨ ਹੋਏ।
ਤੁਹਾਨੂੰ ਦੱਸ ਦਈਏ ਕਿ ਅਮਿਤਾਭ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਓਹ ਇੱਕ ਪੁਰਾਣੀ ਵੀਡੀਓ ਹੈ। ਵੀਡੀਓ ਕਿਸੇ ਐਵਾਰਡ ਫੰਕਸ਼ਨ ਦੀ ਹੈ। ਇਹ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਕੁਝ ਯੂਜ਼ਰਸ ਨੇ ਕਿਹਾ ਕਿ ਇਸੇ ਲਈ ਜਯਾ ਬੱਚਨ ਉਨ੍ਹਾਂ ਨੂੰ ਨਫਰਤ ਕਰਦੀ ਹੈ ਜਦਕਿ ਕੁਝ ਨੇ ਕਿਹਾ ਕਿ ਐਸ਼ਵਰਿਆ ਦਾ ਵਿਵਹਾਰ ਜਯਾ ਬੱਚਨ ਤੋਂ ਬਿਹਤਰ ਹੈ।
ਦੂਜੇ ਪਾਸੇ ਸਲਮਾਨ ਖਾਨ ਦੇ ਨਾਲ ਵਾਇਰਲ ਹੋਈ ਅਰਾਧਿਆ ਬੱਚਨ ਦੀ ਫੋਟੋ ਬਾਰੇ ਵੀ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਅਸਲੀਅਤ ਕੁੱਝ ਹੋਰ ਹੀ ਨਿਕਲੀ। ਦਰਅਸਲ ਖਬਰਾਂ ਦੀ ਮੰਨੀਏ ਤਾਂ ਨਿਖਤ ਜ਼ਰੀਨ ਤੋਂ ਆਰਾਧਿਆ ਦਾ ਚਿਹਰਾ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਐਸ਼ਵਰਿਆ ਅਤੇ ਆਰਾਧਿਆ ਨਾਲ ਸਲਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਚੁੱਕੀਆਂ ਹਨ। ਸਲਮਾਨ ਖਾਨ ਅਤੇ ਆਰਾਧਿਆ ਦੀਆਂ ਇਹ ਮੋਰਫਡ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਐਡਿਟ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ਨੂੰ ਮੁੱਕੇਬਾਜ਼ ਨਿਖਤ ਜ਼ਰੀਨ ਦੀਆਂ ਤਸਵੀਰਾਂ ਨਾਲ ਬਦਲਿਆ ਗਿਆ ਹੈ। ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਓਥੇ ਹੀ ਦੂਜੇ ਪਾਸੇ ਗੱਲ ਕਰੀਏ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਤਾਂ ਇਨ੍ਹਾਂ ਦੇ ਵਿਆਹ ਨੂੰ 17 ਸਾਲ ਹੋ ਚੁੱਕੇ ਹਨ। ਇਸ ਜੋੜੇ ਦੀ ਇੱਕ ਬੇਟੀ ਆਰਾਧਿਆ ਬੱਚਨ ਹੈ। ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ। ਹਾਲਾਂਕਿ ਦੋਹਾਂ ਨੇ ਆਪਣੇ ਤਲਾਕ ਦੀਆਂ ਇਨ੍ਹਾਂ ਅਫਵਾਹਾਂ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।