Border 2: "ਬਾਰਡਰ 2" ਦਾ ਦਮਦਾਰ ਟ੍ਰੇਲਰ ਰਿਲੀਜ਼, ਛਾ ਗਿਆ ਦੋਸਾਂਝਵਾਲਾ, 3 ਘੰਟਿਆਂ 'ਚ ਹੀ ਵਿਊਜ਼ ਮਿਲੀਅਨ ਤੋਂ ਪਾਰ
ਫਿਲਮ ਦੇ ਡਾਇਲਾਗ ਵੀ ਹਨ ਸ਼ਾਨਦਾਰ, ਦੇਖੋ ਪੂਰਾ ਟ੍ਰੇਲਰ
Border 2 Trailer Out Now: ਸਾਰੇ ਫ਼ਿਲਮਾਂ ਦੇ ਦੀਵਾਨਿਆਂ ਲਈ ਵੱਡੀ ਖੁਸ਼ਖਬਰੀ ਹੈ। 2026 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ, "ਬਾਰਡਰ 2" ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਦੇਖ ਕੇ ਹੀ ਸਮਝ ਆ ਜਾਂਦਾ ਹੈ ਕਿ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਇਹ ਫਿਲਮ ਪੂਰੀ ਧੱਕ ਪਾਉਣ ਵਾਲੀ ਹੈ। ਟ੍ਰੇਲਰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ, ਬਾਕੀ ਫ਼ੈਸਲਾ ਤਾਂ ਜਨਤਾ ਹੀ ਕਰੇਗੀ। ਦੱਸ ਦਈਏ ਕਿ ਇਹ ਇੱਕ ਵਾਰ ਡਰਾਮਾ ਫਿਲਮ ਹੈ, ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਫਿਲਮ ਰਿਲੀਜ਼ ਹੋਣ ਤੋਂ ਇੱਕ ਹਫ਼ਤਾ ਪਹਿਲਾਂ, ਫਿਲਮ ਮੇਕਰਜ਼ ਨੇ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।
ਸੰਨੀ ਦਿਓਲ ਦਾ ਦਮਦਾਰ ਅੰਦਾਜ਼ ਅਤੇ ਜਾਨਦਾਰ ਡਾਇਲਾਗਜ਼
ਇਹ ਫਿਲਮ 1971 ਦੇ ਭਾਰਤ-ਪਾਕਿਸਤਾਨ ਯੁੱਧ ਦੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ, ਜਦੋਂ ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਇਕੱਠੇ ਲੜੇ ਸਨ। 3 ਮਿੰਟ 35 ਸਕਿੰਟ ਦਾ ਟ੍ਰੇਲਰ ਪਾਕਿਸਤਾਨੀ ਫੌਜ ਨਾਲ ਸੰਨੀ ਦਿਓਲ ਦੇ ਟਕਰਾਅ ਨਾਲ ਸ਼ੁਰੂ ਹੁੰਦਾ ਹੈ। ਹਾਲਾਂਕਿ, ਪਾਕਿ ਫ਼ੌਜ ਤੋਂ ਡਰ ਦੀ ਬਜਾਏ, ਸੰਨੀ ਦਿਓਲ ਦੀਆਂ ਅੱਖਾਂ ਵਿੱਚ ਜਨੂੰਨ ਅਤੇ ਉਤਸ਼ਾਹ ਦਿਖਾਈ ਦਿੰਦਾ ਹੈ। ਫਿਰ, ਸੰਨੀ ਦਿਓਲ ਦੀ ਸ਼ਕਤੀਸ਼ਾਲੀ ਡਾਇਲਾਗ ਡਿਲੀਵਰੀ ਸ਼ੁਰੂ ਹੁੰਦੀ ਹੈ, ਜਿਸ ਵਿੱਚ ਸੰਨੀ ਦਿਓਲ ਕਹਿੰਦੇ ਹਨ, "ਇੱਕ ਸਿਪਾਹੀ ਲਈ, ਸਰਹੱਦ ਸਿਰਫ਼ ਨਕਸ਼ੇ 'ਤੇ ਖਿੱਚੀ ਗਈ ਇੱਕ ਲਕੀਰ ਨਹੀਂ ਹੈ।" ਸਗੋਂ, ਉਸਦੇ ਦੇਸ਼ ਨਾਲ ਕੀਤਾ ਗਿਆ ਇੱਕ ਵਾਅਦਾ ਹੈ ਕਿ ਕੋਈ ਵੀ ਉਸ ਥਾਂ ਤੋਂ ਅੱਗੇ ਨਹੀਂ ਜਾਵੇਗਾ ਜਿੱਥੇ ਉਹ ਖੜ੍ਹਾ ਹੈ। ਨਾ ਦੁਸ਼ਮਣ, ਨਾ ਉਸਦੀਆਂ ਗੋਲੀਆਂ, ਨਾ ਹੀ ਉਸਦੇ ਕਦਮ।' ਟ੍ਰੇਲਰ ਵਿੱਚ, ਸੰਨੀ ਦਿਓਲ ਦਮਦਾਰ ਡਾਇਲਾਗ ਬੋਲਦੇ ਹੋਏ ਅਤੇ ਫੌਜੀ ਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਕਿਰਦਾਰ ਪੁਰਾਣੀ ਵਾਲੀ 'ਬਾਰਡਰ' ਦੇ ਕਿਰਦਾਰ ਨਾਲ ਬਹੁਤ ਮਿਲਦਾ ਜੁਲਦਾ ਹੈ।
ਤਿੰਨਾਂ ਫ਼ੌਜਾਂ ਦੀ ਸਾਂਝੀ ਭਾਵਨਾ ਦੀ ਇੱਕ ਝਲਕ
ਇਸਤੋਂ ਬਾਅਦ ਟ੍ਰੇਲਰ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵੱਲ ਰੁਖ਼ ਕਰਦਾ ਹੈ। ਵਰੁਣ ਧਵਨ ਫੌਜ ਵਿੱਚ ਹੈ, ਦਿਲਜੀਤ ਹਵਾਈ ਸੈਨਾ ਵਿੱਚ ਹੈ, ਅਤੇ ਅਹਾਨ ਇੱਕ ਨੇਵੀ ਅਫਸਰ ਹੈ। ਸੰਨੀ ਦਿਓਲ ਤੋਂ ਇਲਾਵਾ, ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਵੀ ਡਾਇਲਾਗ ਬੋਲਦੇ ਨਜ਼ਰ ਆਉਂਦੇ ਹਨ। ਜੰਗ ਦੀ ਕਹਾਣੀ ਅਤੇ ਭਾਰਤੀ ਫੌਜ ਦੀ ਬਹਾਦਰੀ ਨੂੰ ਦਰਸਾਉਂਦੇ ਹੋਏ, ਟ੍ਰੇਲਰ ਫਿਲਮ ਦੇ ਸਾਰੇ ਕਿਰਦਾਰਾਂ ਦੀ ਝਲਕ ਪੇਸ਼ ਕਰਦਾ ਹੈ। ਟ੍ਰੇਲਰ ਵਿੱਚ ਅਹਾਨ ਸ਼ੈੱਟੀ ਦੇ ਕੁਝ ਸੰਵਾਦ ਹਨ। ਟ੍ਰੇਲਰ ਤਿੰਨਾਂ ਹਥਿਆਰਬੰਦ ਸੈਨਾਵਾਂ ਦੀ ਭਾਵਨਾ ਨੂੰ ਦਰਸਾਉਂਦਾ ਹੈ। ਹਾਲਾਂਕਿ, ਫੋਕਸ ਮੁੱਖ ਤੌਰ 'ਤੇ ਸੰਨੀ ਦਿਓਲ 'ਤੇ ਹੈ। ਦੇਖੋ ਪੂਰਾ ਟ੍ਰੇਲਰ
23 ਜਨਵਰੀ ਨੂੰ ਰਿਲੀਜ਼ ਹੋਵੇਗੀ ਫਿਲਮ
ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਅਤੇ ਜੇਪੀ ਦੱਤਾ ਦੁਆਰਾ ਨਿਰਮਿਤ, "ਬਾਰਡਰ 2" 23 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 2026 ਦੀ ਪਹਿਲੀ ਵੱਡੀ ਫਿਲਮ ਹੈ।