ਪੰਜਾਬੀ ਫਿਲਮ 'ਗੁਰਮੁਖ' ਦੀ ਸਟਾਰਕਾਸਟ ਸਕਰੀਨਿੰਗ ਲਈ ਅੰਮ੍ਰਿਤਸਰ ਪੁੱਜੀ
ਪੰਜਾਬੀ ਸਿਨਮੇ ਵਿੱਚ ਲਗਾਤਾਰ ਹੀ ਪੰਜਾਬੀ ਇੱਕ ਤੋਂ ਇੱਕ ਹਿੱਟ ਫਿਲਮਾਂ ਰਿਲੀਜ਼ ਹੋ ਰਹੀਆਂ ਹਨ ਜਿਸ ਦੇ ਚਲਦੇ ਸਾਗਾ ਹਿਟਸ ਕੰਪਨੀ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ਗੁਰਮੁਖ 24 ਜਨਵਰੀ 2025 ਤੋਂ ਕਾਬਲੇ ਓਨ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋਣ ਜਾ ਰਹੀ ਹੈ। ਅਤੇ ਇਸ ਦੀ ਰਿਲੀਜਿੰਗ ਤੋਂ ਪਹਿਲਾਂ ਹੀ ਸਟਾਰ ਕਾਸਟ ਵੱਲੋਂ ਪੂਰੇ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਜਾ ਕੇ ਇਸ ਦੀ ਸਕਰੀਨਿੰਗ ਕੀਤੀ ਜਾ ਰਹੀ;
ਅੰਮ੍ਰਿਤਸਰ : ਪੰਜਾਬੀ ਸਿਨਮੇ ਵਿੱਚ ਲਗਾਤਾਰ ਹੀ ਪੰਜਾਬੀ ਇੱਕ ਤੋਂ ਇੱਕ ਹਿੱਟ ਫਿਲਮਾਂ ਰਿਲੀਜ਼ ਹੋ ਰਹੀਆਂ ਹਨ ਜਿਸ ਦੇ ਚਲਦੇ ਸਾਗਾ ਹਿਟਸ ਕੰਪਨੀ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ਗੁਰਮੁਖ 24 ਜਨਵਰੀ 2025 ਤੋਂ ਕਾਬਲੇ ਓਨ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋਣ ਜਾ ਰਹੀ ਹੈ। ਅਤੇ ਇਸ ਦੀ ਰਿਲੀਜਿੰਗ ਤੋਂ ਪਹਿਲਾਂ ਹੀ ਸਟਾਰ ਕਾਸਟ ਵੱਲੋਂ ਪੂਰੇ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਜਾ ਕੇ ਇਸ ਦੀ ਸਕਰੀਨਿੰਗ ਕੀਤੀ ਜਾ ਰਹੀ ਜਿਸ ਦੇ ਚਲਦੇ ਪੂਰੀ ਫਿਲਮ ਦੀ ਟੀਮ ਅੰਮ੍ਰਿਤਸਰ ਪਹੁੰਚੀ ਅਤੇ ਅੰਮ੍ਰਿਤਸਰ ਉਹਨਾਂ ਨੇ ਇੱਕ ਨਿੱਜੀ ਮਾਲ ਦੇ ਵਿੱਚ ਜਾ ਕੇ ਇਸ ਫਿਲਮ ਦੀ ਸਕਰੀਨਿੰਗ ਕੀਤੀ।
ਇਸ ਦੌਰਾਨ ਫਿਲਮ ਦੀ ਸਟਾਰ ਕਾਸਟ ਕੁਲਜਿੰਦਰ ਸਿੰਘ ਸਿੱਧੂ, ਅਕਾਂਛਾ ਸਰੀਨ, ਅਤੇ ਫਿਲਮ ਦੇ ਡਾਇਰੈਕਟਰ ਭੁਪਿੰਦਰ ਪਾਲੀ ਵੀ ਮੌਜੂਦ ਰਹੇ। ਫਿਲਮ ਦੀ ਟੀਮ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੁਰਮੁਖ ਫਿਲਮ ਇੱਕ ਸਿੱਖ ਦੇ ਉੱਪਰ ਨਿਰਧਾਰਿਤ ਹੈ ਇਹ ਪਰਿਵਾਰਿਕ ਫਿਲਮ ਹੈ ਅਤੇ ਸਭ ਨੂੰ ਆਪਣੇ ਪਰਿਵਾਰ ਦੇ ਨਾਲ ਫਿਲਮ ਜਰੂਰ ਦੇਖਣੀ ਚਾਹੀਦੀ ਹੈ ਕਿ ਅਸੀਂ ਆਪਣੀ ਸਿੱਖੀ ਨੂੰ ਪਿਆਰ ਕਰਦੇ ਸਿੱਖ ਕੌਣ ਹੁੰਦਾ ਕਿਵੇਂ ਉਹਨੂੰ ਇੱਕ ਪੱਗ ਦੀ ਕਦਰ ਹੁੰਦੀ ਹੈ ਜਾਂ ਇੱਕ ਪੱਗ ਦੇ ਲਈ
ਕੀ ਵੈਲਿਊ ਇੱਕ ਸਿੱਖ ਦੀ ਹੁਣ ਇਹ ਸਾਰਾ ਕੁਝ ਇਸ ਫਿਲਮ ਚ ਮਿਲੇਗਾ ਆਪ ਵੀ ਦੇਖੋ ਤੇ ਆਪਣੇ ਬੱਇਹਆਂ ਨੂੰ ਵੀ ਜਰੂਰ ਦਿਖਾਓ ਕਿਹਾ ਕਿ ਇਹ ਇੱਕ ਥਿਏਟਰ ਮੂਵੀ ਹੈ ਤੇ ਕੋਸ਼ਿਸ਼ ਕਰਾਂਗੇ ਕਿ ਉਸਨੂੰ ਵੱਖ-ਵੱਖ ਸਿਨਮਾ ਘਰਾਂ ਵਿੱਚ ਵੀ ਰਿਲੀਜ਼ ਕੀਤਾ ਜਾਵੇ ਲੇਕਿਨ ਫਿਲਹਾਲ ਇਸ ਫਿਲਮ ਨੂੰ ਕਾਬਲੇ ਓਨ ਪਲੇਟਫਾਰਮ ਦੇ ਉੱਪਰ ਰਿਲੀਜ਼ ਕੀਤਾ ਜਾ ਰਿਹਾ ਹੈ।