ਸਲਮਾਨ ਖਾਨ ਨੇ ਮਨਾਇਆ ਯੂਲੀਆ ਵੰਤੂਰ ਦਾ ਜਨਮਦਿਨ, ਖਾਸ ਤਸਵੀਰਾਂ ਆਈਆਂ ਸਾਹਮਣੇ
ਕਈ ਸਾਲਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਸਲਮਾਨ ਖਾਨ, ਯੂਲੀਆ ਵੰਤੂਰ ਨੂੰ ਡੇਟ ਕਰ ਰਹੇ ਹਨ । ਬੀਤੀ ਰਾਤ ਸਲਮਾਨ ਯੂਲੀਆ ਵੰਤੂਰ ਵੱਲੋਂ ਆਯੋਜਿਤ ਕੀਤੀ ਇੱਕ ਜਨਮ ਦਿਨ ਦੀ ਪਾਰਟੀ ਚ ਦਿਖਾਈ ਦਿੱਤੇ।;
ਮੁੰਬਈ : ਕਈ ਸਾਲਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਸਲਮਾਨ ਖਾਨ, ਯੂਲੀਆ ਵੰਤੂਰ ਨੂੰ ਡੇਟ ਕਰ ਰਹੇ ਹਨ । ਬੀਤੀ ਰਾਤ ਸਲਮਾਨ ਯੂਲੀਆ ਵੰਤੂਰ ਵੱਲੋਂ ਆਯੋਜਿਤ ਕੀਤੀ ਇੱਕ ਜਨਮ ਦਿਨ ਦੀ ਪਾਰਟੀ ਚ ਦਿਖਾਈ ਦਿੱਤੇ । ਸਲਮਾਨ ਦੇ ਜੀਜਾ ਅਤੁਲ ਅਗਨੀਹੋਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ । ਤਸਵੀਰ ਵਿੱਚ ਅਰਪਿਤਾ ਖਾਨ, ਆਯੂਸ਼ ਸ਼ਰਮਾ, ਅਲਵੀਰਾ ਅਗਨੀਹੋਤਰੀ ਅਤੇ ਅਰਹਾਨ ਖਾਨ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਅੰਦਰੂਨੀ ਤਸਵੀਰਾਂ 'ਚ ਯੂਲੀਆ ਇਕ ਗਰੁੱਪ ਸੈਲਫੀ 'ਚ ਸਲਮਾਨ ਨੂੰ ਆਪਣੇ ਨੇੜੇ ਪਕੜਦੀ ਨਜ਼ਰ ਆ ਰਹੀ ਹੈ । ਗਾਇਕ ਮੀਕਾ ਸਿੰਘ ਦੁਆਰਾ ਕਲਿੱਕ ਕੀਤੀ ਗਈ ਗਰੁੱਪ ਸੈਲਫੀ ਵਿੱਚ, ਸਲਮਾਨ ਮੀਕਾ ਦੇ ਮੋਢਿਆਂ 'ਤੇ ਆਪਣੀਆਂ ਬਾਹਾਂ ਰੱਖ ਕੇ ਖੜ੍ਹੇ ਹੋਏ ਦਿਖਾਈ ਦਿੱਤੇ ਹਨ । ਉਹ ਅਭਿਨੇਤਾ-ਗਾਇਕ ਹਿਮੇਸ਼ ਰੇਸ਼ਮੀਆ ਨਾਲ ਹਾਸਾ ਸਾਂਝਾ ਕਰਨ ਲਈ ਪਿੱਛੇ ਵੀ ਦੇਖ ਰਹੇ ਹਨ । ਇਨ੍ਹਾਂ ਸਾਰੀਆਂ ਤੋਂ ਜ਼ਿਆਦਾ ਫੈਨਸ ਵਿੱਚ ਸਲਮਾਨ ਦੇ ਕੋਲ ਖੜ੍ਹੀ ਯੂਲੀਆ ਤੇ ਚਰਚਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਨੇ ਕੈਮਰੇ ਲਈ ਮੁਸਕਰਾਉਂਦੀ ਹੋਏ, ਇੱਕ ਹੱਥ ਸਲਮਾਨ ਦੇ ਮੋਢੇ 'ਤੇ ਰੱਖਿਆ ਹੋਇਆ ਹੈ ।
ਗਾਇਕ ਮੀਕਾ ਸਿੰਘ ਨੇ ਵੀ ਆਪਣੀ ਮਸਤੀ ਭਰੀ ਰਾਤ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ। ਰੋਮਾਨੀਆ ਦੀ ਗਾਇਕਾ ਯੂਲੀਆ ਵੰਤੂਰ ਨੂੰ ਅਕਸਰ ਹੀ ਸਲਮਾਨ ਖਾਨ ਦੀ ਗਰਲਫਰੈਂਡ ਸਮਝਿਆ ਜਾਂਦਾ ਹੈ ਜਿਸ ਦੇ ਨਾਲ- ਨਾਲ ਫੈਨਸ ਕਹਿੰਦੇ ਹਨ ਕਿ ਇਹ ਦੋਵੇਂ ਕਾਫੀ ਪਾਰਟੀਆਂ 'ਚ 'ਇਕੱਠੇ ਹੀ ਨਜ਼ਰ ਆਉਂਦੇ ਨੇ । ਹਾਲਾਂਕਿ ਉਨ੍ਹਾਂ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਹੈ । ਪ੍ਰਸ਼ੰਸਕਾਂ ਵੱਲੋਂ ਯੂਲੀਆ ਵੰਤੂਰ ਜ਼ਿਆਦਾਤਰ ਤਿਉਹਾਰਾਂ ਅਤੇ ਪਾਰਟੀਆਂ ਦੌਰਾਨ ਸਲਮਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਆਮ ਹੀ ਤਸਵੀਰਾਂ ਚ ਦੇਖਿਆ ਜਾਂਦਾ ਹੈ ।