ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਸਾਂਝੀ ਕੀਤੀ ਨਵਜੰਮੀ ਧੀ ਦੀ ਪਹਿਲੀ ਤਸਵੀਰ
ਜੋੜੇ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਆਪਣੇ ਛੋਟੇ ਬੱਚੇ ਦੀ ਪਹਿਲੀ ਝਲਕ ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਆਪਣੀ ਨਵਜੰਮੀ ਬੇਟੀ ਦੇ ਛੋਟੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਹੈ।;
ਮੁੰਬਈ : ਜੋੜੇ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਆਪਣੇ ਛੋਟੇ ਬੱਚੇ ਦੀ ਪਹਿਲੀ ਝਲਕ ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਆਪਣੀ ਨਵਜੰਮੀ ਬੇਟੀ ਦੇ ਛੋਟੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਦੇ ਨਾਲ, ਜੋੜੇ ਨੇ ਇੱਕ ਦਿਲੀ ਨੋਟ ਲਿਖਿਆ "ਸਾਡੀ ਜ਼ਿੰਦਗੀ ਦੇ ਸਭ ਤੋਂ ਵੱਡੇ ਸਹਿਯੋਗ ਦੀ ਘੋਸ਼ਣਾ ਕਰਨ ਲਈ ਅਸੀਂ ਇੱਕ ਕੋਲੈਬ ਪੋਸਟ ਕਰ ਰਹੇ ਹਾਂ ! ਸਾਨੂੰ ਸੱਚਮੁੱਚ ਰੱਬ ਵੱਲੋਂ ਅਸੀਸ ਦਿੱਤੀ ਗਈ ਹੈ । ਅਸੀਂ ਆਪਣੀ ਬੇਟੇ ਕਾਰਨ ਕਾਫੀ ਵਿਅਸਤ ਹਾਂ । ਇਸ ਲਈ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਲਈ ਸਭ ਦਾ ਧੰਨਵਾਦ " ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਕਪਲ ਨੇ 16 ਜੁਲਾਈ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ । ਜਾਣਕਾਰੀ ਅਨੁਸਾਰ ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਵਿਆਹ 2020 ਵਿੱਚ ਹੋਇਆ । ਇਸ ਜੋੜੇ ਵੱਲੋਂ ਫੁਕਰੇ, ਫੁਕਰੇ ਰਿਟਰਨਜ਼ ਵਿੱਚ ਵੀ ਸਕ੍ਰੀਨ ਸਪੇਸ ਸਾਂਝੀ ਕੀਤੀ ਹੈ । ਉਹਨਾਂ ਨੇ ਨੈੱਟਫਲਿਕਸ ਸੀਰੀਜ਼ ਕਾਲ ਮਾਈ ਏਜੰਟ: ਬਾਲੀਵੁੱਡ ਵਿੱਚ ਕੈਮਿਓ ਚ ਦਿਖਾਈ ਦਿੱਤੇ ਸਨ । ਮੀਡੀਆ ਰਿਪੋਰਟਸ ਦੇ ਮੁਤਾਬਕ ਰਿਚਾ ਚੱਢਾ ਅਤੇ ਅਲੀ ਫਜ਼ਲ ਨੇ 2015 ਤੋਂ ਡੇਟਿੰਗ ਸ਼ੁਰੂ ਕੀਤੀ । ਉਨ੍ਹਾਂ ਨੇ ਸਾਲ 2017 ਵਿੱਚ ਆਪਣੇ ਰਿਸ਼ਤੇ ਦੀ ਸਥਿਤੀ ਦੀ ਪੁਸ਼ਟੀ ਕੀਤੀ, ਜਦੋਂ 3 ਇਡੀਅਟਸ ਅਭਿਨੇਤਾ ਨੇ ਰਿਚਾ ਚੱਢਾ ਨਾਲ ਇੰਸਟਾਗ੍ਰਾਮ 'ਤੇ ਇੱਕ ਸੈਲਫੀ ਲਈ, ਤੇ ਪੋਸਟ ਕਰਦਿਆਂ ਲਿੱਖਿਆ ਕਿ "ਹੈ ਤੋ ਹੈ।" ਜਿਸ ਤੋਂ ਬਾਅਦ ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਵਿਆਹ 2020 ਵਿੱਚ ਹੋਇਆ ਸੀ