Sonu Bakshi: ਕਦੇ ਕਰੋੜਾਂ ਜਾਇਦਾਦ ਦਾ ਮਾਲਕ ਪੰਜਾਬੀ ਸਿੰਗਰ ਸੋਨੂੰ ਬਖ਼ਸ਼ੀ, ਹੋਇਆ ਗ਼ਰੀਬ, ਮਜਬੂਰੀ ਨੇ ਬਣਾਇਆ ਡਿਲੀਵਰੀ ਬੁਆਏ

ਹਾਲ ਹੀ ਵਿੱਚ ਸਿੰਗਰ ਨੇ ਖ਼ੁਦ ਕੀਤਾ ਖ਼ੁਲਾਸਾ, ਦੱਸੀ ਦਰਦ ਭਰੀ ਕਹਾਣੀ

Update: 2025-12-30 13:52 GMT

ਐਨੀ ਖੋਖਰ ਦੀ ਰਿਪੋਰਟ

Punjabi Singer Sonu Bakshi Got Broke: ਮਨੋਰੰਜਨ ਜਗਤ ਇੱਕ ਅਜਿਹੀ ਦੁਨੀਆ ਹੈ, ਜੋਂ ਬਾਹਰੋਂ ਬਹੁਤ ਹੀ ਗਲੈਮਰ ਤੇ ਚਮਕ ਨਾਲ ਭਰਪੂਰ ਨਜ਼ਰ ਆਉਂਦੀ ਹੈ, ਪਰ ਇਸਦੀ ਕਾਲੀ ਸੱਚਾਈ ਵੀ ਹੈ। ਇੱਕ ਵਾਰ ਜੋ ਇਸ ਭਵਰ ਵਿੱਚ ਫਸਦਾ ਹੈ, ਉਹ ਕਦੇ ਬਾਹਰ ਨਹੀਂ ਨਿਕਲ ਪਾਉਂਦਾ। ਅਸੀਂ ਹਰ ਦਿਨ ਕਈ ਅਜਿਹੀਆਂ ਕਹਾਣੀਆਂ ਸੁਣਦੇ ਹਾਂ, ਜਿਸ ਵਿੱਚ ਮਨੋਰੰਜਨ ਜਗਤ ਦੀ ਇਹ ਸੱਚਾਈ ਬੇਨਕਾਬ ਹੁੰਦੀ ਨਜ਼ਰ ਆਉਂਦੀ ਰਹਿੰਦੀ ਹੈ। ਇੱਥੇ ਕਈ ਸਿਤਾਰੇ ਚੜ੍ਹਦੇ ਹਨ, ਤਾਂ ਕਈ ਡੁੱਬ ਜਾਂਦੇ ਹਨ। ਜੋ ਡੁੱਬ ਜਾਂਦੇ ਹਨ ਉਹ ਅਕਸਰ ਗੁਮਨਾਮੀ ਦੇ ਹਨੇਰੇ ਵਿੱਚ ਚਲੇ ਜਾਂਦੇ ਹਨ। ਅਜਿਹੀ ਹੀ ਕਹਾਣੀ ਸੁਣੀ ਸੀ ਗਾਇਕ ਇੰਦਰਜੀਤ ਨਿੱਕੂ ਦੀ, ਜਿਸਨੂੰ ਇੰਡਸਟਰੀ ਨੇ ਭੁਲਾ ਦਿੱਤਾ ਸੀ। ਇਹ ਗਾਇਕ ਦੀ ਆਪਣੇ ਸਮੇਂ ਕਾਫੀ ਚੜ੍ਹਾਈ ਸੀ, ਪਰ ਇੱਕ ਅਜਿਹਾ ਦੌਰ ਆਇਆ ਕਿ ਨਿੱਕੂ ਨਾਮ ਦਾ ਇਹ ਸਿਤਾਰਾ ਗੁਮਨਾਮੀ ਦੇ ਹਨੇਰੇ ਵਿੱਚ ਚਲਾ ਗਿਆ। ਹੁਣ ਅਜਿਹੀ ਹੀ ਇੱਕ ਹੋਰ ਕਹਾਣੀ ਸਾਹਮਣੇ ਆਈ ਹੈ, ਜਿਸਨੂੰ ਦੇਖ ਕੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਇੰਡਸਟਰੀ ਵਿੱਚ ਕੋਈ ਕਿਸੇ ਦਾ ਨਹੀਂ।  

ਆਪਣੇ ਸਮੇਂ ਦਾ ਹਿੱਟ ਗਾਇਕ ਰਿਹਾ ਸੋਨੂੰ ਬਖ਼ਸ਼ੀ 

ਇਹ ਕਹਾਣੀ ਹੈ ਪੰਜਾਬੀ ਗਾਇਕ ਸੋਨੂੰ ਬਖ਼ਸ਼ੀ ਦੀ। ਇਸ ਪੰਜਾਬੀ ਸਿੰਗਰ ਸੋਨੂੰ ਬਖ਼ਸ਼ੀ ਦਾ ਨਾਮ ਤਾਂ ਸਭ ਨੇ ਕਦੇ ਨਾ ਕਦੇ ਸੁਣਿਆ ਹੋਵੇਗਾ। ਇਹ ਉਹ ਨਾਮ ਹੈ, ਜੋਂ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ। ਸੋਨੂੰ ਆਪਣੇ ਟਾਈਮ ਦੇ ਸਭ ਤੋਂ ਕਾਮਯਾਬ ਸਿੰਗਰਾਂ ਵਿੱਚੋਂ ਇੱਕ ਰਿਹਾ ਹੈ, ਇੰਡਸਟਰੀ ਵਿੱਚ ਕੋਈ ਵੀ ਗਾਣਾ ਬਖਸ਼ੀ ਤੋਂ ਬਿਨਾਂ, ਪੂਰਾ ਨਹੀਂ ਹੁੰਦਾ ਸੀ। ਪਰ ਫਿਰ ਇਸ ਗਾਇਕ ਉੱਤੇ ਵੀ ਅਜਿਹਾ ਸਮਾਂ ਆਇਆ ਕਿ ਇਹ ਗੁਮਨਾਮੀ ਦੇ ਹਨੇਰੇ ਵਿੱਚ ਗਾਇਬ ਹੋ ਗਿਆ। ਕਦੇ ਕਰੋੜਾਂ ਦਾ ਮਾਲਕ ਇਹ ਗਾਇਕ ਅੱਜ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੈ। ਜਦੋਂ ਮਨੋਰੰਜਨ ਜਗਤ ਨੇ ਠੋਕਰ ਮਾਰੀ ਅਤੇ ਕੋਈ ਵੀ ਉਸਦੀ ਮਦਦ ਲਈ ਅੱਗੇ ਨਾ ਆਇਆ ਤਾਂ ਆਪਣਾ ਪਰਿਵਾਰ ਚਲਾਉਣ ਲਈ ਉਸਨੇ ਡਿਲੀਵਰੀ ਬੁਆਏ ਦਾ ਕੰਮ ਕੀਤਾ।

ਸਵਿੱਗੀ ਵਿੱਚ ਡਿਲੀਵਰੀ ਬੁਆਏ ਦੀ ਨੌਕਰੀ

ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਸੋਨੂੰ ਬਖ਼ਸ਼ੀ ਨੇ ਆਪਣੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸਨੇ ਦੱਸਿਆ ਕਿ ਉਸ ਨੇ ਕਾਮਯਾਬੀ ਦਾ ਉਹ ਦੌਰ ਦੇਖਿਆ ਹੈ, ਜੋਂ ਬਹੁਤ ਹੀ ਖੁਸ਼ਕਿਸਮਤ ਲੋਕਾਂ ਨੂੰ ਨਸੀਬ ਹੁੰਦਾ ਹੈ। ਪਰ ਜਦੋਂ ਬੁਰਾ ਟਾਈਮ ਦੇਖਿਆ ਤਾਂ ਉਹ ਵੀ ਜ਼ਬਰਦਸਤ ਸੀ। ਆਰਥਿਕ ਤੰਗੀ ਚੱਲ ਰਹੀ ਸੀ। ਇੰਡਸਟਰੀ ਵਿੱਚ ਕੰਮ ਮਿਲਣਾ ਵੀ ਬੰਦ ਹੋ ਗਿਆ। ਗਾਇਕ ਦਾ ਕਰੀਅਰ ਬਰਬਾਦ ਹੋ ਗਿਆ, ਤਾਂ ਹਾਰ ਕੇ ਉਸਨੂੰ ਡਿਲੀਵਰੀ ਬੁਆਏ ਦੀ ਨੌਕਰੀ ਕਰਨੀ ਪਈ। ਸੋਨੂੰ ਬਖ਼ਸ਼ੀ ਅੱਜ ਵੀ ਡਿਲੀਵਰੀ ਬੁਆਏ ਦੀ ਨੌਕਰੀ ਕਰਦਾ ਹੈ ਅਤੇ ਲੱਗਭਗ 12 ਘੰਟੇ ਮਸ਼ਕੱਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ।

ਬਿੰਨੂ ਢਿੱਲੋਂ ਤੇ ਦੇਵ ਖਰੌੜ ਤੋਂ ਮਦਦ ਮੰਗੀ ਪਰ...

ਸੋਨੂੰ ਬਖ਼ਸ਼ੀ ਨੇ ਅੱਗੇ ਦੱਸਿਆ ਕਿ ਉਸਨੇ ਇੰਡਸਟਰੀ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਆਪਣੀ ਸਮੱਸਿਆ ਕਈ ਪੰਜਾਬੀ ਸਿਤਾਰਿਆਂ ਕੋਲ ਲੈਕੇ ਗਿਆ, ਪਰ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ। ਬਖ਼ਸ਼ੀ ਨੇ ਦੱਸਿਆ, "ਮੈਂ ਬਿੰਨੂ ਢਿੱਲੋਂ ਅਤੇ ਦੇਵ ਖਰੌੜ ਵਰਗੇ ਵੱਡੇ ਸਿਤਾਰਿਆਂ ਕੋਲ ਮਦਦ ਮੰਗਣ ਲਈ ਗਿਆ, ਪਰ ਕੋਈ ਵੀ ਮੇਰੀ ਮਦਦ ਕਰਨ ਅੱਗੇ ਨਾ ਆਇਆ, ਇਸਤੋਂ ਬਾਅਦ ਅੱਜ ਵੀ ਉਹ ਡਿਲੀਵਰੀ ਬੁਆਏ ਦਾ ਕੰਮ ਕਰ ਰਿਹਾ ਹੈ। ਅਜਿਹਾ ਨਹੀਂ ਕਿ ਉਹ ਕਿਸੇ ਕੋਲੋਂ ਪੈਸੇ ਚਾਹੁੰਦਾ ਹੈ, ਬੱਸ ਉਹ ਮਨੋਰੰਜਨ ਜਗਤ ਵਿੱਚ ਵਾਪਸ ਕੰਮ ਕਰਨਾ ਚਾਹੁੰਦਾ ਹੈ। 

ਮਨਕੀਰਤ ਔਲਖ ਤੋਂ ਮੰਗਿਆ ਕੰਮ

ਸੋਨੂੰ ਬਖ਼ਸ਼ੀ ਨੇ ਗਾਇਕ ਮਨਕੀਰਤ ਔਲਖ ਤੋਂ ਵੀ ਮਦਦ ਮੰਗੀ। ਉਸਨੇ ਕਿਹਾ ਕਿ ਉਸਨੂੰ ਵਾਪਸ ਆਈ ਇੰਡਸਟਰੀ ਵਿੱਚ ਕੰਮ ਮਿਲ ਜਾਵੇ ਤਾਂ ਇਸਤੋਂ ਵਧੀਆ ਹੋਰ ਕੁੱਝ ਨਹੀਂ ਹੋਵੇਗਾ। ਉਹ ਅੱਜ ਵੀ ਪੁਰਾਣੇ ਦਿਨ ਵਾਪਸ ਆਉਣ ਦੀ ਉਡੀਕ ਵਿੱਚ ਹੈ। ਦੇਖੋ ਪੂਰੀ ਇੰਟਰਵਿਊ

Full View

ਸੋਨੂੰ ਬਖ਼ਸ਼ੀ ਇੰਟਰਵਿਊ

Heading

Content Area


Tags:    

Similar News