Khan Saab: ਪੰਜਾਬੀ ਗਾਇਕ ਖਾਨ ਸਾਬ ਦਾ ਪਿਓ ਦੀ ਕਬਰ 'ਤੇ ਰੋਂਦੇ ਦਾ ਵੀਡਿਓ ਵਾਇਰਲ, ਕਿਹਾ- ਇਹ ਸੀ ਅਸਲ ਹੀਰ ਰਾਂਝਾ
15 ਦਿਨ ਪਹਿਲਾਂ ਹੋਈ ਸੀ ਮਾਂ ਦੀ ਮੌਤ, ਗਮ 'ਚ ਹੀ ਚੱਲ ਵਸੇ ਪਿਤਾ
Khan Saab Father Death: ਪੰਜਾਬੀ ਮਨੋਰੰਜਨ ਜਗਤ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ। ਆਏ ਦਿਨ ਪੰਜਾਬੀ ਕਲਾਕਾਰਾਂ ਦੇ ਘਰ ਤੋਂ ਬੁਰੀਆਂ ਖ਼ਬਰਾਂ ਆ ਰਹੀਆਂ ਹਨ। ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਤਰ੍ਹਾਂ ਅਚਾਨਕ ਖਾਨ ਸਾਬ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦਰਅਸਲ, 15 ਦਿਨ ਪਹਿਲਾਂ ਹੀ ਖਾਨ ਸਾਬ ਦੀ ਮਾਂ ਦਾ ਦੇਹਾਂਤ ਹੋਇਆ ਸੀ। ਉਸਤੋਂ ਬਾਅਦ ਅੱਜ ਗਾਇਕ ਦੇ ਪਿਤਾ ਵੀ ਦੁਨੀਆ ਤੋਂ ਰੁਖ਼ਸਤ ਹੋ ਗਏ। ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡਿਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਖਾਨ ਸਾਬ ਕਬਰਿਸਤਾਨ ਵਿੱਚ ਹੈ ਅਤੇ ਆਪਣੇ ਪਿਤਾ ਦੀ ਕਬਰ ਤੇ ਰੋਂਦਾ ਨਜ਼ਰ ਆ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਲੋਕਾਂ ਨੇ ਕਿੱਸੇ ਕਹਾਣੀਆਂ ਸੁਣੀਆਂ ਸੀ ਹੀਰ ਰਾਂਝੇ ਦੇ ਪਿਆਰ ਦੀਆਂ। ਪਰ ਅਸਲ ਹੀਰ ਰਾਂਝਾ ਮੇਰੇ ਮਾਪੇ ਸੀ। 15 ਦਿਨ ਵੀ ਮੇਰਾ ਪਿਓ ਮੇਰੀ ਮਾਂ ਬਿਨਾਂ ਕੱਟ ਨਾ ਸਕਿਆ। ਇਹ ਦੋਵੇਂ ਸਨ ਅਸਲੀ ਹੀਰ ਰਾਂਝਾ। ਦੇਖੋ ਇਹ ਵੀਡੀਓ, ਲਿੰਕ ਤੇ ਕਲਿੱਕ ਕਰੋ:
ਦੱਸ ਦਈਏ ਕਿ ਇਹ ਖਾਨ ਸਾਬ ਨੂੰ ਲਗਾਤਾਰ ਦੂਜਾ ਝਟਕਾ ਹੈ, ਕਿਉਂਕਿ ਹਾਲ ਹੀ ਵਿੱਚ ਗਾਇਕ ਨੇ ਆਪਣੀ ਮਾਂ ਨੂੰ ਵੀ ਖੋਇਆ ਸੀ। ਇਸ ਤਰ੍ਹਾਂ ਮਾਂ ਬਾਪ ਦਾ ਇਕੱਠੇ ਦੁਨੀਆਂ ਤੋਂ ਰੁਖ਼ਸਤ ਹੋ ਜਾਣਾ ਕਿਸੇ ਦੇ ਲਈ ਵੀ ਵੱਡਾ ਝਟਕਾ ਹੈ।
ਜਾਣਕਾਰੀ ਮੁਤਾਬਕ ਖਾਨ ਨੇ ਦੇ ਪਿਤਾ 70 ਸਾਲਾਂ ਦੇ ਸਨ। ਖਾਨ ਸਾਬ੍ਹ ਦੇ ਪਿਤਾ ਫਗਵਾੜਾ ਵਿੱਚ ਆਪਣੇ ਪੁੱਤਰ ਦੇ ਘਰ ਆਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਸਾਇਲੈਂਟ ਹਾਰਟ ਅਟੈਕ ਆਇਆ। ਇਸ ਤਰ੍ਹਾਂ ਉਹਨਾਂ ਦੀ ਮੌਤ ਹੋਈ। ਤਿੰਨ ਹਫ਼ਤਿਆਂ ਪਹਿਲਾਂ ਖਾਨ ਸਾਬ ਦੀ ਮਾਤਾ ਦਾ ਵੀ ਦੇਹਾਂਤ ਹੋਇਆ ਸੀ। ਉਸ ਕਰਕੇ ਗਾਇਕ ਨੂੰ ਡੂੰਘਾ ਸਦਮਾ ਪਹੁੰਚਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਨ ਸਾਬ ਦੇ ਪਿਤਾ ਆਪਣੀ ਪਤਨੀ ਤੇ ਗਾਇਕ ਦੀ ਮਾਂ ਦੀ ਮੌਤ ਤੋਂ ਬਾਅਦ ਕਾਫ਼ੀ ਪਰੇਸ਼ਾਨ ਰਹਿਣ ਲੱਗ ਪਏ ਸੀ। ਉਹਨਾਂ ਨੇ ਕਿਸੇ ਨਾਲ ਬਹੁਤਾ ਬੋਲਣਾ ਵੀ ਛੱਡ ਦਿੱਤਾ ਸੀ। ਹੁਣ ਉਹ ਆਪਣੀ ਪਤਨੀ ਦੀ ਯਾਦ ਵਿੱਚ ਹੀ ਚੁੱਪਚਾਪ ਦੁਨੀਆ ਤੋਂ ਰੁਖ਼ਸਤ ਹੋ ਗਏ। ਉਹ ਪਹਿਲਾਂ ਸਾਊਦੀ ਅਰਬ ਵਿੱਚ ਨੌਕਰੀ ਕਰਦੇ ਸਨ, ਪਰ ਜਦੋਂ ਖਾਨ ਸਾਬ੍ਹ ਇੱਕ ਸਫ਼ਲ ਗਾਇਕ ਬਣੇ ਤਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਸਾਊਦੀ ਅਰਬ ਤੋਂ ਭਾਰਤ ਬੁਲਾ ਲਿਆ। ਉਸ ਤੋਂ ਬਾਅਦ ਉਹ ਜ਼ਿਆਦਾਤਰ ਸਮਾਂ ਆਪਣੇ ਪਿੰਡ ਭੰਡਾਲ ਦੋਨਾ ਅਤੇ ਕੁਝ ਦਿਨ ਫਗਵਾੜਾ ਵਿੱਚ ਬਿਤਾਉਂਦੇ ਰਹਿੰਦੇ ਸਨ।