Diljit Dosanjh: ਦਿਲਜੀਤ ਦੋਸਾਂਝ ਨੇ ਫ਼ੈਨਜ਼ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, ਨਵਾਂ ਗਾਣਾ ਕੀਤਾ ਰਿਲੀਜ਼

ਇਸ ਬਾਲੀਵੁੱਡ ਅਭਿਨੇਤਰੀ ਨਾਲ ਰੋਮਾਂਸ ਕਰਦੇ ਆਏ ਨਜ਼ਰ

Update: 2025-10-20 14:24 GMT

Diljit Dosanjh New Song: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਹੀ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਦਿਲਜੀਤ ਦੋਸਾਂਝ ਉਹਨਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ ਜਿਹਨਾਂ ਨੇ ਪੂਰੀ ਦੁਨੀਆ ਵਿੱਚ ਨਾਮ ਕਮਾਇਆ ਹੈ। ਦਿਲਜੀਤ ਦੇ ਗਾਣੇ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪ੍ਰਸਿੱਧ ਹਨ। ਹੁਣ ਇੱਕ ਵਾਰ ਫਿਰ ਦਿਲਜੀਤ ਨੇ ਆਪਣੇ ਫੈਨਜ਼ ਨੂੰ ਦੀਵਾਲੀ ਦੇ ਮੌਕੇ ਸਪੈਸ਼ਲ ਗਿਫ਼ਟ ਦਿੱਤਾ ਹੈ। ਦਰਅਸਲ ਦਿਲਜੀਤ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਹੈ। ਇਸ ਗਾਣੇ ਵਿੱਚ ਉਹ ਬਾਲੀਵੁੱਡ ਅਦਾਕਾਰਾ ਸਾਨੀਆ ਮਲਹੋਤਰਾ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। 

ਇਹ ਗਾਣਾ ਗਾਇਕ ਦੇ ਨਵੇਂ ਐਲਬਮ, "ਔਰਾ" ਦਾ ਹਿੱਸਾ ਹੈ, ਜਿਸਦਾ ਨਾਮ "ਚਾਰਮਰ" ਹੈ। ਇਹ ਗਾਣਾ ਰਿਲੀਜ਼ ਹੁੰਦੇ ਹੀ ਗਾਣਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਸੋਸ਼ਲ ਮੀਡੀਆ ਤੇ ਲੋਕ ਇਸ ਗਾਣੇ ਵਿੱਚ ਅਦਾਕਾਰਾ ਦੇ ਡਾਂਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਇਹ ਵੀਡੀਓ, ਲਿੰਕ ਤੇ ਕਰੋ ਕਲਿੱਕ: 

Diljit Dosanjh New Song Watch Here

ਦੱਸ ਦਈਏ ਕਿ "ਚਾਰਮਰ" ਗੀਤ ਰਾਜ ਰਣਜੋਧ ਦੁਆਰਾ ਲਿਖਿਆ ਅਤੇ ਕੰਪੋਜ਼ ਕੀਤਾ ਗਿਆ ਹੈ, ਅਤੇ ਦਿਲਜੀਤ ਦੋਸਾਂਝ ਦੁਆਰਾ ਗਾਇਆ ਗਿਆ ਸੀ। ਸੰਗੀਤ ਵੀਡੀਓ ਏ.ਵੀ. ਸਰਾਂ ਦੁਆਰਾ ਡਾਇਰੈਕਟ ਕੀਤਾ ਗਿਆ ਹੈ।

ਕਬਿਲੇਗੌਰ ਹੈ ਕਿ ਇਨ੍ਹੀਂ ਦਿਨੀਂ, ਦਿਲਜੀਤ ਦੋਸਾਂਝ ਆਪਣੇ ਨਵੇਂ ਐਲਬਮ, "ਔਰਾ" ਲਈ ਸੁਰਖੀਆਂ ਵਿੱਚ ਹਨ। 15 ਅਕਤੂਬਰ ਨੂੰ ਐਲਬਮ ਦਾ ਗਾਣਾ "ਹੀਰੇ ਕੁਫ਼ਰ ਕਰੇਂ" ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਹੁਣ, ਇਸੇ ਐਲਬਮ ਦਾ ਨਵਾਂ ਗਾਣਾ, "ਚਾਰਮਰ", ਅੱਜ, 20 ਅਕਤੂਬਰ ਨੂੰ ਰਿਲੀਜ਼ ਹੋਇਆ ਹੈ, ਜਿਸ ਵਿੱਚ ਸਾਨਿਆ ਮਲਹੋਤਰਾ ਦਿਲਜੀਤ ਨਾਲ ਨਜ਼ਰ ਆਈ ਹੈ।

Tags:    

Similar News