Sonu Sood: ਪੰਜਾਬ ਦੇ 8 ਸਾਲਾ ਬੱਚੇ ਦਾ ਕਿਡਨੀ ਦੀ ਗੰਭੀਰ ਬਿਮਾਰੀ ਕਰਕੇ ਦੇਹਾਂਤ, ਸੋਨੂੰ ਸੂਦ ਕਰਵਾ ਰਹੇ ਸੀ ਇਲਾਜ

ਐਕਟਰ ਨੇ ਮ੍ਰਿਤਕ ਅਵੀਜੋਤ ਲਈ ਪਾਈ ਭਾਵੁਕ ਪੋਸਟ

Update: 2025-09-25 08:53 GMT

Sonu Sood Mourns Avijot Singh Death: ਅਵੀਜੋਤ ਸਿੰਘ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਨੈਫਰੋਟਿਕ ਸਿੰਡਰੋਮ, ਜੋ ਕਿ ਗੁਰਦੇ ਦੀ ਇੱਕ ਗੰਭੀਰ ਬਿਮਾਰੀ ਹੈ, ਤੋਂ ਪੀੜਤ ਸੀ। ਸੋਨੂੰ ਸੂਦ ਨੇ ਅਭਿਜੋਤ ਦੇ ਪਰਿਵਾਰ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ। ਦੁੱਖ ਦੀ ਗੱਲ ਹੈ ਕਿ ਅਵੀਜੋਤ ਹੁਣ ਦੁਨੀਆ ਵਿੱਚ ਨਹੀਂ ਹੈ।

ਸੋਨੂੰ ਸੂਦ ਦੀ ਪੋਸਟ

ਸੋਨੂੰ ਸੂਦ ਨੇ ਇੰਸਟਾਗ੍ਰਾਮ 'ਤੇ ਹਸਪਤਾਲ ਵਿੱਚ ਅਵੀਜੋਤ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, "ਅਵੀਜੋਤ, ਤੂੰ ਆਪਣੀ ਹਿੰਮਤ ਨਾਲ ਮੈਨੂੰ ਪ੍ਰੇਰਿਤ ਕਰਦਾ ਹੈਂ। ਅੱਜ ਮੈਂ ਤੈਨੂੰ ਅਲਵਿਦਾ ਕਹਿੰਦਾ ਹਾਂ, ਪਰ ਮੈਂ ਹਮੇਸ਼ਾ ਤੇਰੇ ਪਰਿਵਾਰ ਨਾਲ ਰਹਾਂਗਾ। ਤੇਰੀ ਆਤਮਾ ਨੂੰ ਸ਼ਾਂਤੀ ਮਿਲੇ, ਨੰਨ੍ਹੇ ਫਰਿਸ਼ਤੇ।"




 


ਦੱਸ ਦਈਏ ਕਿ ਸੋਨੂੰ ਸੂਦ ਸਮਾਜ ਭਲਾਈ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਉਹਨਾਂ ਦੀ ਮੁਲਾਕਾਤ ਮ੍ਰਿਤਕ ਅਵਿਜੋਤ ਅਤੇ ਉਸਦੇ ਪਰਿਵਾਰ ਨਾਲ ਉਸ ਸਮੇਂ ਹੋਈ, ਜਦੋਂ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਸੀ। ਇਸ ਦਰਮਿਆਨ ਪੰਜਾਬ ਸਰਕਾਰ ਨੇ ਅਵੀਜੋਤ ਦੇ ਪਰਿਵਾਰ ਨੂੰ ਵਾਅਦਾ ਕੀਤਾ ਸੀ ਕਿ ਉਸ ਦਾ ਮੁਫ਼ਤ ਇਲਾਜ ਕਰਾਇਆ ਜਾਵੇਗਾ। ਇਸ ਨੇਕ ਕਾਰਜ ਵਿੱਚ ਸੋਨੂੰ ਸੂਦ ਵੀ ਸ਼ਾਮਲ ਹੋਏ ਅਤੇ ਬੱਚੇ ਦੀ ਮਦਦ ਲਈ ਹੱਥ ਅੱਗੇ ਵਧਾਇਆ। ਪਰ ਕਹਿੰਦੇ ਹਨ ਕਿ ਜੋਕ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹੀ ਹੁੰਦਾ ਹੈ, ਆਖ਼ਰ ਅਵੀਜੋਤ ਆਪਣੀ ਬਿਮਾਰੀ ਨਾਲ ਲੜਦਾ ਹੋਇਆ ਮੌਤ ਦੇ ਆਗੋਸ਼ ਵਿਚ ਚਲਾ ਗਿਆ।

Tags:    

Similar News