ਆਪਣੇ ਜਨਮਦਿਨ ਮੌਕੇ ਪ੍ਰਿਯੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਇਹ ਤਸਵੀਰਾਂ
ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ 42ਵਾਂ ਜਨਮਦਿਨ ਮਨਾਇਆ । ਜਨਮਦਿਨ ਮੌਕੇ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਇਹ ਜਨਮਦਿਨ ਦੌਰਾਨ ਉਸ ਦਾ ਜ਼ਿਆਦਾ ਸਮਾਂ ਕੰਮ ਕਰਨ 'ਚ ਹੀ ਲੰਘ ਗਿਆ ।;
By : lokeshbhardwaj
Update: 2024-07-19 08:27 GMT
ਮੁੰਬਈ : ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ 42ਵਾਂ ਜਨਮਦਿਨ ਮਨਾਇਆ । ਜਨਮਦਿਨ ਮੌਕੇ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਇਹ ਜਨਮਦਿਨ ਦੌਰਾਨ ਉਸ ਦਾ ਜ਼ਿਆਦਾ ਸਮਾਂ ਕੰਮ ਕਰਨ 'ਚ ਹੀ ਲੰਘ ਗਿਆ । ਇੱਕ ਨਵੀਂ ਪੋਸਟ ਵਿੱਚ, ਪ੍ਰਿਅੰਕਾ ਨੇ ਤਸਵੀਰਾਂ ਅਤੇ ਇੱਕ ਵੀਡੀਓ ਦੀ ਇੱਕ ਸਾਂਝੀ ਕੀਤੀ । ਤਸਵੀਰਾਂ ਨੂੰ ਸਾਂਝੇ ਕਰਦੇ ਉਨ੍ਹਾਂ ਲਿਖਿਆ ਕਿ "ਇਸ ਸਾਲ ਕੰਮਕਾਜੀ ਜਨਮਦਿਨ ਸੀ। ਮੇਰੇ ਕੋਲ ਇਸ ਨੂੰ ਮਨਾਉਣ ਦੇ ਕਾਫੀ ਤਰੀਕੇ ਸਨ ਪਰ ਮੈਨੂੰ ਇਹ ਅਹਿਸਾਸ ਹੋਇਆ ਹੈ ਕਿ ਇਹ ਮੇਰਾ ਜਨਮਦਿਨ ਮਨਾਉਣ ਦੇ ਮੇਰੇ ਮਨਪਸੰਦ ਤਰੀਕਿਆਂ ਵਿੱਚੋਂ ਇੱਕ ਹੈ ਕਿ ਫਿਲਮ ਸੈੱਟ 'ਤੇ ਉਹ ਕੰਮ ਕਰਨਾ ਜੋ ਮੈਨੂੰ ਪਸੰਦ ਹੈ । ਫਿਰ ਉਨ੍ਹਾਂ ਵੱਲੋਂ ਆਪਣੀ ਮਾਂ ਦਾ ਧੰਨਵਾਦ ਕੀਤਾ ਗਿਆ । ਅਦਾਕਾਰਾ ਨੇ ਉਨ੍ਹਾਂ ਦੇ ਸਾਰੀਆਂ ਦੀ ਸ਼ੁਭਕਾਮਨਾਵਾਂ ਲਈ ਧੰਨਵਾਦ ਵੀ ਕੀਤਾ ।