Pranjal Dahiya ਨੂੰ ਬਜ਼ੁਰਗ ਆਦਮੀ ਨੇ ਕੀਤੀ ਅਸ਼ਲੀਲ ਟਿੱਪਣੀ, Video ਹੋ ਰਹੀ Viral
Pranjal Dahiya ਨੂੰ ਬਜ਼ੁਰਗ ਆਦਮੀ ਨੇ ਕੀਤੀ ਅਸ਼ਲੀਲ ਟਿੱਪਣੀ, Video ਹੋ ਰਹੀ Viral
ਮਸ਼ਹੂਰ ਡਾਂਸਰ, ਮਾਡਲ ਤੇ ਅਦਾਕਾਰਾ ਪ੍ਰਾਂਜਲ ਦਹੀਆ ਨਾਲ ਸਟੇਜ ਉੱਤੇ ਕੁੱਝ ਅਜਿਹੀ ਹਰਕਤ ਹੋਈ ਜਿਸਨੇ ਪ੍ਰਾਂਜਲ ਦਾ ਪਾਰਾ ਚੜ੍ਹਾ ਦਿੱਤਾ। ਜਿਸ ਤੋਂ ਬਾਅਦ ਉਸਨੇ ਸਟੇਜ ਤੋਂ ਹੀ ਹੁਲੜਬਾਜ਼ੀ ਕਰਨ ਵਾਲਿਆਂ ਦੀ ਝਾੜ ਲਗਾ ਦਿੱਤੀ… ਇਸ ਮੌਕੇ ਉੱਪਰ ਇੱਕ ਬਜ਼ੁਰਗ ਆਦਮੀ ਨੂੰ ਵੀ ਪ੍ਰਾਂਜਲ ਨੇ ਖਰੀਆਂ ਖਰੀਆਂ ਸੁਣਾਈਆਂ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਜਮਕੇ ਵਾਇਰਲ ਹੋ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰਾਂਜਲ ਦਾ ਇਹ ਵੀਡੀਓ 25 ਦਸੰਬਰ ਨੂੰ ਗੁਰੂਗ੍ਰਾਮ ਵਿੱਚ ਹੋਏ ਇੱਕ ਲਾਈਵ ਸ਼ੋਅ ਦੌਰਾਨ ਦਾ ਹੈ। ਜਿਥੇ ਪ੍ਰਾਂਜਲ ਡਾਂਸ ਪ੍ਰਫਾਰਮ ਕਰਨ ਲਈ ਪਹੁੰਚੀ ਸੀ।
ਇਸ ਸ਼ੋਅ ਦੌਰਾਨ ਜਦੋਂ ਪ੍ਰਾਂਜਲ ਡਾਂਸ ਕਰ ਰਹੀ ਸੀ ਤਾਂ ਸਟੇਜ ਦੇ ਲਾਗੇ ਖੜੇ ਕੁੁੱਝ ਨੌਜਵਾਨਾਂ ਅਤੇ ਇੱਕ ਬਜ਼ੁਰਗ ਵਿਅਕਤੀ ਨੇ ਕੁੱਝ ਅਸ਼ਲੀਲ ਟਿੱਪਣੀ ਪ੍ਰਾਂਜਲ ਲਈ ਕੀਤੀ ਅਤੇ ਹੁਲੜਬਾਜ਼ੀ ਕਰਨ ਲੱਗ ਪਏ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਵਿਅਕਤੀ ਸ਼ਰਾਬੀ ਸੀ। ਜਿਸ ਨੂੰ ਦੇਖਦੇ ਹੋਏ ਪ੍ਰਾਂਜਲ ਦਾ ਗੁੱਸਾ ਭੜਕ ਉੱਠਿਆ ਅਤੇ ਉਸਨੇ ਮਾਈਕ ਫੜਕੇ। ਇਨ੍ਹਾਂ ਨੂੰ ਸਿੱਧੀ ਫਟਕਾਰ ਲਗਾਉਣੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਪ੍ਰਾਂਜਲ ਨੇ ਬਾਕੀ ਦਰਸ਼ਕਾਂ ਨੂੰ ਅਪੀਲ ਕੀਤੀ, ਕਿ ਕਿਰਪਾ ਕਰਕੇ ਕੁਝ ਸਮੇਂ ਲਈ ਸਟੇਜ ਤੋਂ ਦੂਰ ਰਹੋ। ਸਾਡਾ ਪ੍ਰਦਰਸ਼ਨ ਅਜੇ ਬਾਕੀ ਹੈ। ਇਸਦਾ ਖੁੱਲ੍ਹ ਕੇ ਆਨੰਦ ਮਾਣੋ, ਪਰ ਕਿਰਪਾ ਕਰਕੇ ਸਾਡੇ ਨਾਲ ਸਹਿਯੋਗ ਕਰੋ।
ਪ੍ਰਾਂਜਲ ਦਹੀਆ ਦੀ ਨਿੱਜੀ ਜ਼ਿੰਦਗੀ ਅਤੇ ਸ਼ੁਰੂਆਤ:
ਪ੍ਰਾਂਜਲ ਦਹੀਆ ਦਾ ਜਨਮ 2001 ਵਿੱਚ ਸੋਨੀਪਤ ਸ਼ਹਿਰ ਵਿੱਚ ਹੋਇਆ। ਉਸਦਾ ਪਰਿਵਾਰ ਮੂਲ ਰੂਪ ਵਿੱਚ ਹਲਾਲਪੁਰ ਪਿੰਡ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਦਾ 2015 ਵਿੱਚ ਦੇਹਾਂਤ ਹੋ ਗਿਆ ਸੀ।
ਪ੍ਰਾਂਜਲ ਦੀ ਮਾਂ ਚਾਹੁੰਦੀ ਸੀ ਕਿ ਉਹ ਖੇਡਾਂ ਵਿੱਚ ਉੱਤਮ ਹੋਵੇ, ਇਸ ਲਈ ਉਸਨੇ 11ਵੀਂ ਅਤੇ 12ਵੀਂ ਜਮਾਤ ਵਿੱਚ ਐਥਲੈਟਿਕਸ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਉਸਦੀ ਸਹੇਲੀ, ਸੋਨਲ ਸੌਮਿਆ ਨੇ ਉਸਦੇ ਵੀਡੀਓ ਬਣਾਏ, ਜਿਸ ਨਾਲ ਪ੍ਰਾਂਜਲ ਦੀ ਅਦਾਕਾਰੀ ਅਤੇ ਨ੍ਰਿਤ ਵਿੱਚ ਦਿਲਚਸਪੀ ਵਧੀ, ਅਤੇ ਉਹ ਇਸ ਇੰਡਸਟਰੀ ਵਿੱਚ ਪ੍ਰਵੇਸ਼ ਕਰ ਗਈ। ਪ੍ਰਾਂਜਲ ਦਹੀਆ ਨੇ ਆਪਣੀ 12ਵੀਂ ਜਮਾਤ ਫਰੀਦਾਬਾਦ ਦੇ ਡਾਇਨੈਸਟੀ ਇੰਟਰਨੈਸ਼ਨਲ ਸਕੂਲ ਤੋਂ ਪੂਰੀ ਕੀਤੀ।
ਪ੍ਰਾਂਜਲ ਨੇ ਆਪਣੀ ਪੜ੍ਹਾਈ ਕਰਦੇ ਹੋਏ ਆਪਣਾ ਮਾਡਲੰਿਗ ਕਰੀਅਰ ਸ਼ੁਰੂ ਕੀਤਾ। ਇਸ ਦੌਰਾਨ, ਉਸਦੀ ਮਾਂ ਦਾ ਵੀ ਕੋਵਿਡ-19 ਮਹਾਂਮਾਰੀ ਦੌਰਾਨ ਦੇਹਾਂਤ ਹੋ ਗਿਆ।
ਪ੍ਰਾਂਜਲ ਦੇ ਪਰਿਵਾਰ ਵਿੱਚ ਇੱਕ ਭਰਾ ਹੈ ਜੋ ਹਰ ਕਦਮ 'ਤੇ ਉਸਦਾ ਸਾਥ ਦਿੰਦਾ ਹੈ। ਆਪਣੀ ਮਾਂ ਦੀ ਮੌਤ ਤੋਂ ਬਾਅਦ, ਉਹ ਪੰਜਾਬ ਚਲੀ ਗਈ। ਵਰਤਮਾਨ ਵਿੱਚ, ਉਹ ਦੁਬਈ ਵਿੱਚ ਵੀ ਸਮਾਂ ਬਿਤਾਉਂਦੀ ਹੈ।
ਪ੍ਰਾਂਜਲ ਦਹੀਆ ਦੇ ਕਰੀਅਰ ਦੀ ਸ਼ੁਰੂਆਤ:
ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਂਜਲ ਦਹੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟਿੱਕਟੋਕ ਨਾਲ ਕੀਤੀ, ਜਿੱਥੇ ਉਸਨੂੰ ਪਛਾਣ ਮਿਲੀ ਅਤੇ ਉਹ ਇੱਕ ਸੋਸ਼ਲ ਮੀਡੀਆ ਸਟਾਰ ਵਜੋਂ ਉਭਰੀ।
ਇਸ ਤੋਂ ਬਾਅਦ, ਉਸਨੂੰ ਅੱਕੀ ਕਲਿਆਣ ਦੇ ਸੰਗੀਤ ਵੀਡੀਓ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਸਨੇ ਪੇਸ਼ੇਵਰ ਸੰਗੀਤ ਉਦਯੋਗ ਵਿੱਚ ਪ੍ਰਵੇਸ਼ ਕੀਤਾ।
2018 ਵਿੱਚ "ਦਿ ਹਰਿਆਣਵੀ ਮੈਸ਼ਅੱਪ 6” ਨਾਲ ਉਸਨੂੰ ਮਹੱਤਵਪੂਰਨ ਪਛਾਣ ਮਿਲੀ। ਉਹ ਲਗਾਤਾਰ ਹਿੱਟ ਸੰਗੀਤ ਵੀਡੀਓਜ਼ ਦਾ ਹਿੱਸਾ ਬਣੀ ਅਤੇ ਇੰਡਸਟਰੀ ਦੀਆਂ ਚੋਟੀ ਦੀਆਂ ਮਹਿਲਾ ਕਲਾਕਾਰਾਂ ਵਿੱਚੋਂ ਇੱਕ ਬਣ ਗਈ।
ਪ੍ਰਾਂਜਲ 2024 ਵਿੱਚ ਇੱਕ ਪੰਜਾਬੀ ਫਿਲਮ ਵਿੱਚ ਨਜ਼ਰ ਆਈ। ਉਸਨੇ 2024 ਵਿੱਚ ਪੰਜਾਬੀ ਫਿਲਮ ਰੋਜ਼, ਰੋਜ਼ੀ ਤੇ ਗੁਲਾਬ ਵਿੱਚ ਅਦਾਕਾਰੀ ਕੀਤੀ। ਉਸਦੇ ਨਾਲ ਪੰਜਾਬੀ ਗਾਇਕ ਗੁਰਨਾਮ ਭੁੱਲਰ ਅਤੇ ਪੰਜਾਬੀ ਅਦਾਕਾਰਾ ਮਾਹੀ ਸ਼ਰਮਾ ਦਿਖਾਈ ਦਿੱਤੇ।
ਉਸਦੇ ਕਈ ਪੰਜਾਬੀ ਸੰਗੀਤ ਵੀਡੀਓ ਹਿੱਟ ਹੋਏ ਹਨ, ਜਿਨ੍ਹਾਂ ਵਿੱਚ 750 ਪੌਂਡ, ਫਲਾਈ ਕਰਕੇ, ਕੋਕਾ, ਹਾਰਟ ਬੀਟ, ਗੋਰਾ ਰੰਗ, ਸੋਹਣੀ ਬੜੀ ਲੱਗਦੀ ਸ਼ਾਮਲ ਹਨ।